
ਜੇਕਰ ਤੁਸੀਂ ਜਾਇਦਾਦ ਖਰੀਦਣ ਲਈ 20 ਹਜ਼ਾਰ ਰੁਪਏ ਤੋਂ ਵੱਧ ਕੈਸ਼ ਟ੍ਰਾਂਜ਼ੈਕਸ਼ਨ ਕੀਤਾ ਹੈ ਤਾਂ ਇਨਕਮ ਟੈਕਸ ਵਿਭਾਗ ਦੇ ਨੋਟਿਸ ਲਈ ਤਿਆਰ ਰਹੇ। ਇਨਕਮ ...
ਨਵੀਂ ਦਿੱਲੀ : ਜੇਕਰ ਤੁਸੀਂ ਜਾਇਦਾਦ ਖਰੀਦਣ ਲਈ 20 ਹਜ਼ਾਰ ਰੁਪਏ ਤੋਂ ਵੱਧ ਕੈਸ਼ ਟ੍ਰਾਂਜ਼ੈਕਸ਼ਨ ਕੀਤਾ ਹੈ ਤਾਂ ਇਨਕਮ ਟੈਕਸ ਵਿਭਾਗ ਦੇ ਨੋਟਿਸ ਲਈ ਤਿਆਰ ਰਹੇ। ਇਨਕਮ ਟੈਕਸ ਡਿਪਾਰਟਮੈਂਟ ਦਾ ਦਿੱਲੀ ਡਿਵੀਜ਼ਨ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਕੈਸ਼ ਟ੍ਰਾਂਜ਼ੈਕਸ਼ਨ ਵਾਲੇ ਪ੍ਰਾਪਰਟੀ ਖਰੀਦ ਖਿਲਾਫ਼ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਇਨਕਮ ਟੈਕਸ ਡਿਪਾਰਟਮੈਂਟ 20 ਹਜ਼ਾਰ ਰੁਪਏ ਤੋਂ ਵੱਧ ਕੈਸ਼ ਪੇਮੈਂਟ ਵਾਲੀ ਜ਼ਾਇਦਾਦ ਦੀ ਰਜਿਸਟਰੀ ਦੀ ਲਿਸਟ ਬਣਾ ਰਿਹਾ ਹੈ।
Cash Transaction
ਇਨਕਮ ਟੈਕਸ ਵਿਭਾਗ ਨੇ ਦਿੱਲੀ ਦੇ ਸਾਰੇ 21 ਸਬ - ਰਜਿਸਟਰਾਰ ਆਫ਼ਿਸ ਵਿਚ ਜਾ ਕੇ 2015 ਤੋਂ 2018 ਵਿਚ ਹੋਈ ਸਾਰੀ ਰਜਿਸਟਰੀਆਂ ਨੂੰ ਸਕੈਨ ਕੀਤਾ ਹੈ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਸੀਨੀਅਰ ਇਨਕਮ ਟੈਕਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ 1 ਜੂਨ 2015 ਤੋਂ ਦਸੰਬਰ 2018 ਵਿਚ ਉਨ੍ਹਾਂ ਰਜਿਸਟਰੀਆਂ ਨੂੰ ਸਕੈਨ ਕੀਤਾ ਹੈ, ਜਿਨ੍ਹਾਂ ਵਿਚ ਕੈਸ਼ ਪੇਮੈਂਟ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੀਤਾ ਗਿਆ। ਅਚਲ ਜਾਇਦਾਦ ਦੀ ਖਰੀਦ - ਵਿਕਰੀ ਵਿਚ ਕਾਲੇ ਪੈਸੇ 'ਤੇ ਲਗਾਮ ਲਗਾਉਣ ਲਈ ਇਹ ਮਿਆਦ ਰੱਖੀ ਗਈ ਹੈ।
Cash Transaction Limit
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ਼ (CBDT) ਤੋਂ 1 ਜੂਨ 2015 ਤੋਂ ਲਾਗੂ ਕਾਨੂੰਨ ਦੇ ਮੁਤਾਬਕ, ਖੇਤੀਬਾੜੀ ਭੂਮੀ ਸਮੇਤ ਰਿਅਲ ਐਸਟੇਟ ਦੇ ਕਿਸੇ ਟ੍ਰਾਂਜ਼ੈਕਸ਼ਨ ਵਿਚ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਟ੍ਰਾਂਜ਼ੈਕਸ਼ਨ ਚੈਕ, RTGS ਜਾਂ NEFT ਵਰਗੇ ਜ਼ਰੀਏ ਨਾਲ ਹੀ ਕੀਤਾ ਜਾ ਸਕਦਾ ਹੈ। ਜੇਕਰ ਕੈਸ਼ ਟ੍ਰਾਂਜ਼ੈਕਸ਼ਨ ਇਸ ਮਿਆਦ ਤੋਂ ਜ਼ਿਆਦਾ ਹੈ ਤਾਂ ਇਨਕਮ ਟੈਕਸ ਐਕਟ, ਸੈਕਸ਼ਨ 271D ਦੇ ਤਹਿਤ ਉਸ ਰਾਸ਼ੀ ਦੇ ਬਰਾਬਰ ਜੁਰਮਾਨਾ ਕੈਸ਼ ਪ੍ਰਾਪਤ ਕਰਨ ਵਾਲੇ ਵਿਕਰੇਤਾ 'ਤੇ ਲਗਾਇਆ ਜਾ ਸਕਦਾ ਹੈ।
Cash Transaction
ਕੀ ਹੋਵੇਗਾ ਐਕਸ਼ਨ ? ਅਗਲੇ ਮਹੀਨੇ ਤੋਂ ਨੋਟਿਸ ਵਿਕਰੇਤਾ ਅਤੇ ਖਰੀਦਦਾਰ ਦੋਵਾਂ ਨੂੰ ਭੇਜਿਆ ਜਾਵੇਗਾ। ਵਿਕਰੇਤਾ ਵਲੋਂ ਉਸ ਰਾਸ਼ੀ ਦੇ ਬਰਾਬਰ ਜੁਰਮਾਨਾ ਦੇਣ ਨੂੰ ਕਿਹਾ ਜਾਵੇਗਾ। ਇਨਕਮ ਟੈਕਸ ਅਧਿਕਾਰੀ ਨੇ ਕਿਹਾ ਕਿ ਅਸੀਂ ਖਰੀਦਦਾਰ ਤੋਂ ਪੈਸਿਆਂ ਦਾ ਸਰੋਤ ਦੱਸਣ ਨੂੰ ਕਹਾਂਗੇ।