ਗ਼ਲਤ ਰਿਟਰਨ 'ਤੇ ਆਈਟੀ ਵਿਭਾਗ ਕੰਪਨੀਆਂ ਨੂੰ ਕਾਰਵਾਈ ਲਈ ਕਹੇਗਾ
Published : Apr 19, 2018, 11:41 am IST
Updated : Apr 19, 2018, 11:41 am IST
SHARE ARTICLE
IT Return
IT Return

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ ,  ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ...

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ ,  ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ ਟੈਕਸ ਕਾਨੂੰਨ ਤਹਿਤ ਅਜਿਹਾ ਕਰਨ 'ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ। ਇਸ ਤੋਂ ਰਿਕਾਰਡ ਖ਼ਰਾਬ ਹੋਣ 'ਤੇ ਰਿਫ਼ੰਡ 'ਚ ਵੀ ਸਮੱਸਿਆ ਆ ਸਕਦੀ ਹੈ।

Income TaxIncome Tax

ਇਨਕਮ ਟੈਕਸ ਵਿਭਾਗ ਨੇ ਜਨਵਰੀ 'ਚ ਇਸ ਤਰ੍ਹਾਂ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ 'ਚ ਕਰ ਸਲਾਹਕਾਰਾਂ ਅਤੇ ਆਈਟੀ ਕੰਪਨੀਆਂ ਦੇ ਕਰਮਚਾਰੀਆਂ ਦਾ ਗ਼ਲਤ ਰਿਟਰਨ ਭਰ ਕੇ ਟੈਕਸ ਰਿਫ਼ੰਡ ਲਿਆ ਜਾਂਦਾ ਸੀ। ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਭਾਗ ਨੇ 50 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਵਾਲੇ ਕਰਮਚਾਰੀਆਂ ਲਈ ਆਈਟੀਆਰ - 1 ਯਾਨੀ ਸਹਿਜ ਫ਼ਾਰਮ ਈ-ਰਿਟਰਨ ਫ਼ਾਈਲਿੰਗ ਪੋਰਟਲ 'ਤੇ 17 ਅਪ੍ਰੈਲ ਤੋਂ ਉਪਲਬਧ ਕਰਾ ਦਿਤਾ ਹੈ। ਆਈਟੀਆਰ ਦੀ ਆਖ਼ਰੀ ਤਰੀਕ 31 ਜੁਲਾਈ ਹੈ। 

IT DepartmentIT Department

ਗ਼ਲਤ ਦਾਅਵੇ ਨੂੰ ਟੈਕਸ ਚੋਰੀ ਮੰਨਿਆ ਜਾਵੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਕਰਮਚਾਰੀ ਦੀ ਅਜਿਹੇ ਵਿਚੋਲੇ ਦੀ ਗ਼ਲਤ ਸਲਾਹ ਦੇ ਅਧਾਰ 'ਤੇ ਗ਼ਲਤ ਦਾਅਵੇ ਨਾ ਕਰੋ ਕਿਉਂਕਿ ਇਸ ਨੂੰ ਕਰ ਚੋਰੀ ਦਾ ਮਾਮਲਾ ਮੰਨਿਆ ਜਾਵੇਗਾ। ਵਿਭਾਗ ਦਾ ਕਹਿਣਾ ਹੈ ਕਿ ਉਸ ਕੋਲ ਕਰ ਚੋਰੀ ਦੀ ਜਾਂਚ ਲਈ ਇਕ ਆਟੋਮੈਟਿਕ ਪ੍ਰਣਾਲੀ ਹੈ, ਜੋ ਆਈਟੀਆਰ ਵਿਸ਼ਲੇਸ਼ਣ ਦੇ ਕੰਮ ਆਉਂਦੀ ਹੈ। ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਇਸ 'ਚ ਹੇਰਾਫੇਰੀ ਨਹੀਂ ਕਰ ਸਕਦਾ।  

Income TaxIncome Tax

ਵਿਜੀਲੈਂਸ ਵਿਭਾਗ ਵੀ ਜਾਂਚ ਕਰੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਸਰਕਾਰੀ ਵਿਭਾਗਾਂ ਜਾਂ ਜਨਤਕ ਉਦਯੋਗ ਦੇ ਕਰਮਚਾਰੀਆਂ ਦੇ ਅਜਿਹੇ ਗ਼ਲਤ ਦਾਅਵਿਆਂ ਦੀ ਜਾਣਕਾਰੀ ਸਬੰਧਤ ਵਿਜੀਲੈਂਸ ਵਿਭਾਗ ਨੂੰ ਦਿਤੀ ਜਾਵੇਗੀ। ਵਿਜੀਲੈਂਸ ਨਿਯਮਾਂ ਮੁਤਾਬਕ ਕਾਰਵਾਈ ਕਰੇਗਾ।  

IT ReturnIT Return

ਟੈਕਸ ਸਲਾਹਕਾਰਾਂ 'ਤੇ ਵੀ ਕਸੇਗਾ ਸ਼ਿਕੰਜਾ
ਟੈਕਸ ਭੁਗਤਾਨ ਕਰਤਾ ਨੂੰ ਗ਼ਲਤ ਸਲਾਹ ਦੇਣ ਵਾਲੇ ਕਰ ਸਲਾਹਕਾਰਾਂ ਜਾਂ ਚਾਰਟਰਡ ਅਕਾਊਂਟੈਂਟ 'ਤੇ ਵੀ ਸ਼ਿਕੰਜਾ ਕਸ ਸਕਦਾ ਹੈ। ਵਿਭਾਗ ਨੇ ਕਿਹਾ ਕਿ ਅਜਿਹਾ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ ਸਲਾਹਕਾਰਾਂ 'ਤੇ ਕੇਸ ਚਲਾਇਆ ਜਾਵੇਗਾ। ਅਜਿਹੇ ਮਾਮਲਿਆਂ ਨੂੰ ਸੀਬੀਆਈ ਅਤੇ ਇਨਫ਼ੋਰਸਮੈਂਟ ਡਾਈਰੈਕਟੋਰੇਟ ਦੇ ਹਵਾਲੇ ਕੀਤਾ ਜਾ ਸਕਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement