
ਲਾਇਸੈਂਸ ਫੀਸ ਨੂੰ ਪੜਾਅਵਾਰ ਤਰੀਕੇ ਨਾਲ ਪੰਜ ਸਾਲਾਂ ’ਚ ਮੌਜੂਦਾ 4.5 ਫ਼ੀ ਸਦੀ ਸਾਲਾਨਾ ਤੋਂ 0.15 ਫ਼ੀ ਸਦੀ ਪ੍ਰਤੀ ਸਾਲ ਤੋਂ ਵਧਾ ਕੇ 5.25 ਫ਼ੀ ਸਦੀ ਕੀਤਾ ਜਾਣਾ ਸੀ।
ਨਵੀਂ ਦਿੱਲੀ: FMCG ਕੰਪਨੀ ਨੈਸਲੇ ਇੰਡੀਆ ਲਿਮਟਿਡ ਦੇ ਸ਼ੇਅਰਧਾਰਕਾਂ ਨੇ ਅਪਣੀ ਮੂਲ ਕੰਪਨੀ ਨੂੰ ਰਾਇਲਟੀ ਭੁਗਤਾਨ ਵਧਾਉਣ ਦੇ ਕੰਪਨੀ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ। ਨੇਸਲੇ ਇੰਡੀਆ ਦੇ ਬੋਰਡ ਨੇ ਪਿਛਲੇ ਮਹੀਨੇ ਅਪਣੀ ਮੂਲ ਕੰਪਨੀ ਨੂੰ ਰਾਇਲਟੀ ਭੁਗਤਾਨ ’ਚ ਸਾਲਾਨਾ 0.15 ਫ਼ੀ ਸਦੀ ਦੇ ਵਾਧੇ ਨੂੰ ਮਨਜ਼ੂਰੀ ਦਿਤੀ ਸੀ।
ਇਹ ਵਾਧਾ ਅਗਲੇ ਪੰਜ ਸਾਲਾਂ ਲਈ ਸੀ ਅਤੇ ਇਸ ਤਰ੍ਹਾਂ ਨੈਸਲੇ ਇੰਡੀਆ ਨੂੰ ਅਪਣੀ ਸ਼ੁੱਧ ਵਿਕਰੀ ਦਾ 5.25 ਫ਼ੀ ਸਦੀ ਤਕ ਦੀ ਰਾਇਲਟੀ ਮੂਲ ਕੰਪਨੀ ਨੂੰ ਅਦਾ ਕਰਨਾ ਸੀ। ਲਾਇਸੈਂਸ ਫੀਸ ਨੂੰ ਪੜਾਅਵਾਰ ਤਰੀਕੇ ਨਾਲ ਪੰਜ ਸਾਲਾਂ ’ਚ ਮੌਜੂਦਾ 4.5 ਫ਼ੀ ਸਦੀ ਸਾਲਾਨਾ ਤੋਂ 0.15 ਫ਼ੀ ਸਦੀ ਪ੍ਰਤੀ ਸਾਲ ਤੋਂ ਵਧਾ ਕੇ 5.25 ਫ਼ੀ ਸਦੀ ਕੀਤਾ ਜਾਣਾ ਸੀ।
ਇਹ ਪ੍ਰਸਤਾਵ ਪੋਸਟਲ ਬੈਲਟ ਰਾਹੀਂ ਇਕ ਸਧਾਰਣ ਮਤੇ ਰਾਹੀਂ ਸ਼ੇਅਰਧਾਰਕਾਂ ਦੀ ਪ੍ਰਵਾਨਗੀ ਲਈ ਮੰਗਿਆ ਗਿਆ ਸੀ। ਨੇਸਲੇ ਇੰਡੀਆ ਨੇ ਕਿਹਾ ਕਿ ਕੁਲ ਵੋਟਾਂ ’ਚੋਂ 57.18 ਫ਼ੀ ਸਦੀ ਆਮ ਪ੍ਰਸਤਾਵ ਦੇ ਵਿਰੁਧ ਸਨ ਅਤੇ 42.82 ਫ਼ੀ ਸਦੀ ਵੋਟਾਂ ਹੱਕ ’ਚ ਸਨ। ਆਮ ਮਤਾ ਪਾਸ ਨਹੀਂ ਕੀਤਾ ਜਾ ਸਕਿਆ ਕਿਉਂਕਿ ਮਤੇ ਦੇ ਹੱਕ ’ਚ ਲੋੜੀਂਦਾ ਬਹੁਮਤ ਨਹੀਂ ਸੀ।