
ਦਸੰਬਰ ਮਹੀਨੇ ਤੋਂ ਟੀਵੀ, ਵਾਸ਼ਿੰਗ ਮਸ਼ੀਨ, ਫਰਿੱਜ਼ ਅਤੇ ਘਰੇੂਲ ਉਪਕਰਣ ਖਰੀਦਣਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਟਿਕਾਊ ਖਪਤਕਾਰ ਸਾਮਾਨ ਬਣਾਉਣ ਵਾਲੀ ਕੰਪਨੀਆਂ ...
ਨਵੀਂ ਦਿੱਲੀ (ਭਾਸ਼ਾ) :- ਦਸੰਬਰ ਮਹੀਨੇ ਤੋਂ ਟੀਵੀ, ਵਾਸ਼ਿੰਗ ਮਸ਼ੀਨ, ਫਰਿੱਜ਼ ਅਤੇ ਘਰੇੂਲ ਉਪਕਰਣ ਖਰੀਦਣਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਟਿਕਾਊ ਖਪਤਕਾਰ ਸਾਮਾਨ ਬਣਾਉਣ ਵਾਲੀ ਕੰਪਨੀਆਂ ਵਲੋਂ ਕੀਤਾ ਜਾਵੇਗਾ। ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਅਤੇ ਕਸਟਮਜ਼ ਡਿਊਟੀ ਵਿਚ ਵਾਧੇ ਨਾਲ ਇਨ੍ਹਾਂ ਉਤਪਾਦਾਂ ਦੀ ਲਾਗਤ ਵਧੀ ਹੈ।
ਹਾਰੀ ਵਿਕਰੀ ਦੇ ਮੱਦੇਨਜਰ ਕੰਪਨੀਆਂ ਨੇ ਵਧੀ ਲਾਗਤ ਦਾ ਬੋਝ ਗਾਹਕਾਂ ਉੱਤੇ ਪਾਉਣ ਦੇ ਬਜਾਏ ਖ਼ੁਦ ਅਸਥਾਈ ਰੂਪ ਨਾਲ ਇਸ ਬੋਝ ਨੂੰ ਚੁੱਕਿਆ ਪਰ ਅਗਲੇ ਮਹੀਨੇ ਤੋਂ ਉਹ ਇਨ੍ਹਾਂ ਸਾਮਾਨਾਂ ਦੀ ਕੀਮਤ ਵਿਚ ਸੱਤ ਤੋਂ ਅੱਠ ਫ਼ੀਸਦੀ ਵਾਧਾ ਕਰਨ ਦੀ ਤਿਆਰੀ ਵਿਚ ਹੈ। ਪੈਨਾਸੋਨਿਕ ਇੰਡੀਆ ਅਪਣੇ ਉਤਪਾਦਾਂ ਦੇ ਮੁੱਲ ਵਿਚ 7 ਫ਼ੀ ਸਦੀ ਤੱਕ ਦਾ ਵਾਧਾ ਕਰਨ ਲਈ ਤਿਆਰ ਹੈ ਜਦੋਂ ਕਿ ਕੁੱਝ ਹੋਰ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿਚ ਵਾਧਾ ਕਰ ਚੁੱਕੀਆਂ ਹਨ।
Manish Sharma CEO
ਪੈਨਾਸੋਨਿਕ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਨੀਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਰੁਪਏ 'ਚ ਗਿਰਾਵਟ ਆਈ ਹੈ, ਜਿਸ ਦਾ ਅਸਰ ਲਾਗਤ 'ਤੇ ਪਿਆ ਹੈ। ਅਸੀਂ ਗਾਹਕਾਂ ਲਈ ਵਧੀ ਲਾਗਤ ਮੁੱਲ ਦਾ ਬੋਝ ਝੇਲਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਦੀ ਹਾਲਤ ਨੂੰ ਵੇਖਦੇ ਹੋਏ ਸਾਨੂੰ ਅਗਲੇ ਮਹੀਨੇ ਤੋਂ ਮੁੱਲ ਵਿਚ 5 ਤੋਂ 7 ਫ਼ੀ ਸਦੀ ਦੀ ਵਾਧਾ ਕਰਨਾ ਹੋਵੇਗਾ।
Sony India
ਹਾਇਰ ਇੰਡੀਆ ਦੇ ਪ੍ਰਧਾਨ ਏਰਿਕ ਬਰਗੈਂਜਾ ਨੇ ਕਿਹਾ ਅਸੀਂ ਇਹ ਨਿਸ਼ਚਤ ਕੀਤਾ ਹੈ ਕਿ ਭਾਰਤ ਵਿਚ ਤਿਉਹਾਰਾਂ ਦੇ ਮੌਸਮ ਤੋਂ ਬਾਅਦ ਕੀਮਤਾਂ ਵਿਚ ਵਾਧਾ ਪ੍ਰਭਾਵੀ ਹੋਵੇਗਾ ਕਿਉਂਕਿ ਤਿਉਹਾਰਾਂ ਦੇ ਮੌਸਮ ਵਿਚ ਸੀਜਨ ਵਿਚ ਵੱਡੇ ਪੈਮਾਨੇ ਉੱਤੇ ਲੋਕ ਟਿਕਾਊ ਉਪਭੋਗ ਦੀਆਂ ਵਸਤੂਆਂ ਖਰੀਦਦੇ ਹਨ। ਭਾਰਤ ਵਿਚ ਤਿਉਹਾਰਾਂ ਦਾ ਸੀਜਨ 'ਓਣਮ' ਤੋਂ ਸ਼ੁਰੂ ਹੁੰਦਾ ਹੈ ਅਤੇ ਦਸ਼ਹਰਾ ਤੋਂ ਬਾਅਦ ਦਿਵਾਲੀ ਦੇ ਨਾਲ ਖਤਮ ਹੁੰਦਾ ਹੈ।
ਇਸ ਦੌਰਾਨ ਉਦਯੋਗ ਦੀ ਕੁਲ ਵਿਕਰੀ ਵਿਚੋਂ ਇਕ - ਤਿਹਾਈ ਤਿਉਹਾਰੀ ਸੀਜਨ ਦੇ ਦੌਰਾਨ ਹੀ ਹਾਸਲ ਹੁੰਦੀ ਹੈ। ਹਾਲਾਂਕਿ ਸੋਨੀ ਵਰਗੀ ਕੰਪਨੀਆਂ ਦੀ ਫਿਲਹਾਲ ਮੁੱਲ ਵਿਚ ਸੰਸ਼ੋਧਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸੋਨੀ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਸਾਡੀ ਅਜੇ ਅਪਣੇ ਟੀਵੀ ਦੇ ਮੁੱਲ ਵਿਚ ਸੰਸ਼ੋਧਨ ਕਰਨ ਦੀ ਕੋਈ ਯੋਜਨਾ ਨਹੀਂ ਹੈ।