ਤਿਓਹਾਰ ਕਾਰਨ ਵਧੀ ਮੰਗ, ਜਾਣੋ ਸੋਨੇ ਦੀਆਂ ਕੀਮਤਾਂ
Published : Oct 30, 2018, 8:22 pm IST
Updated : Oct 30, 2018, 8:22 pm IST
SHARE ARTICLE
Gold prices increase due to demand
Gold prices increase due to demand

ਬਾਜ਼ਾਰ 'ਚ ਤਿਓਹਾਰੀ ਮੰਗ ਦੇ ਸਮਰਥਨ ਨਾਲ ਸੋਨਾ ਮੰਗਲਵਾਰ ਨੂੰ 70 ਰੁਪਏ ਤੇਜ਼ ਹੋ ਕੇ 32,620 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਉਲ...

ਨਵੀਂ ਦਿੱਲੀ : (ਪੀਟੀਆਈ) ਬਾਜ਼ਾਰ 'ਚ ਤਿਓਹਾਰੀ ਮੰਗ ਦੇ ਸਮਰਥਨ ਨਾਲ ਸੋਨਾ ਮੰਗਲਵਾਰ ਨੂੰ 70 ਰੁਪਏ ਤੇਜ਼ ਹੋ ਕੇ 32,620 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਉਲਟ ਚਾਂਦੀ ਉਦਯੋਗਿਕ ਇਕਾਈਆਂ ਦੀ ਮੰਗ 'ਚ ਸੁਸਤੀ ਦੇ ਕਾਰਨ 260 ਰੁਪਏ ਟੁੱਟ ਕੇ 39,240 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸੋਨੇ ਦੇ ਸਿੱਕਿਆਂ ਦੀ ਮੰਗ ਵਧੀ ਹੋਈ ਹੈ। 

goldgold

ਨਿਊਯਾਰਕ 'ਚ ਸੋਨਾ 1,224.83 ਡਾਲਰ ਪ੍ਰਤੀ ਔਂਸ 'ਤੇ ਸੀ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 70-70 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 32,620 ਰੁਪਏ ਅਤੇ 32,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਏ। ਪਿਛਲੇ ਹਫਤੇ ਵੀਰਵਾਰ ਨੂੰ ਸੋਨਾ ਲਗਭਗ ਛੇ ਸਾਲ ਦੇ ਉੱਚਤਮ ਪੱਧਰ 32,625 ਰੁਪਏ ਪ੍ਰਤੀ 10 ਗ੍ਰਾਮ ਨੂੰ ਛੂਹ ਗਿਆ ਸੀ। ਅੱਠ ਗ੍ਰਾਮ ਵਾਲੀ ਗਿੰਨੀ 100 ਰੁਪਏ ਦੀ ਤੇਜ਼ੀ ਦੇ ਨਾਲ 24,900 ਰੁਪਏ ਪ੍ਰਤੀ ਇਕਾਈ ਦੀ ਕੀਮਤ 'ਤੇ ਵਿਕ ਰਹੀ ਸੀ।

goldgold

 ਚਾਂਦੀ ਹਾਜ਼ਿਰ 260 ਰੁਪਏ ਦੀ ਗਿਰਾਵਟ ਦੇ ਨਾਲ 39,240 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਹਫਤਾਵਾਰੀ ਡਿਲਵਰੀ 388 ਰੁਪਏ ਗਿਰਾਵਟ ਦੇ ਨਾਲ 38,345 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਬੋਲੀ ਗਈ। ਚਾਂਦੀ ਸਿੱਕਾ (ਲਿਵਾਲ) 75,000 ਰੁਪਏ ਅਤੇ (ਬਿਕਵਾਲ) 76,000 ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਬਣਿਆ ਰਿਹਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement