
1 ਜਨਵਰੀ ਤੋਂ ਤੁਹਾਡਾ ਟੀਵੀ ਦੇਖਣਾ ਹੋਰ ਮਹਿੰਗਾ ਹੋ ਜਾਵੇਗਾ। ਦੂਰਸੰਚਾਰ ਰੈਗੂਲੇਟਰੀ ਅਥੌਰਟੀ (ਟਰਾਈ) ਨੇ ਕੇਬਲ ਚੈਨਲਾਂ ਦੀ ਫ਼ੀਸ ਵਿਚ ਵਾਧਾ ਕਰ ਦਿਤਾ ਹੈ...
ਨਵੀਂ ਦਿੱਲੀ : (ਭਾਸ਼ਾ) 1 ਜਨਵਰੀ ਤੋਂ ਤੁਹਾਡਾ ਟੀਵੀ ਦੇਖਣਾ ਹੋਰ ਮਹਿੰਗਾ ਹੋ ਜਾਵੇਗਾ। ਦੂਰਸੰਚਾਰ ਰੈਗੂਲੇਟਰੀ ਅਥੌਰਟੀ (ਟਰਾਈ) ਨੇ ਕੇਬਲ ਚੈਨਲਾਂ ਦੀ ਫ਼ੀਸ ਵਿਚ ਵਾਧਾ ਕਰ ਦਿਤਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਹੁਣ ਫਰੀ-ਟੂ ਏਅਰ (ਐਫਟੀਏ) ਚੈਨਲਾਂ ਨੂੰ ਦੇਖਣ ਲਈ ਵੀ ਦਰਸ਼ਕਾਂ ਨੂੰ ਪੈਸਾ ਖਰਚ ਕਰਨਾ ਪਵੇਗਾ।
ਨਵੇਂ ਨਿਯਮ ਡੀਟੀਐਚ, ਕੇਬਲ ਅਤੇ ਬ੍ਰੌਡਕਾਸਟਰਸ ਉਤੇ ਲਾਗੂ ਹੋਣਗੇ। ਨਵੇਂ ਲਾਗੂ ਹੋਣ ਵਾਲੇ ਨਿਯਮਾਂ ਦੇ ਮੁਤਾਬਕ ਦਰਸ਼ਕ ਜਿੰਨੇ ਚੈਨਲ ਦੇਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਨੇਂ ਹੀ ਪੈਸੇ ਦੇਣੇ ਹੋਣਗੇ। ਡੀਟੀਐਚ ਅਤੇ ਕੇਬਲ ਆਪਰੇਟਰਾਂ ਨੂੰ ਹਰ ਇਕ ਚੈਨਲ ਲਈ ਤੈਅ ਐਮਆਰਪੀ ਦੀ ਜਾਣਕਾਰੀ ਅਪਣੀ ਯੂਜ਼ਰ ਗਾਈਡ ਵਿਚ ਦੇਣੀ ਹੋਵੇਗੀ।
DTH Services
ਹਰ ਇਕ ਡੀਟੀਐਚ ਕੰਪਨੀ ਅਤੇ ਕੇਬਲ ਆਪਰੇਟਰਾਂ ਨੂੰ ਇਹ ਨਿਯਮ ਮੰਨਣਾ ਹੋਵੇਗਾ। ਨਿਯਮ ਨਹੀਂ ਮੰਨਣੇ ਉੱਤੇ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾੱਰਵਾਈ ਹੋਵੇਗੀ। ਇਸ ਦਾ ਸੱਭ ਤੋਂ ਜ਼ਿਆਦਾ ਬੋਝ ਉਨ੍ਹਾਂ ਗਰੀਬ ਅਤੇ ਪਿੰਡ ਦੇਹਾਤ ਵਿਚ ਰਹਿਣ ਵਾਲੇ ਦਰਸ਼ਕਾਂ ਉਤੇ ਪਵੇਗਾ, ਜੋ ਸਿਰਫ਼ ਫ਼ਰੀ-ਟੂ ਏਅਰ ਚੈਨਲ ਵੇਖਦੇ ਹਨ। ਹਾਲੇ ਦੂਰਦਰਸ਼ਨ ਦੇ ਡੀਟੀਐਚ ਉਤੇ ਸਾਰੇ ਚੈਨਲ ਦੇਖਣ ਲਈ ਲੋਕਾਂ ਨੂੰ ਪੈਸਾ ਨਹੀਂ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ ਹੋਰ ਨਿਜੀ ਕੰਪਨੀਆਂ ਦੇ ਡੀਟੀਐਚ ਉਤੇ ਫ਼ਰੀ-ਟੂ ਏਅਰ ਚੈਨਲ ਹੁਣੇ ਤੱਕ ਅੱਧੀ ਕੀਮਤ ਵਿਚ ਦੇਖਣ ਨੂੰ ਮਿਲਦੇ ਹਨ।
Cable TV Plans Increase
ਇਸ ਦੇ ਚਲਦੇ ਪੇਡ ਚੈਨਲਾਂ ਦੀ ਵੀ ਨਵੀਂ ਕੀਮਤ ਹੋ ਜਾਵੇਗੀ। ਜਿਥੇ ਪਿੰਡ - ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਲਈ 200 - 250 ਰੁਪਏ ਖਰਚ ਕਰਨੇ ਪੈਂਦੇ ਹਨ, ਉਥੇ ਹੀ ਹੁਣ ਇਹ ਵਧ ਕੇ 440 ਰੁਪਏ ਹੋ ਜਾਵੇਗਾ। ਜੇਕਰ ਸਪੋਰਟਸ ਅਤੇ ਐਚਡੀ ਚੈਨਲ ਦੇਖਣੇ ਹੋਣਗੇ ਤਾਂ ਫ਼ਿਰ 600 ਰੁਪਏ ਖਰਚ ਕਰਨੇ ਹੋਣਗੇ। ਜੇਕਰ ਦਰਸ਼ਕ ਏ-ਲਾਅ-ਕਾਰਟੇ ਬੇਸਿਸ 'ਤੇ ਚੈਨਲ ਦੇਖਦੇ ਹਨ ਤਾਂ ਫਿਰ ਉਨ੍ਹਾਂ ਨੂੰ 800 ਰੁਪਏ ਖਰਚ ਕਰਨੇ ਪੈਣਗੇ।