ਛੋਲਿਆਂ ਦੀ ਰਿਕਾਰਡ ਬਿਜਾਈ ਕਾਰਨ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ
Published : Jan 19, 2020, 10:12 am IST
Updated : Jan 19, 2020, 10:12 am IST
SHARE ARTICLE
black chana
black chana

ਫਰਵਰੀ ਤੱਕ ਰਾਜਸਥਾਨ ਦੀਆਂ ਮੰਡੀਆਂ ਵਿਚ ਛੋਲੇ 3,500-3,600 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਸਕਦਾ ਹੈ। 

ਨਵੀਂ ਦਿੱਲੀ, : ਮੌਜੂਦਾ ਸੀਜ਼ਨ 'ਚ ਰਾਜਸਥਾਨ ਅਤੇ ਮਹਾਰਾਸ਼ਟਰ 'ਛੋਲਿਆਂ ਦੀ ਰਿਕਾਰਡ ਪੱਧਰ ਬਿਜਾਈ ਨਾਲ ਇਸ ਦਾ ਰਕਬਾ ਇਕ ਨਵਾਂ ਰਿਕਾਰਡ ਬਣਾਉਣ ਦੇ ਨੇੜੇ ਹੈ। ਮੌਜੂਦਾ ਮੌਸਮ 'ਚ ਛੋਲਿਆਂ ਦੀ ਬਿਜਾਈ 105 ਲੱਖ ਹੈਕਟੇਅਰ ਰਕਬੇ ਨੂੰ ਪਾਰ ਕਰ ਗਈ ਹੈ। ਰਕਬੇ ਵਿਚ ਵਾਧੇ ਅਤੇ ਬਿਹਤਰ ਫਸਲ ਹੋਣ ਦੀ ਸੰਭਾਵਨਾ ਕਾਰਨ ਇਸ ਸਾਲ ਦੇਸ਼ 'ਚ ਰਿਕਾਰਡ ਪੱਧਰ ਉਤਪਾਦਨ ਹੋਣ ਦੀ ਉਮੀਦ ਹੈ।

File PhotoFile Photo

ਉਤਪਾਦਨ ਵਧਣ ਦੇ ਅੰਦਾਜ਼ੇ ਨਾਲ ਛੋਲਿਆਂ ਦੀਆਂ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋ ਗਈ ਹੈ। ਮੌਜੂਦਾ ਫਸਲ ਦੇ ਅਨੁਮਾਨ ਨੂੰ ਦੇਖਦੇ ਹੋਏ ਅਗਲੇ ਮਹੀਨੇ ਤੱਕ ਛੋਲਿਆਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਅਨੁਸਾਰ 16 ਜਨਵਰੀ ਤੱਕ ਦੇਸ਼ ਭਰ ਵਿਚ 105.351 ਲੱਖ ਹੈਕਟੇਅਰ ਰਕਬੇ 'ਚ ਛੋਲਿਆਂ ਦੀ ਬਿਜਾਈ ਹੋ ਚੁੱਕੀ ਹੈ, ਜਿਹੜੀ ਕਿ ਪਿਛਲੇ ਸਾਲ 95.442 ਲੱਖ ਹੈਕਟੇਅਰ ਸੀ।

File PhotoFile Photo

ਦੇਸ਼ ਵਿਚ ਛੋਲਿਆਂ ਦਾ ਆਮ ਰਕਬਾ 93.53 ਲੱਖ ਹੈਕਟੇਅਰ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ ਤਕ ਆਮ ਤੌਰ 'ਤੇ 94.62 ਲੱਖ ਹੈਕਟੇਅਰ ਵਿਚ ਬਿਜਾਈ ਹੋਣ ਦਾ ਅਨੁਮਾਨ ਸੀ। ਦੇਸ਼ ਵਿਚ ਛੋਲੀਆਂ ਦੀ ਸਭ ਤੋਂ ਵੱਧ ਬਿਜਾਈ 2017-18 ਦੇ ਸੀਜ਼ਨ ਵਿਚ 105.951 ਲੱਖ ਹੈਕਟੇਅਰ ਵਿਚ ਹੋਈ ਸੀ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਬਿਜਾਈ ਅਧੀਨ ਰਕਬਾ ਹੁਣ ਤੱਕ ਦੇ ਸਾਰੇ ਬਿਜਾਈ ਰਿਕਾਰਡ ਤੋੜ ਸਕਦਾ ਹੈ।

File PhotoFile Photo

ਹਾਲਾਂਕਿ ਇਸ ਵਾਰ ਮੱਧ ਪ੍ਰਦੇਸ਼ ਦੇ ਵੱਡੇ ਉਤਪਾਦਨ ਵਾਲੇ ਸੂਬੇ 'ਚ ਬਿਜਾਈ ਪਿਛਲੇ ਸਾਲ 34.32 ਲੱਖ ਹੈਕਟੇਅਰ ਤੋਂ ਘਟ ਕੇ 27.38 ਲੱਖ ਹੈਕਟੇਅਰ ਰਹਿ ਗਈ ਹੈ। ਪਰ ਰਿਕਾਰਡ ਬਿਜਾਈ ਰਾਜਸਥਾਨ ਅਤੇ ਮਹਾਰਾਸ਼ਟਰ 'ਚ ਹੋਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਰਾਜਸਥਾਨ 'ਚ 21.38 ਲੱਖ ਹੈਕਟੇਅਰ ਰਕਬੇ ਤੇ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ 15.03 ਲੱਖ ਹੈਕਟੇਅਰ ਰਕਬੇ 'ਚ ਹੋਈ ਸੀ।

File PhotoFile Photo

ਰਾਜਸਥਾਨ ਵਿਚ ਛੋਲਿਆਂ ਦਾ ਆਮ ਰਕਬਾ 14.49 ਲੱਖ ਹੈਕਟੇਅਰ ਮੰਨਿਆ ਜਾਂਦਾ ਹੈ। ਹੁਣ ਤੱਕ ਮਹਾਰਾਸ਼ਟਰ ਵਿਚ 20.38 ਲੱਖ ਹੈਕਟੇਅਰ ਵਿਚ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ ਇਹ 12.73 ਲੱਖ ਹੈਕਟੇਅਰ ਸੀ। ਕਰਨਾਟਕ ਵਿਚ 12.27 ਲੱਖ ਹੈਕਟੇਅਰ ਅਤੇ ਉੱਤਰ ਪ੍ਰਦੇਸ਼ ਵਿਚ 5.87 ਲੱਖ ਹੈਕਟੇਅਰ ਵਿਚ ਛੋਲਿਆਂ ਦੀ ਬਿਜਾਈ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੀ ਹੈ।

File PhotoFile Photo

ਕਾਰੋਬਾਰੀਆਂ ਦੀ ਮੰਨੀਏ ਤਾਂ ਅਗਲੇ ਇਕ ਮਹੀਨੇ ਛੋਲਿਆਂ 'ਚ ਕਰੀਬ 1,000 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਹੋ ਸਕਦੀ ਹੈ। ਮੰਡੀਆਂ ਵਿਚ ਛੋਲਿਆਂ ਦੇ ਭਾਅ ਟੁੱਟਣੇ ਸ਼ੁਰੂ ਹੋ ਗਏ ਹਨ ਜਿਹੜੇ ਕਿ ਆਉਣ ਵਾਲੇ ਦਿਨਾਂ ਵਿਚ ਆਮਦ ਵਧਣ ਦੇ ਨਾਲ ਹੋਰ ਤੇਜ਼ੀ ਨਾਲ ਟੁੱਟ ਸਕਦੇ ਹਨ। ਜੈਪੁਰ ਮੰਡੀ ਵਿਚ ਛੋਲੇ 4,400 ਰੁਪਏ ਪ੍ਰਤੀ ਕੁਇੰਟਲ ਤੋਂ ਫਿਸਲ ਗਿਆ ਹੈ ਜਿਹੜਾ ਕਿ ਪਿਛਲੇ ਮਹੀਨੇ ਪਹਿਲਾਂ 5,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਸੀ। ਫਰਵਰੀ ਦੇ ਅੰਤ ਤੱਕ ਛੋਲਿਆਂ ਦੀ ਨਵੀਂ ਫਸਲ ਮੰਡੀਆਂ ਵਿਚ ਆਵੇਗੀ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement