
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੈਂਕਾਂ ਵੱਲੋਂ ਜਾਰੀ ਕੀਤੇ ਜਾਣ ਵਾਲੇ RuPay ਕਾਰਡ ‘ਤੇ ਤੁਹਾਨੂੰ ਮੁਫ਼ਤ ਵਿਚ 10 ਲੱਖ ਰੁਪਏ ਦਾ ਬੀਮਾ ਵੀ ਮਿਲ ਸਕਦਾ ਹੈ।
ਨਵੀਂ ਦਿੱਲੀ: ਤੁਸੀਂ ਅਕਸਰ ਅਪਣੇ ਏਟੀਐਮ ਕਾਰਡ ਦੀ ਵਰਤੋਂ ਪੈਸੇ ਕਢਵਾਉਣ ਜਾਂ ਸ਼ਾਪਿੰਗ ਲਏ ਕਰਦੇ ਰਹਿੰਦੇ ਹੋ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੈਂਕਾਂ ਵੱਲੋਂ ਜਾਰੀ ਕੀਤੇ ਜਾਣ ਵਾਲੇ RuPay ਕਾਰਡ ‘ਤੇ ਤੁਹਾਨੂੰ ਮੁਫ਼ਤ ਵਿਚ 10 ਲੱਖ ਰੁਪਏ ਦਾ ਬੀਮਾ ਵੀ ਮਿਲ ਸਕਦਾ ਹੈ। ਉੱਥੇ ਹੀ ਦੇਸ਼ ਦੇ ਕਿਸੇ ਵੀ ਬੈਂਕ ਵਿਚ ਖਾਤਾ ਖੁਲਵਾਉਣ ‘ਤੇ ਵੀ ਤੁਹਾਨੂੰ ਇਹ ਮੁਫ਼ਤ ਵਿਚ ਮਿਲਦਾ ਹੈ। ਦੱਸ ਦਈਏ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿਚ ਕੈਸ਼ਲੈਸ ਇਕੋਨੋਮੀ ਵਿਚ ਵਾਧਾ ਕਰਨ ਲਈ ਇਸ ਦੀ ਸ਼ੁਰੂਆਤ ਕੀਤੀ ਹੈ।
ATM
ਪਹਿਲਾ ਰੁਪੇ ਗਲੋਬਲ ਕਾਰਡ ਸਾਲ 2014 ਵਿਚ ਜਾਰੀ ਕੀਤਾ ਗਿਆ ਸੀ। ਐਨਪੀਸੀਆਈ (National Payments Corporation of India) ਦੇਸ਼ ਵਿਚ ਰੁਪੇ ਕਾਰਡ ਨੈਟਵਰਕ ਦਾ ਪ੍ਰਬੰਧ ਕਰਦਾ ਹੈ। ਐਨਪੀਸੀਆਈ ਵੱਲੋਂ ਜਾਰੀ ਕੀਤੇ ਜਾਣ ਵਾਲੇ ਰੁਪੇ ਗਲੋਬਲ ਕਾਰਡਜ਼ ਡਿਸਕਵਰ ਨੈੱਟਵਰਕ ‘ਤੇ ਚੱਲਦੇ ਹਨ, ਜਦੋਂ ਇਹਨਾਂ ਦੀ ਵਰਤੋਂ ਭਾਰਤ ਤੋਂ ਬਾਹਰ ਕੀਤੀ ਜਾਂਦੀ ਹੈ। ਇਸ ਸਾਂਝੇਦਾਰੀ ਵਿਚ ਭਾਰਤ ਦੇ ਕਾਰਡ ਭੁਗਤਾਨ ਨੈੱਟਵਰਕ ਰੁਪੇ ਨੂੰ ਦੁਨੀਆ ਭਰ ਵਿਚ ਅਪਣਾ ਵਿਸਥਾਰ ਕਰਨ ਵਿਚ ਮਦਦ ਮਿਲੀ।
Rupay
ਮੌਜੂਦਾ ਸਮੇਂ ਵਿਚ ਰੁਪੇ ਗਲੋਬਲ ਕਾਰਡਜ਼ ਪੰਜ ਵੈਰੀਏਂਟਸ ਵਿਚ ਜਾਰੀ ਕੀਤੇ ਜਾਂਦੇ ਹਨ। ਰੁਪੇ ਕਲਾਸਿਕ ਡੇਬਿਟ ਕਾਰਡ, ਰੁਪੇ ਕਲਾਸਿਕ ਕ੍ਰੈਡਿਟ ਕਾਰਡ, ਰੁਪੇ ਪਲੇਟੀਨਮ ਡੇਬਿਟ ਕਾਰਡ, ਰੁਪੇ ਪਲੇਟੀਨਮ ਕ੍ਰੇਡਿਟ ਕਾਰਡ ਅਤੇ ਰੁਪੇ ਸਲੈਕਟ ਕ੍ਰੇਡਿਟ ਕਾਰਡ। ਰੁਪੇ ਸਲੈਕਟ ਕ੍ਰੇਡਿਟ ਕਾਰਡ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਰੁਪੇ ਅੰਗਰੇਜ਼ੀ ਦੇ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਹੈ ਰੁਪਏ ਅਤੇ ਪੇ। ਜਿਸ ਵੀਜ਼ਾ ਜਾਂ ਮਾਸਟਰ ਡੈਬਿਟ ਕਾਰਡ ਦੀ ਅਸੀਂ ਆਮਤੌਰ ‘ਤੇ ਵਰਤੋਂ ਕਰਦੇ ਹਾਂ ਉਹਨਾਂ ਦਾ ਪੇਮੈਂਟ ਸਿਸਟਮ ਵਿਦੇਸ਼ੀ ਹੈ। ਇਸ ਦੇ ਲਈ ਸਾਨੂੰ ਵਿਦੇਸ਼ੀ ਫੀਸ ਭਰਨੀ ਪੈਂਦੀ ਹੈ ਅਤੇ ਵਿਦੇਸ਼ਾਂ ‘ਤੇ ਵੀ ਨਿਰਭਰ ਰਹਿਣਾ ਪੈਂਦਾ ਹੈ ਜਦਕਿ ਹੁਣ ਭਾਰਤ ਕੋਲ ਹਰ ਤਰ੍ਹਾਂ ਦੀ ਤਕਨੀਕ ਉਪਲਬਧ ਹੈ।
Banks
ਇਸ ਲਈ ਲਾਂਚ ਕੀਤਾ ਗਿਆ ਹੈ ਰੁਪੇ ਕਾਰਡ- ਇਹ ਦੂਜੇ ਕਾਰਡ ਦੇ ਮੁਕਾਬਲੇ ਸਸਤਾ ਹੈ। ਨੈਸ਼ਨਲ ਪੇਮੈਂਟ ਆਫ ਇੰਡੀਆ ਨੇ ਇਸ ਦੀ ਪਹਿਲ ਕੀਤੀ ਹੈ। ਬੀਮੇ ਦੀ ਰਕਮ ਵੀ ਇਸ ਵੱਲੋਂ ਦਿੱਤੀ ਜਾਂਦੀ ਹੈ।
ਮੁਫ਼ਤ ਵਿਚ ਮਿਲੇਗਾ 10 ਲੱਖ ਰੁਪਏ ਦਾ ਬੀਮਾ- ਰੁਪੇ ਸਲੈਕਟ ਕ੍ਰੇਡਿਟ ਕਾਰਡ ਦੇ ਨਾਲ 10 ਲੱਖ ਰੁਪਏ ਦੀ ਕੀਮਤ ਦਾ ਵਿਅਕਤੀਗਤ ਦੁਰਘਟਨਾ ਬੀਮਾ ਕਵਰ ਦਿੱਤਾ ਜਾਂਦਾ ਹੈ। ਵਿਦੇਸ਼ ਵਿਚ ਕਾਰਡ ਦੀ ਵਰਤੋਂ ਕਰਨ ‘ਤੇ ਏਟੀਐਮ ‘ਤੇ 5 ਫੀਸਦੀ ਕੈਸ਼ਬੈਕ ਅਤੇ ਪੀਓਐਸ ‘ਤੇ 10 ਫੀਸਦੀ ਕੈਸ਼ਬੈਕ ਦਿੱਤਾ ਜਾਂਦਾ ਹੈ।
RuPay Card
ਕਿਸ ਤਰ੍ਹਾਂ ਮਿਲੇਗਾ ਇਹ ਰੁਪੇ ਕਾਰਡ
ਦੱਸ ਦਈਏ ਕਿ SBI ਅਤੇ PNB ਸਮੇਤ ਸਾਰੇ ਪ੍ਰਮੁੱਖ ਸਰਕਾਰੀ ਬੈਂਕ ਇਹ ਕਾਰਡ ਜਾਰੀ ਕਰਦੇ ਹਨ। HDFC, ICICI ਬੈਂਕ, ਐਕਸਿਸ ਬੈਂਕ ਸਮੇਤ ਜ਼ਿਆਦਾਤਰ ਪ੍ਰਾਈਵੇਟ ਬੈਂਕ ਵੀ ਇਹ ਕਾਰਡ ਜਾਰੀ ਕਰ ਰਹੇ ਹਨ। ਤੁਸੀਂ ਬੈਂਕ ਵਿਚੋਂ ਵੀ ਇਸ ਬਾਰੇ ਪੁੱਛ-ਗਿੱਛ ਕਰ ਸਕਦੇ ਹੋ। ਹਾਦਸੇ ਵਿਚ ਮੌਤ ਹੋ ਜਾਣ ਜਾਂ ਸਥਾਈ ਅਯੋਗਤਾ (Permanent Disability) ਹੋ ਜਾਣ ‘ਤੇ ਬੀਮਾ ਕਵਰ ਮਿਲਦਾ ਹੈ। ਰੁਪੇ ਕਾਰਡ ਦੋ ਤਰ੍ਹਾਂ ਦਾ ਹੁੰਦਾ ਹੈ- ਕਲਾਸਿਕ ਅਤੇ ਪ੍ਰੀਮੀਅਮ। ਕਲਾਸਿਕ ਕਾਰਡ ‘ਤੇ ਇਕ ਲੱਖ ਰੁਪਏ ਦਾ ਕਵਰ ਹੈ ਅਤੇ ਪ੍ਰੀਮੀਅਮ ’ਤੇ 10 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ।
ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਲਿੰਕ ‘ਤੇ ਜਾਓ: https://www.rupay.co.in/sites/all/themes/rupay/document/Insurance-Cover-RuPay-Debit-Cards.pdf