
ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਸੰਕਲਪ ਜਤਾਇਟਾ ਕਿ ਡੁੱਬੇ ਹੋਏ ਕਰਜ ਅਤੇ ਘੋਟਾਲਿਆਂ ਦੀ ਮਾਰ ਝੱਲ ਰਹੇ ਘਰੇਲੂ ਬੈਂਕਿੰਗ ਖੇਤਰ ਨੂੰ ਜਲਦੀ ਹੀ ਪਟੜੀ 'ਤੇ ਲਿਆ...
ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਸੰਕਲਪ ਜਤਾਇਟਾ ਕਿ ਡੁੱਬੇ ਹੋਏ ਕਰਜ ਅਤੇ ਘੋਟਾਲਿਆਂ ਦੀ ਮਾਰ ਝੱਲ ਰਹੇ ਘਰੇਲੂ ਬੈਂਕਿੰਗ ਖੇਤਰ ਨੂੰ ਜਲਦੀ ਹੀ ਪਟੜੀ 'ਤੇ ਲਿਆ ਦਿਤਾ ਜਾਵੇਗਾ। ਗੋਇਲ ਨੇ ਜਨਤਕ ਬੈਂਕਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ।ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਸਿਹਤ ਖ਼ਰਾਬ ਹੋਣ ਕਾਰਨ ਗੋਇਲ ਨੂੰ ਕੁਝ ਸਮੇਂ ਲਈ ਵਿੱਤ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਦਿਤੀ ਗਈ ਹੈ। ਗੋਇਲ ਨੇ ਅੱਜ ਭਾਰਤੀ ਰਿਜ਼ਰਵ ਬੈਂਕ ਦੀ ਮੌਜੂਦਾ ਸੁਧਾਰਾਤਮਕ ਕਾਰਵਾਈ ਵਿਵਸਥਾ (ਪੀ.ਸੀ.ਏ.) ਤਹਿਤ ਰੱਖੇ ਗਏ 11 ਜਨਤਕ ਬੈਂਕਾਂ ਦੀ ਮਜਬੂਤੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ।
Piyush Goyal
ਉਨ੍ਹਾਂ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਬੈਂਕਿੰਗ ਉਦਯੋਗ ਚੰਗੇ ਤਰੀਕੇ ਨਾਲ ਵਾਧਾ ਕਰੇ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਤੋਂ ਉਚ ਪੱਧਰ ਦੀ ਜਾਣਕਾਰੀ ਅਤੇ ਜਵਾਬਦੇਹੀ ਦੀ ਉਮੀਦ ਕੀਤੀ ਜਾਂਦੀ ਹੈ। ਗੋਇਲ ਨੂੰ ਜੇਤਲੀ ਦਾ ਕਰੀਬੀ ਮੰਨਿਆ ਜਾਂਦਾ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਜੇਤਲੀ ਦੀ ਸਿਹਤ 'ਚ ਚੰਗੀ ਤਰ੍ਹਾਂ ਸੁਧਾਰ ਹੋ ਰਿਹਾ ਹੈ। ਕੱਲ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਤੋਂ ਮਾਰਗ ਦਰਸ਼ਨ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਕੰਮ ਬੈਂਕਿੰਗ ਪ੍ਰਣਾਲੀ ਨੂੰ ਜਲਦੀ ਹੀ ਅਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ ਅਤੇ ਘਪਲੇਬਾਜ਼ੀ ਦੀ ਵਿਰਾਸਤ ਨੂੰ ਪਛਾੜਨਾ ਹੈ। (ਏਜੰਸੀ)