ਜੱਦੀ ਜਾਇਦਾਦ ਨੂੰ ਕਾਨੂੰਨੀ ਤਰੀਕੇ ਨਾਲ ਅਪਣੇ ਨਾਮ ਕਰਾਉਣਾ ਜ਼ਰੂਰੀ
Published : Jan 16, 2019, 6:28 pm IST
Updated : Jan 16, 2019, 6:28 pm IST
SHARE ARTICLE
Paternal property
Paternal property

ਵਿਰਾਸਤ ਵਿਚ ਮਿਲੀ ਜਾਇਦਾਦ ਨੂੰ ਅਸੀਂ ਕਾਨੂੰਨੀ ਤੌਰ 'ਤੇ ਅਪਣੇ ਨਾਮ ਤੱਦ ਤੱਕ ਦਰਜ ਨਹੀਂ ਕਰਵਾਉਂਦੇ, ਜਦੋਂ ਤੱਕ ਕਿਸੇ ਵਿਵਾਦ ਦਾ ਸ਼ੱਕ ਨਾ ਹੋਵੇ। ਮਾਹਿਰਾਂ ਦੇ ਮੁਤਾਬਕ..

ਵਿਰਾਸਤ ਵਿਚ ਮਿਲੀ ਜਾਇਦਾਦ ਨੂੰ ਅਸੀਂ ਕਾਨੂੰਨੀ ਤੌਰ 'ਤੇ ਅਪਣੇ ਨਾਮ ਤੱਦ ਤੱਕ ਦਰਜ ਨਹੀਂ ਕਰਵਾਉਂਦੇ, ਜਦੋਂ ਤੱਕ ਕਿਸੇ ਵਿਵਾਦ ਦਾ ਸ਼ੱਕ ਨਾ ਹੋਵੇ। ਮਾਹਿਰਾਂ ਦੇ ਮੁਤਾਬਕ, ਅਚਲ ਜਾਇਦਾਦ ਦੇ ਮਾਲਿਕ ਦੀ ਮੌਤ ਹੋਣ ਤੋਂ ਬਾਅਦ ਦੀ ਕਾਨੂੰਨੀ 
ਹੱਕਦਾਰਾਂ ਨੂੰ ਇਸ ਨੂੰ ਕਾਨੂੰਨੀ ਤੌਰ 'ਤੇ ਅਪਣੇ ਨਾਮ ਕਰਾਣਾ ਜ਼ਰੂਰੀ ਹੈ। 

1 . ਜਾਇਦਾਦ ਟ੍ਰਾਂਸਫਰ ਦੀ ਇਹ ਪ੍ਰਕਿਰਿਆ 
ਪ੍ਰਾਪਰਟੀ ਟ੍ਰਾਂਸਫਰ ਦੀ ਇਹ ਪ੍ਰਕਿਰਿਆ ਸਿਰਫ਼ ਪੰਜੀਕਰਣ ਨਾਲ ਨਹੀਂ ਹੋ ਜਾਂਦੀ। ਇਸ ਦੇ ਲਈ ਤੁਹਾਨੂੰ ਦਾਖਲ ਖਾਰਜ ਵੀ ਕਰਾਉਣਾ ਪੈਂਦਾ ਹੈ। ਉਦੋਂ ਤੁਹਾਡਾ ਮਾਲਿਕਾਨਾ ਹੱਕ ਪੂਰਾ ਹੁੰਦਾ ਹੈ। ਇਹ ਜਾਇਦਾਦ, ਕਾਨੂੰਨੀ ਹੱਕਦਾਰਾਂ ਦੀ ਗਿਣਤੀ ਅਤੇ ਹੋਰ ਵਜਹਾ 'ਤੇ ਨਿਰਭਰ ਕਰਦਾ ਹੈ ਕਿ ਇਸ ਦੇ ਲਈ ਕੀ ਪ੍ਰਕਿਰਿਆ ਹੋਵੇਗੀ।  

2 . ਜਾਇਦਾਦ ਅਪਣੇ ਨਾਮ ਇਸ ਤਰ੍ਹਾਂ ਕਰਾਓ
ਜੱਦੀ ਜਾਇਦਾਦ ਨੂੰ ਅਪਣੇ ਨਾਮ ਕਰਾਉਣ ਲਈ ਸੱਭ ਤੋਂ ਪਹਿਲਾਂ ਤੁਹਾਨੂੰ ਜਾਇਦਾਦ 'ਤੇ ਅਧਿਕਾਰ ਅਤੇ ਹੱਕਦਾਰਾਂ ਦਾ ਸਬੂਤ ਦੇਣਾ ਹੋਵੇਗਾ। ਜੇਕਰ ਜਾਇਦਾਦ ਦੇ ਮਾਲਿਕ ਨੇ ਕੋਈ ਵਸੀਅਤ ਕਰਾ ਰੱਖੀ ਹੈ ਤਾਂ ਇਹ ਪ੍ਰਕਿਰਿਆ ਬੇਹੱਦ ਆਸਾਨ ਹੋ ਜਾਂਦੀ ਹੈ ਪਰ ਵਸੀਅਤ ਕਾਨੂੰਨੀ ਪ੍ਰਕਿਰਿਆ ਦੇ ਖਿਲਾਫ਼ ਬਣੀ ਹੁੰਦੀ ਹੈ ਤਾਂ ਉਸ ਨੂੰ ਕੋਰਟ ਵਿਚ ਚੁਨੌਤੀ ਦਿਤੀ ਜਾ ਸਕਦੀ ਹੈ। ਕੋਈ ਵਿਅਕਤੀ ਮਾਲਿਕਾਨਾ ਹੱਕ ਵਾਲੀ ਜਾਇਦਾਦ ਨੂੰ ਉਦੋਂ ਅਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇ ਸਕਦੇ ਹੈ, ਜਦੋਂ ਉਸਨੇ ਖੁਦ ਇਸ ਨੂੰ ਹਾਸਲ ਕੀਤਾ ਹੋਵੇ, ਨਾ ਕਿ ਉਸਨੂੰ ਵੀ ਇਹ ਵਿਰਾਸਤ ਵਿਚ ਮਿਲੀ ਹੋਵੇ। ਜੇਕਰ ਉਸ ਨੂੰ ਵੀ ਜਾਇਦਾਦ ਵਿਰਾਸਤ ਵਿਚ ਮਿਲੀ ਹੈ ਤਾਂ ਹੱਕਦਾਰ ਕਾਨੂੰਨ ਲਾਗੂ ਹੁੰਦਾ ਹੈ।  

3 . ਵਸੀਅਤ ਨਾ ਹੋਣ 'ਤੇ ਸਮੱਸਿਆਵਾਂ ਜ਼ਿਆਦਾ 
ਜੇਕਰ ਕੋਈ ਵਸੀਅਤ ਨਹੀਂ ਹੈ ਤਾਂ ਸੱਭ ਤੋਂ ਬਿਹਤਰ ਹੁੰਦਾ ਹੈ ਕਿ ਕਾਨੂੰਨੀ ਵਾਰਿਸ ਆਪਸੀ ਸਹਿਮਤੀ ਨਾਲ ਇਸ ਦਾ ਤਕਸੀਮ ਕਰ ਲੈਣ। ਲਾਅ ਫਰਮ ਸਿੰਘ ਐਂਡ ਐਸੋਸੀਏਟਸ ਦੇ ਸੰਸਥਾਪਕ ਸਾਥੀ ਮਨੋਜ ਕੇ. ਸਿੰਘ ਦਾ ਕਹਿਣਾ ਹੈ ਕਿ ਪਰਵਾਰ ਵਿਚ ਹੋਏ ਇਸ ਵੰਡ ਨੂੰ ਫੈਮਿਲੀ ਸੈਟਲਮੈਂਟ ਦੀ ਤਰ੍ਹਾਂ ਸੱਭ ਰਜਿਸਟਰਾਰ ਦੇ ਦਫ਼ਤਰ ਵਿਚ ਰਜਿਸਟਰ ਕਰਾਉਣਾ ਜ਼ਰੂਰੀ ਹੈ। ਇਸ ਦੇ ਲਈ ਜਾਇਦਾਦ ਦੇ ਮਾਲਿਕਾਨਾ ਹੱਕ ਸਬੰਧੀ ਦਸਤਾਵੇਜ਼ ਹੋਣਾ ਜ਼ਰੂਰੀ ਹੈ।  

4 . ਵਸੀਅਤ ਨਾ ਹੋਣ 'ਤੇ ਹਲਫਨਾਮਾ ਦਿਓ
ਵਸੀਅਤ ਨਾ ਹੋਣ 'ਤੇ ਇਕ ਹਲਫਨਾਮਾ ਤਿਆਰ ਕਰਾਉਣਾ ਹੋਵੇਗਾ, ਜਿਸ ਵਿਚ ਸਾਰੇ ਕਾਨੂੰਨੀ ਵਾਰਿਸ ਜਾਂ ਹੱਕਦਾਰਾਂ ਦਾ 'ਇਤਰਾਜ਼ ਨਹੀਂ' ਸਰਟੀਫਿਕੇਟ (ਐਨਓਸੀ) ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਅਚਲ ਜਾਇਦਾਦ ਦੇ ਸੈਟਲਮੈਂਟ ਲਈ ਕਿਸੇ ਵਾਰਿਸ ਨੂੰ ਕੋਈ ਨਗਦੀ ਦਿਤੀ ਹੈ ਤਾਂ ਉਸ ਦੀ ਚਰਚਾ ਵੀ ਟਰਾਂਸਫਰ ਦਸਤਾਵੇਜ਼ ਵਿਚ ਜ਼ਰੂਰ ਕਰੋ।  

5 . ਦਾਖਲ - ਖਾਰਿਜ ਵੀ ਕਰਾਉਣਾ ਚਾਹੀਦਾ ਹੈ
ਜਾਇਦਾਦ ਦੇ ਪੰਜੀਕਰਣ ਤੋਂ ਬਾਅਦ ਉਸ ਨੂੰ ਦਾਖਲ - ਖਾਰਿਜ ਵੀ ਕਰਾਉਣਾ ਚਾਹੀਦਾ ਹੈ। ਇਹ ਮਾਮਲਾ ਵਿਭਾਗ ਦੇ ਅੰਕੜਿਆਂ ਵਿਚ ਕਿਸੇ ਅਚਲ ਜਾਇਦਾਦ ਦਾ ਇਕ ਨਾਮ ਤੋਂ ਦੂਜੇ ਨਾਮ 'ਤੇ ਟਰਾਂਸਫਰ ਨੂੰ ਦਰਜ ਕਰਾਉਣ ਲਈ ਜ਼ਰੂਰੀ ਹੈ। ਪ੍ਰਾਪਰਟੀ ਟੈਕਸ ਦੇ ਭੁਗਤਾਨ ਲਈ ਵੀ ਇਹ ਜ਼ਰੂਰੀ ਹੈ। ਨਾਲ ਹੀ ਉਸ ਜਾਇਦਾਦ ਦੇ ਨਾਲ ਪਾਣੀ, ਬਿਜਲੀ ਵਰਗੇ ਕੁਨੈਕਸ਼ਨ ਵੀ ਦੂਜੇ ਦੇ ਨਾਮ ਜੁਡ਼ੇ ਹੁੰਦੇ ਹਨ, ਉਨ੍ਹਾਂ ਦੇ ਲਈ ਵੀ ਦਾਖਲ - ਖਾਰਿਜ ਤੁਹਾਡੇ ਨਾਮ ਹੋਣੀ ਚਾਹੀਦੀ ਹੈ। ਇਸ ਦੇ ਲਈ ਅਪਣੇ ਨਗਰ ਜਾਂ ਪੰਚਾਇਤ ਸੰਸਥਾ ਨਾਲ ਸੰਪਰਕ ਕਰੋ। ਹਰ ਰਾਜ ਵਿਚ ਦਾਖਲ - ਖਾਰਿਜ ਦਾ ਫ਼ੀਸ਼ ਵੀ ਵੱਖ - ਵੱਖ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement