ਪਟਰੌਲ ਤੇ ਡੀਜ਼ਲ ‘ਤੇ ਮਿਲ ਸਕਦੀ ਹੈ, ਖੁਸ਼ਖ਼ਬਰੀ, ਬਣ ਰਿਹੈ ਇਹ ਪਲਾਨ  
Published : Jun 18, 2019, 12:01 pm IST
Updated : Jun 18, 2019, 12:05 pm IST
SHARE ARTICLE
Petrol
Petrol

ਹੁਣ ਤੁਸੀ ਜਲਦ ਹੀ ਸੁਪਰ ਮਾਰਕੀਟ ਵਿਚ ਸ਼ਾਪਿੰਗ ਦੇ ਨਾਲ-ਨਾਲ ਪਟਰੌਲ ਤੇ ਡੀਜ਼ਲ ਵੀ ਖਰੀਦ ਸਕੋਗੇ...

ਨਵੀਂ ਦਿੱਲੀ: ਹੁਣ ਤੁਸੀ ਜਲਦ ਹੀ ਸੁਪਰ ਮਾਰਕੀਟ ਵਿਚ ਸ਼ਾਪਿੰਗ ਦੇ ਨਾਲ-ਨਾਲ ਪਟਰੌਲ ਤੇ ਡੀਜ਼ਲ ਵੀ ਖਰੀਦ ਸਕੋਗੇ। ਸਰਕਾਰ ਸੁਪਰ ਮਾਰਕੀਟ ਨੂੰ ਪਟਰੌਲ ਡੀਜ਼ਲ ਵੇਚਣ ਦੀ ਮੰਜ਼ੂਰੀ ਦੇ ਸਕਦੀ ਹੈ। ਪਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਜਲਦ ਹੀ ਇਸ ‘ਤੇ ਇਕ ਪ੍ਰਸਤਾਵ ਬਣਾ ਸਕਦਾ ਹੈ। ਇਸ ਤਹਿਤ ਕੰਪਨੀਆਂ ਲਈ ਤੇਲ ਦੇ ਪ੍ਰਚੂਨ ਕਾਰੋਬਾਰ ਵਿਚ ਉਤਰਨ ਦੇ ਨਾਲ ਨਿਯਮ ਸੌਖੇ ਕਰ ਦਿੱਤੇ ਜਾਣਗੇ। ਇਸ ਨਾਲ ਫਿਊਚਰ ਸਮੂਹ, ਰਿਲਾਇੰਸ ਰਿਟੇਲ ਤੇ ਵਾਲਮਾਰਟ ਵਰਗੀਆਂ ਮਲਟੀ ਰਿਟੇਲ ਕੰਪਨੀਆਂ ਲਈ ਪਟਰੌਲ-ਡੀਜ਼ਲ ਵੇਚਣ ਦਾ ਰਸਤਾ ਸਾਫ਼ ਹੋ ਸਕਦਾ ਹੈ।

Petrol diesel pricesPetrol diesel prices

ਸੂਤਰਾਂ ਮੁਤਾਬਿਕ, ਇਸ ਸੰਬੰਧ ਵਿਚ ਜਲਦ ਹੀ ਕੈਬਨਿਟ ਪ੍ਰਸਤਾਵ ਤਿਆਰ ਕੀਤਾ ਜਾ ਸਕਦਾ ਹੈ ਤੇ ਸਰਕਾਰ ਵੱਲੋਂ ਇਸ ਨੂੰ ਹਰੀ ਢੰਡੀ ਮਿਲ ਸਕਦੀ ਹੈ। ਮੌਜੂਦਾ ਨਿਯਮਾਂ ਮੁਤਾਬਿਕ, ਪਟਰੌਲ ਡੀਜ਼ਲ ਦੇ ਪ੍ਰਚੂਨ ਕਾਰੋਬਾਰ ‘ਚ ਉਤਰਨ ਲਈ ਕੰਪਨੀਆਂ ਕੋਲ ਇਨਫ੍ਰਾਸਟ੍ਰਕਚਰ ਨਿਵੇਸ਼ ਲਈ 2,000 ਕਰੋੜ ਰੁਪਏ ਹੋਣੇ ਚਾਹੀਦੇ ਹਨ ਜਾਂ ਉਸ ਨੂੰ 30 ਲੱਖ ਟਨ ਕੱਚੇ ਤੇਲ ਦੀ ਖਰੀਦ ਰਾਸ਼ੀ ਦੇ ਬਰਾਬਰ ਬੈਂਕ ਗਾਰੰਟੀ ਜਮ੍ਹਾ ਕਰਾਉਣੀ ਜ਼ਰੂਰੀ ਹੈ। ਸਰਕਾਰ ਇਨ੍ਹਾਂ ਨਿਯਮਾਂ ਵਿਚ ਢਿੱਲ ਦੇ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਸੁਪਰ ਮਾਰਕੀਟ ‘ਚ ਵੀ ਪਟਰੌਲ-ਡੀਜ਼ਲ ਆਸਾਨੀ ਨਾਲ ਮਿਲ ਸਕੇਗਾ।

Petrol Pump Petrol Pump

ਨਿਯਮਾਂ ‘ਚ ਛੋਟ ਨਾਲ ਸਾਊਦੀ ਅਰਾਮਕੋ ਵਰਗੀਆਂ ਦਿੱਗਜ਼ ਵਿਦੇਸ਼ੀ ਕੰਪਨੀਆਂ ਨੂੰ ਵੀ ਭਾਰਤ ‘ਚ ਤੇਲ ਦੇ ਪ੍ਰਚੂਨ ਕਾਰੋਬਾਰ ‘ਚ ਉਤਰਨ ਦਾ ਮੌਕਾ ਮਿਲ ਜਾਵੇਗਾ। ਬ੍ਰਿਟੇਨ ਵਿਚ ਸੁਪਰ ਮਾਰਕੀਟ ‘ਚ ਪਟਰੌਲ ਤੇ ਡੀਜ਼ਲ ਪਹਿਲਾਂ ਹੀ ਵਿਕਦਾ ਹੈ ਅਤੇ ਇਹ ਯੋਜਨਾ ਕਾਫ਼ੀ ਸਫ਼ਲ ਹੈ।  ਉਸੇ ਨੂੰ ਦੇਖਦੇ ਹੋਏ ਭਾਰਤ ‘ਚ ਵੀ ਇਸ ‘ਤੇ ਵਿਚਾਰ ਚੱਲ ਰਿਹਾ ਹੈ। ਲੋਕਾਂ ਦੀ ਪਟਰੌਲ ਤੇ ਡੀਜ਼ਲ ਤੱਕ ਪਹੁੰਚ ਆਸਾਨ ਬਾਉਣ ਲਈ ਪਿਛਲੇ ਸਾਲ ਪੁਣੇ ‘ਚ ਡੀਜ਼ਲ ਦੀ ਘਰ ਤੱਕ ਸਪਲਾਈ ਸ਼ੁਰੂ ਕੀਤੀ ਗਈ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement