
ਚਾਲੂ ਵਿੱਤੀ ਸਾਲ 'ਚ ਜੀ.ਡੀ.ਪੀ. ਰਹੇਗੀ 7.4 ਫ਼ੀ ਸਦੀ 'ਤੇ ਸਥਿਰ
ਨਵੀਂ ਦਿੱਲੀ, 18 ਅਪ੍ਰੈਲ: ਕੌਮਾਂਤਰੀ ਮੁਦਰਾ ਕੋਸ਼ (ਆਈ.ਐਸ.ਐਫ਼.) ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.4 ਫ਼ੀ ਸਦੀ 'ਤੇ ਸਥਿਰ ਰਖਿਆ ਹੈ ਅਤੇ ਅਗਲੇ ਵਿੱਤੀ ਸਾਲ 'ਚ ਇਸ ਦੇ ਵਧ ਕੇ 8.2 ਫ਼ੀ ਸਦੀ ਤਕ ਪਹੁੰਚ ਜਾਣ ਦਾ ਅਨੁਮਾਨ ਜਤਾਇਆ ਹੈ।ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ਅਨੁਮਾਨ 'ਚ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ 7.3 ਫ਼ੀ ਸਦੀ ਅਤੇ ਅਗਲੇ ਵਿੱਤੀ ਸਾਲ ਲਈ 7.5 ਫ਼ੀ ਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਵੀ 5 ਅਪ੍ਰੈਲ ਨੂੰ ਜਾਰੀ ਮੁਦਰਾ ਨੀਤੀ ਸਮੀਖਿਆ ਬਿਆਨ 'ਚ ਕਿਹਾ ਸੀ ਕਿ ਚਾਲੂ ਵਿੱਤੀ ਸਾਲ 'ਚ ਜੀ.ਡੀ.ਪੀ. ਵਾਧਾ ਦਰ 7.4 ਫ਼ੀ ਸਦੀ 'ਤੇ ਪਹੁੰਚ ਸਕਦੀ ਹੈ। ਆਈ.ਐਮ.ਐਫ. ਨੇ ਇਸ ਸਾਲ ਵਿਸ਼ਵੀ ਜੀ.ਡੀ.ਪੀ. 'ਚ ਵੀ ਸੁਧਾਰ ਦਾ ਅਨੁਮਾਨ ਲਗਾਇਆ ਹੈ। ਰੀਪੋਰਟ ਅਨੁਸਾਰ, ਸਾਲ 2018 ਅਤੇ 2019 'ਚ ਵਿਸ਼ਵੀ ਜੀ.ਡੀ.ਪੀ. ਵਾਧਾ ਦਰ 3.9 ਫ਼ੀ ਸਦੀ ਰਹੇਗੀ। ਪਿਛਲੇ ਸਾਲ ਇਹ 3.8 ਫ਼ੀ ਸਦੀ ਰਹੀ ਸੀ। ਰੀਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵੀ ਨਿਵੇਸ਼ ਅਤੇ ਵਪਾਰ ਦੇ ਗ੍ਰਾਫ਼ ਦਾ ਉਪਰ ਵਲ ਵਧਣਾ ਸਾਲ 2017 'ਚ ਜਾਰੀ ਰਿਹਾ।
I.M.F
ਪਿਛਲੇ ਸਾਲ ਵਿਸ਼ਵੀ ਜੀ.ਡੀ.ਪੀ. ਦੀ ਵਾਧਾ ਦਰ 3.8 ਫ਼ੀ ਸਦੀ ਰਹੀ ਜੋ ਸਾਲ 2011 ਤੋਂ ਬਾਅਦ ਸੱਭ ਤੋਂ ਜ਼ਿਆਦਾ ਸੀ। ਵਿੱਤੀ ਪ੍ਰਸਥਿਤੀਆਂ ਦੇ ਹੁਣ ਵੀ ਸਾਕਰਾਤਮਕ ਬਣੇ ਰਹਿਣਾ ਨਾਲ ਸਾਲ 2018 ਅਤੇ 2019 'ਚ ਜੀ.ਡੀ.ਪੀ. ਵਿਕਾਸ ਦਰ 3.9 ਫ਼ੀ ਸਦੀ ਰਹਿਣ ਦੀ ਉਮੀਦ ਹੈ।ਕੌਮਾਂਤਰੀ ਸੰਸਥਾ ਨੇ ਕਿਹਾ ਹੈ ਕਿ ਉਭਰਤੀ ਹੋਈ ਅਤੇ ਵਿਕਾਸਸ਼ੀਲ ਅਰਥ ਵਿਵਸਥਾ 'ਚ ਔਸਤ ਜੀ.ਡੀ.ਪੀ. ਦਰ 'ਚ ਮਜਬੂਤੀ ਦਾ ਕ੍ਰਮ ਜਾਰੀ ਰਹੇਗੀ। ਵਿਸ਼ਵੀ ਜੀ.ਡੀ.ਪੀ. ਵਾਧਾ ਦਰ 'ਚ ਦੋ ਸਾਲ ਤੋਂ ਬਾਅਦ ਗਿਰਾਵਟ ਦੀ ਸੰਭਾਵਨਾ ਹੈ। ਸਾਲ 2023 'ਚ ਵਿਸ਼ਵੀ ਵਿਕਾਸ ਦਰ 3.7 ਫ਼ੀ ਸਦੀ ਰਹਿਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਆਈ.ਐਮ.ਐਫ਼. ਦੀ ਰੀਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਜੀ.ਡੀ.ਪੀ. ਪਿਛਲੇ ਵਿੱਤੀ ਸਾਲ ਦੇ 6.7 ਫ਼ੀ ਸਦੀ ਤੋਂ ਵਧ ਤੇ 7.4 ਫ਼ੀ ਸਦੀ ਪਹੁੰਚੀ ਜਾਵੇਗੀ। (ਏਜੰਸੀ)