
ਮੋਦੀ ਸਰਕਾਰ ਦੀ ਮੁਦਰਾ ਲੋਨ ਸਕੀਮ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ (Coronavirus Pandemic) ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ (Lockdown) 31 ਮਈ ਤਕ ਵਧਾ ਦਿੱਤਾ ਹੈ। ਸਰਕਾਰ ਨੇ ਕੁੱਝ ਸ਼ਰਤਾਂ ਨਾਲ ਲਾਕਡਾਊਨ ਵਿਚ ਬਿਜ਼ਨੈਸ ਕਰਨ ਦੀ ਇਜਾਜ਼ਤ ਦਿੱਤੀ ਹੈ। ਜੇ ਤੁਹਾਡੇ ਮਨ ਵਿਚ ਬਿਜ਼ਨੈਸ (Business) ਕਰਨ ਦਾ ਖਿਆਲ ਆ ਰਿਹਾ ਹੈ ਅਤੇ ਇਸ ਨੂੰ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
Nirmala sitharaman
ਮੋਦੀ ਸਰਕਾਰ ਦੀ ਮੁਦਰਾ ਲੋਨ ਸਕੀਮ ਤੁਹਾਡੇ ਕੰਮ ਆ ਸਕਦੀ ਹੈ। ਹਾਲ ਹੀ ਵਿਚ ਸਰਕਾਰ ਨੇ ਸ਼ਿਸ਼ੂ ਮੁਦਰਾ ਲੋਨ (Mudra Loan Scheme) ਵਿਆਜ਼ ਤੇ ਦੋ ਫ਼ੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਤਹਿਤ ਪ੍ਰਧਾਨ ਮੰਤਰੀ ਮੁਦਰਾ ਲੋਨ ਸਕੀਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਸ਼ਿਸ਼ੂ ਮੁਦਰਾ ਲੋਨ ਤੇ ਦੋ ਫ਼ੀਸਦੀ ਵਿਆਜ਼ ਛੋਟ ਦੇਣ ਦਾ ਐਲਾਨ ਕੀਤਾ ਹੈ।
Modi govt
ਸ਼ਿਸ਼ੂ ਮੁਦਰਾ ਲੋਨ ਤਹਿਤ 50 ਹਜ਼ਾਰ ਰੁਪਏ ਦਾ ਲੋਨ ਲਿਆ ਜਾ ਸਕਦਾ ਹੈ। ਸਰਕਾਰ ਨੇ ਇਸ ਐਲਾਨ ਰਾਹੀਂ ਲਾਕਡਾਊਨ ਵਿਚ ਪ੍ਰਭਾਵਿਤ ਛੋਟੇ ਕਾਰੋਬਾਰੀ ਅਤੇ ਕਾਰੋਬਾਰ ਸ਼ੁਰੂ ਕਰਨ ਵਾਲੇ ਇਸ ਦਾ ਲਾਭ ਲੈ ਸਕਦੇ ਹਨ। ਇਸ ਸਮੇਂ ਸ਼ਿਸ਼ੂ ਮੁਦਰਾ ਲੋਨ ਤੇ ਕਰੀਬ 10 ਤੋਂ 11 ਫ਼ੀਸਦੀ ਦੀ ਦਰ ਨਾਲ ਬੈਂਕ ਦੁਆਰਾ ਲਿਆ ਜਾ ਰਿਹਾ ਹੈ। ਸਰਕਾਰ ਦੁਆਰਾ ਇਹ ਛੋਟ 12 ਮਹੀਨਿਆਂ ਲਈ ਦਿੱਤੀ ਜਾਵੇਗੀ।
Loan
ਸਰਕਾਰ ਅਨੁਸਾਰ ਇਸ ਰਾਹਤ ਦਾ ਲਾਭ ਕਰੀਬ ਤਿੰਨ ਕਰੋੜ ਲੋਕਾਂ ਨੂੰ ਮਿਲੇਗਾ। ਵਿਆਜ਼ ਵਿਚ ਦੋ ਫ਼ੀਸਦ ਦੀ ਛੋਟ ਨਾਲ ਲੋਨ ਲੈਣ ਵਾਲਿਆਂ ਨੂੰ 1500 ਕਰੋੜ ਰੁਪਏ ਬਚਣਗੇ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿਚ ਤਿੰਨ ਤਰ੍ਹਾਂ ਦੇ ਲੋਨ ਵੰਡੇ ਜਾਂਦੇ ਹਨ। ਸ਼ਿਸ਼ੂ ਮੁਦਰਾ ਲੋਨ, ਕਿਸ਼ੋਰ ਮੁਦਰਾ ਲੋਨ ਅਤੇ ਤਰੁਣ ਮੁਦਰਾ ਲੋਨ। ਸ਼ਿਸ਼ੂ ਮੁਦਰਾ ਲੋਨ ਛੋਟੇ ਕਾਰੋਬਾਰੀਆਂ ਲਈ ਹੈ।
Nirmala Sitaraman
ਇਸ ਵਿਚ 50,000 ਰੁਪਏ ਤਕ ਦਾ ਲੋਨ ਲਿਆ ਜਾ ਸਕਦਾ ਹੈ। ਕਿਸ਼ੋਰ ਮੁਦਰਾ ਲੋਨ ਵਿਚ 50,000 ਰੁਪਏ ਤੋਂ 5 ਲੱਖ ਰੁਪਏ ਤਕ ਦਾ ਲੋਨ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤਰੁਣ ਮੁਦਰਾ ਲੋਨ ਵਿਚ 5 ਲੱਖ ਤੋਂ 10 ਲੱਖ ਰੁਪਏ ਤਕ ਦਾ ਲੋਨ ਮਿਲਦਾ ਹੈ। ਮੁਦਰਾ ਲੋਨ ਸਕੀਮ ਰਾਹੀਂ ਲੋਨ ਲੈਣ ਲਈ ਤੁਹਾਨੂੰ ਅਪਣੇ ਬਿਜ਼ਨੈਸ ਪ੍ਰੋਜੈਕਟ ਰਿਪੋਰਟ ਅਤੇ ਦਸਤਾਵੇਜ਼ ਲੈ ਕੇ ਨੇੜੇ ਦੀ ਬੈਂਕ ਸ਼ਾਖਾ ਵਿਚ ਜਾਣਾ ਪਵੇਗਾ।
Work
ਬੈਂਕ ਵਿਚ ਤੁਹਾਡੇ ਤੋਂ ਬਿਜ਼ਨੈਸ ਨਾਲ ਜੁੜੀ ਹਰ ਜਾਣਕਾਰੀ ਮੰਗੀ ਜਾਵੇਗੀ। ਇਸ ਤੋਂ ਬਾਅਦ ਤੁਹਾਨੂੰ ਬਿਜ਼ਨੈਸ ਦੇ ਆਧਾਰ ਤੇ ਲੋਨ ਮਨਜ਼ੂਰ ਹੋ ਜਾਵੇਗਾ। ਇਸ ਯੋਜਨਾ ਵਿਚ ਬਿਨਾਂ ਗਾਰੰਟੀ ਦੇ ਆਸਾਨੀ ਨਾਲ ਲੋਨ ਮਿਲ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।