New Train: ਅਗਲੇ 5 ਸਾਲਾਂ ਵਿਚ ਚੱਲਣੀਆਂ 3 ਹਜ਼ਾਰ ਨਵੀਆਂ ਟਰੇਨਾਂ, ਪੜ੍ਹੋ ਕੀ ਹੈ ਰੇਲ ਮੰਤਰੀ ਦਾ ਪਲਾਨ 
Published : Nov 17, 2023, 9:53 am IST
Updated : Nov 17, 2023, 9:53 am IST
SHARE ARTICLE
File Photo
File Photo

2027 ਤੱਕ ਨਵੀਆਂ ਟਰੇਨਾਂ ਦੇ ਸ਼ੁਰੂ ਹੋਣ ਨਾਲ ਟਿਕਟਾਂ ਦੀ ਉਡੀਕ ਕਰਨ ਦੀ ਪਰੇਸ਼ਾਨੀ ਖ਼ਤਮ ਹੋ ਜਾਵੇਗੀ

 

New Trains - ਭਾਰਤੀ ਰੇਲਵੇ ਅਗਲੇ ਚਾਰ-ਪੰਜ ਸਾਲਾਂ ਵਿਚ 3,000 ਨਵੀਆਂ ਰੇਲ-ਗੱਡੀਆਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਆਬਾਦੀ ਵਧ ਰਹੀ ਹੈ। ਇਸ ਨੂੰ ਪੂਰਾ ਕਰਨ ਲਈ ਹੋਰ ਟ੍ਰੇਨਾਂ ਦੀ ਲੋੜ ਹੈ। ਇਸ ਤੋਂ ਇਲਾਵਾ ਮੰਤਰਾਲਾ ਯਾਤਰਾ ਦੇ ਸਮੇਂ ਨੂੰ ਘਟਾਉਣ ਦੇ ਟੀਚੇ 'ਤੇ ਵੀ ਕੰਮ ਕਰ ਰਿਹਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ 2027 ਤੱਕ ਨਵੀਆਂ ਟਰੇਨਾਂ ਦੇ ਸ਼ੁਰੂ ਹੋਣ ਨਾਲ ਟਿਕਟਾਂ ਦੀ ਉਡੀਕ ਕਰਨ ਦੀ ਪਰੇਸ਼ਾਨੀ ਖ਼ਤਮ ਹੋ ਜਾਵੇਗੀ ਅਤੇ ਹਰ ਕਿਸੇ ਨੂੰ ਪੱਕੀਆਂ ਟਿਕਟਾਂ ਮਿਲਣਗੀਆਂ। ਰੇਲਵੇ ਨੂੰ ਉਮੀਦ ਹੈ ਕਿ ਆਉਣ ਵਾਲੇ ਪੰਜ ਸਾਲਾਂ 'ਚ ਮੰਗ ਮੁਤਾਬਕ ਟ੍ਰੈਕ 'ਤੇ ਟਰੇਨਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦੀ ਮੌਜੂਦਾ ਯਾਤਰੀ ਸਮਰੱਥਾ 800 ਕਰੋੜ ਸਾਲਾਨਾ ਹੈ, ਜਿਸ ਨੂੰ ਪੰਜ ਸਾਲਾਂ ਵਿਚ ਵਧਾ ਕੇ 1000 ਕਰੋੜ ਕਰਨ ਦਾ ਟੀਚਾ ਰੱਖਿਆ ਗਿਆ ਹੈ। ਰੇਲਵੇ ਸੂਤਰਾਂ ਅਨੁਸਾਰ 69,000 ਨਵੇਂ ਕੋਚ ਤਿਆਰ ਹੋ ਚੁੱਕੇ ਹਨ।    

 ਪੂਰੀ ਖ਼ਬਰ ਪੜ੍ਹੋ - Punjabi Girl made history in Australia: 11 ਸਾਲਾ ਪੰਜਾਬਣ ਨੇ ਆਸਟਰੇਲੀਆ ਵਿਚ ਰਚਿਆ ਇਤਿਹਾਸ  

ਹਰ ਸਾਲ ਲਗਭਗ 5,000 ਨਵੇਂ ਕੋਚ ਬਣਾਏ ਜਾ ਰਹੇ ਹਨ। ਇਸ ਤੋਂ ਬਾਅਦ, 400 ਤੋਂ 450 ਵੰਦੇ ਭਾਰਤ ਟਰੇਨਾਂ ਤੋਂ ਇਲਾਵਾ, ਰੇਲਵੇ ਹਰ ਸਾਲ 200 ਤੋਂ 250 ਜੋੜੀਆਂ ਨਵੀਆਂ ਰੇਲ ਗੱਡੀਆਂ ਚਲਾ ਸਕਦਾ ਹੈ। ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਯਾਤਰਾ ਦੇ ਸਮੇਂ ਨੂੰ ਘਟਾਉਣਾ ਇਕ ਹੋਰ ਟੀਚਾ ਹੈ ਜਿਸ ਲਈ ਰੇਲ ਨੈੱਟਵਰਕ ਦਾ ਵਿਸਥਾਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।     

ਨਾਨ-ਏਸੀ ਕੋਚਾਂ ਦੇ ਨਾਲ ਬਰਥਾਂ ਦੀ ਕਮੀ ਦੀਆਂ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ, ਵੈਸ਼ਨਵ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਤਿਉਹਾਰੀ ਸੀਜ਼ਨ ਵਿਚ ਵਿਸ਼ੇਸ਼ ਟਰੇਨਾਂ ਦੀ ਗਿਣਤੀ ਵਿਚ ਲਗਭਗ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ। ਇਸ ਤਿਉਹਾਰੀ ਸੀਜ਼ਨ 'ਚ ਯਾਤਰੀਆਂ ਦੀ ਭੀੜ ਨੂੰ ਪੂਰਾ ਕਰਨ ਲਈ 1 ਅਕਤੂਬਰ ਤੋਂ 31 ਦਸੰਬਰ ਦਰਮਿਆਨ 6,754 ਵਾਧੂ ਟਰੇਨਾਂ ਚਲਾਈਆਂ ਜਾ ਰਹੀਆਂ ਹਨ।  

ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 2,614 ਸੀ। ਉਨ੍ਹਾਂ ਕਿਹਾ ਕਿ ਅਸੀਂ ਦੀਵਾਲੀ ਅਤੇ ਛਠ ਲਈ ਯੋਜਨਾਵਾਂ ਬਣਾਈਆਂ ਹਨ। ਅਸੀਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਰਿਜ਼ਰਵੇਸ਼ਨ ਅਤੇ ਉਡੀਕ ਸੂਚੀ ਦਾ ਅਧਿਐਨ ਕਰਦੇ ਹਾਂ।  

(For more news apart from, Railways plans 3,000 New Trains in next 4-5 years, stay tuned to Rozana Spokesman)

Tags: trains

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement