
ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਚੀਨੀ ਬਾਜ਼ਾਰਾਂ ’ਚ ਆਕਰਸ਼ਕ ਮੁਲਾਂਕਣ ਰਿਹਾ ਕਾਰਨ
Share Market News : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਚੀਨੀ ਬਾਜ਼ਾਰਾਂ ’ਚ ਆਕਰਸ਼ਕ ਮੁਲਾਂਕਣ ਕਾਰਨ ਮਈ ’ਚ ਹੁਣ ਤਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 28,200 ਕਰੋੜ ਰੁਪਏ ਕੱਢੇ ਹਨ।
ਮਾਰੀਸ਼ਸ ਨਾਲ ਭਾਰਤ ਦੀ ਟੈਕਸ ਸੰਧੀ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਵਾਧੇ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਐੱਫ.ਪੀ.ਆਈ. ਨੇ ਅਪ੍ਰੈਲ ’ਚ ਸ਼ੇਅਰ ਬਾਜ਼ਾਰਾਂ ਤੋਂ 8,700 ਕਰੋੜ ਰੁਪਏ ਕੱਢੇ ਸਨ।
ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰਚ ’ਚ ਸ਼ੇਅਰਾਂ ’ਚ 35,098 ਕਰੋੜ ਰੁਪਏ ਅਤੇ ਫ਼ਰਵਰੀ ’ਚ 1,539 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਆਉਣ ਵਾਲੇ ਸਮੇਂ ’ਚ ਚੋਣ ਨਤੀਜਿਆਂ ਤੋਂ ਬਾਅਦ ਐੱਫ.ਪੀ.ਆਈ. ਇਕੁਇਟੀ ਪ੍ਰਵਾਹ ’ਚ ਨਾਟਕੀ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ ਕਿ ਸਿਆਸੀ ਸਥਿਰਤਾ ਦੀ ਸਥਿਤੀ ’ਚ ਭਾਰਤੀ ਬਾਜ਼ਾਰ ’ਚ ਭਾਰੀ ਨਿਵੇਸ਼ ਆਵੇਗਾ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ 17 ਮਈ ਤਕ ਸ਼ੇਅਰ ਬਾਜ਼ਾਰਾਂ ਤੋਂ 28,242 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ।
ਇਹ ਵੀ ਪੜ੍ਹੋ : Nestle ਇੰਡੀਆ ਦੇ ਸ਼ੇਅਰਧਾਰਕਾਂ ਨੇ ਮੂਲ ਕੰਪਨੀ ਨੂੰ ਰਾਇਲਟੀ ਭੁਗਤਾਨ ਵਧਾਉਣ ਦੇ ਪ੍ਰਸਤਾਵ ਨੂੰ ਰੱਦ ਕੀਤਾ
ਮੋਜੋਪੀਐਮਐਸ ਦੇ ਮੁੱਖ ਨਿਵੇਸ਼ ਅਧਿਕਾਰੀ ਸੁਨੀਲ ਦਮਾਨੀਆ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਐਫ.ਪੀ.ਆਈ. ਦੀ ਵਿਕਰੀ ਦੇ ਦੋ ਮੁੱਖ ਕਾਰਨ ਹਨ। ਪਹਿਲੀ ਚੋਣ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਹੈ। ਐਫ.ਪੀ.ਆਈ. ਆਮ ਤੌਰ ’ਤੇ ਅਨਿਸ਼ਚਿਤਤਾ ਦੇ ਸਮੇਂ ਸੁਰੱਖਿਅਤ ਰਸਤਾ ਅਪਣਾਉਂਦੇ ਹਨ। ਇਸ ਤੋਂ ਇਲਾਵਾ ਬਾਜ਼ਾਰ ਮੁੱਲ ਬਹੁਤ ਜ਼ਿਆਦਾ ਹੈ, ਜਿਸ ਕਾਰਨ ਐੱਫ.ਪੀ.ਆਈ. ਵਿਕਰੀ ਕਰ ਰਹੇ ਹਨ।
ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਐੱਫ.ਪੀ.ਆਈ. ਨੇ ਕਰਜ਼ਾ ਜਾਂ ਕਰਜ਼ਾ ਬਾਜ਼ਾਰ ’ਚ 178 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰਚ ’ਚ ਬਾਂਡ ਬਾਜ਼ਾਰ ’ਚ 13,602 ਕਰੋੜ ਰੁਪਏ, ਫ਼ਰਵਰੀ ’ਚ 22,419 ਕਰੋੜ ਰੁਪਏ ਅਤੇ ਜਨਵਰੀ ’ਚ 19,836 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਕੁਲ ਮਿਲਾ ਕੇ ਐੱਫ.ਪੀ.ਆਈ. ਨੇ ਇਸ ਸਾਲ ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 26,000 ਕਰੋੜ ਰੁਪਏ ਕੱਢੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ ’ਚ 45,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ’ਚੋਂ ਅੱਠ ਦੇ ਬਾਜ਼ਾਰ ਪੂੰਜੀਕਰਨ ’ਚ 1.47 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ
ਨਵੀਂ ਦਿੱਲੀ: ਸੈਂਸੈਕਸ ਦੀਆਂ ਚੋਟੀ ਦੀਆਂ 10 ਸੱਭ ਤੋਂ ਕੀਮਤੀ ਕੰਪਨੀਆਂ ਵਿਚੋਂ ਸੱਤ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਪਿਛਲੇ ਹਫਤੇ 1,47,935.19 ਕਰੋੜ ਰੁਪਏ ਦਾ ਵਾਧਾ ਹੋਇਆ। ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਅਤੇ ਰਿਲਾਇੰਸ ਇੰਡਸਟਰੀਜ਼ ਨੂੰ ਸੱਭ ਤੋਂ ਵੱਧ ਲਾਭ ਹੋਇਆ। ਪਿਛਲੇ ਹਫਤੇ ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,341.47 ਅੰਕ ਯਾਨੀ 1.84 ਫੀ ਸਦੀ ਵਧਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਅਤੇ ਬੀ.ਐਸ.ਈ. ਨੇ 18 ਮਈ ਨੂੰ ਇਕੁਇਟੀ ਅਤੇ ਇਕੁਇਟੀ ਡੈਰੀਵੇਟਿਵਜ਼ ਸੈਗਮੈਂਟ ’ਚ ਇਕ ਵਿਸ਼ੇਸ਼ ਵਪਾਰਕ ਸੈਸ਼ਨ ਕੀਤਾ ਸੀ ਤਾਂ ਜੋ ਪ੍ਰਾਇਮਰੀ ਸਾਈਟ ’ਤੇ ਵੱਡੀਆਂ ਰੁਕਾਵਟਾਂ ਜਾਂ ਅਸਫਲਤਾ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਦੀ ਜਾਂਚ ਕੀਤੀ ਜਾ ਸਕੇ।
ਹਫਤੇ ਦੌਰਾਨ ਐਲ.ਆਈ.ਸੀ. ਦਾ ਮੁਲਾਂਕਣ 40,163.73 ਕਰੋੜ ਰੁਪਏ ਵਧ ਕੇ 6,16,212.90 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਹਫਤੇ ਦੌਰਾਨ 36,467.26 ਕਰੋੜ ਰੁਪਏ ਵਧਿਆ ਅਤੇ ਇਸ ਦਾ ਬਾਜ਼ਾਰ ਪੂੰਜੀਕਰਨ ਵਧ ਕੇ 19,41,110.70 ਕਰੋੜ ਰੁਪਏ ਹੋ ਗਿਆ।
ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 26,492.61 ਕਰੋੜ ਰੁਪਏ ਵਧ ਕੇ 7,64,917.29 ਕਰੋੜ ਰੁਪਏ ਅਤੇ ਐਚ.ਡੀ.ਐਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 21,136.71 ਕਰੋੜ ਰੁਪਏ ਵਧ ਕੇ 11,14,163.29 ਕਰੋੜ ਰੁਪਏ ਹੋ ਗਿਆ।
ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 9570.68 ਕਰੋੜ ਰੁਪਏ ਵਧ ਕੇ 794,404.51 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 7,815.51 ਕਰੋੜ ਰੁਪਏ ਵਧ ਕੇ 5,99,376.39 ਕਰੋੜ ਰੁਪਏ ਹੋ ਗਿਆ।
ਆਈ.ਟੀ. ਸੀ ਦਾ ਬਾਜ਼ਾਰ ਪੂੰਜੀਕਰਨ 4,057.54 ਕਰੋੜ ਰੁਪਏ ਵਧ ਕੇ 5,44,895.67 ਕਰੋੜ ਰੁਪਏ ਹੋ ਗਿਆ। ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦਾ ਮੁਲਾਂਕਣ 2,231.15 ਕਰੋੜ ਰੁਪਏ ਵਧ ਕੇ 7,32,576.77 ਕਰੋੜ ਰੁਪਏ ਹੋ ਗਿਆ।
ਇਸ ਦੇ ਉਲਟ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਦਾ ਬਾਜ਼ਾਰ ਪੂੰਜੀਕਰਨ 16,588.94 ਕਰੋੜ ਰੁਪਏ ਡਿੱਗ ਕੇ 1,392,963.69 ਕਰੋੜ ਰੁਪਏ ਰਹਿ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 6,978.29 ਕਰੋੜ ਰੁਪਏ ਘਟ ਕੇ 5,46,843.87 ਕਰੋੜ ਰੁਪਏ ਰਹਿ ਗਿਆ।
ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ’ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਟੀ.ਸੀ.ਐਸ., ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ, ਐਸ.ਬੀ.ਆਈ., ਐਲ.ਆਈ.ਸੀ., ਇਨਫੋਸਿਸ, ਐਚ.ਯੂ.ਐਲ. ਅਤੇ ਆਈ.ਟੀ.ਸੀ. ਦਾ ਸਥਾਨ ਰਿਹਾ।
ਚੌਥੀ ਤਿਮਾਹੀ ’ਚ ਜੀ.ਡੀ.ਪੀ. ਵਿਕਾਸ ਦਰ 6.7 ਫੀ ਸਦੀ, 2023-24 ’ਚ 7 ਫੀ ਸਦੀ ਰਹਿਣ ਦਾ ਅਨੁਮਾਨ
ਨਵੀਂ ਦਿੱਲੀ: ਇੰਡੀਆ ਰੇਟਿੰਗਜ਼ ਐਂਡ ਰੀਸਰਚ (ਇੰਡਰਾ) ਨੂੰ ਉਮੀਦ ਹੈ ਕਿ ਮਾਰਚ ਤਿਮਾਹੀ ’ਚ ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) 6.7 ਫੀ ਸਦੀ ਅਤੇ ਵਿੱਤੀ ਸਾਲ 2023-24 ’ਚ 6.9-7 ਫੀ ਸਦੀ ਦੀ ਦਰ ਨਾਲ ਵਧੇਗਾ। ਰੇਟਿੰਗ ਏਜੰਸੀ ਦੇ ਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਇਹ ਅਨੁਮਾਨ ਲਗਾਇਆ ਹੈ।
ਸਰਕਾਰ ਚੌਥੀ ਤਿਮਾਹੀ (ਜਨਵਰੀ-ਮਾਰਚ 2024) ਅਤੇ ਵਿੱਤੀ ਸਾਲ 2023-24 ਲਈ ਜੀ.ਡੀ.ਪੀ. ਵਿਕਾਸ ਦੇ ਸ਼ੁਰੂਆਤੀ ਅਨੁਮਾਨ 31 ਮਈ ਨੂੰ ਜਾਰੀ ਕਰੇਗੀ। ਭਾਰਤੀ ਅਰਥਵਿਵਸਥਾ 2023-24 ਦੀ ਜੂਨ ਤਿਮਾਹੀ ’ਚ 8.2 ਫੀ ਸਦੀ , ਸਤੰਬਰ ਤਿਮਾਹੀ ’ਚ 8.1 ਫੀ ਸਦੀ ਅਤੇ ਦਸੰਬਰ ਤਿਮਾਹੀ ’ਚ 8.4 ਫੀ ਸਦੀ ਦੀ ਦਰ ਨਾਲ ਵਧੀ ਸੀ।
ਸਿਨਹਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਅਸੀਂ ਚੌਥੀ ਤਿਮਾਹੀ ’ਚ ਵਿਕਾਸ ਦਰ 6.7 ਫੀ ਸਦੀ ਰਹਿਣ ਦੀ ਉਮੀਦ ਕਰ ਰਹੇ ਹਾਂ ਅਤੇ ਵਿੱਤੀ ਸਾਲ 2023-24 ’ਚ ਕੁਲ ਜੀ.ਡੀ.ਪੀ. ਵਾਧਾ ਦਰ 6.9-7 ਫੀ ਸਦੀ ਰਹੇਗੀ।’’
ਉਨ੍ਹਾਂ ਕਿਹਾ ਕਿ ਪਹਿਲੀਆਂ ਦੋ ਤਿਮਾਹੀਆਂ ’ਚ ਵਿਕਾਸ ਦਰ ਨੂੰ ਘੱਟ ਆਧਾਰ ਦਾ ਫਾਇਦਾ ਹੋਇਆ, ਹਾਲਾਂਕਿ ਤੀਜੀ ਤਿਮਾਹੀ (ਅਕਤੂਬਰ-ਦਸੰਬਰ 2023) ’ਚ 8.4 ਫੀ ਸਦੀ ਦੀ ਵਿਕਾਸ ਦਰ ਹੈਰਾਨੀਜਨਕ ਹੈ।
ਉਨ੍ਹਾਂ ਕਿਹਾ, ‘‘ਜਦੋਂ ਅਸੀਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਜੀਵੀਏ ਅਤੇ ਜੀ.ਡੀ.ਪੀ. ਵਿਚ ਫਰਕ ਹੈ। ਤੀਜੀ ਤਿਮਾਹੀ ’ਚ ਜੀ.ਡੀ.ਪੀ. ’ਚ ਵੱਡਾ ਹੁਲਾਰਾ ਉੱਚ ਟੈਕਸ ਕੁਲੈਕਸ਼ਨ ਤੋਂ ਆਇਆ ਹੈ ਪਰ ਚੌਥੀ ਤਿਮਾਹੀ ’ਚ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ।’’
(For more news apart from Share Market News in Punjabi, stay tuned to Rozana Spokesman)