ਚੀਨ ਵਰਗੇ ਦੇਸ਼ਾਂ ਤੋਂ ਖ਼ਰਾਬ ਮਿਆਰ ਵਾਲੇ ਜੁੱਤੇ-ਚਪਲਾਂ ਦਾ ਆਯਾਤ ਰੋਕਣ ਲਈ ਨਵੇਂ ਮਾਨਕ ਲਾਗੂ ਕੀਤੇ ਜਾ ਰਹੇ ਹਨ
ਨਵੀਂ ਦਿੱਲੀ: ਜੁੱਤੇ-ਚੱਪਲ ਵਰਗੇ ਫ਼ੁਟਵੀਅਰ ਉਤਪਾਦਾਂ ਦੇ ਵੱਡੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਤਾਵਾਂ ਅਤੇ ਸਾਰੇ ਆਯਾਤਕਾਂ ਨੂੰ 1 ਜੁਲਾਈ ਤੋਂ 24 ਉਤਪਾਦਾਂ ਲਈ ਲਾਜ਼ਮੀ ਮਿਆਰੀ ਮਾਨਕਾਂ ਦਾ ਪਾਲਣ ਕਰਨਾ ਹੋਵੇਗਾ। ਚੀਨ ਵਰਗੇ ਦੇਸ਼ਾਂ ਤੋਂ ਖ਼ਰਾਬ ਮਿਆਰ ਵਾਲੇ ਉਤਪਾਦਾਂ ਦਾ ਆਯਾਤ ਰੋਕਣ ਲਈ ਇਹ ਮਾਨਕ ਲਾਗੂ ਕੀਤੇ ਜਾ ਰਹੇ ਹਨ।
ਭਾਰਤੀ ਮਾਨਕ ਬਿਊਰੋ (ਬੀ.ਆਈ.ਐਸ.) ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾਰੀ ਨੇ ਕਿਹਾ ਕਿ ਫਿਲਹਾਲ ਇਹ ਮਾਨਕ ਵੱਡੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਤਾਵਾਂ ਅਤੇ ਆਯਾਤਕਾਂ ’ਤੇ ਹੀ ਲਾਗੂ ਕੀਤੇ ਜਾਣਗੇ, ਪਰ 1 ਜਨਵਰੀ, 2024 ਤੋਂ ਛੋਟੇ ਪੱਧਰ ਦੇ ਫੁਟਵੀਅਰ ਨਿਰਮਾਤਾਵਾਂ ਲਈ ਵੀ ਇਨ੍ਹਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ: ਐਫ਼.ਡੀ.ਸੀ. ਦਵਾਈਆਂ ’ਤੇ ਪਾਬੰਦੀ ਲਾਉਣ ਵਿਰੁਧ ਅਪੀਲਾਂ ’ਤੇ ਕੇਂਦਰ ਤੋਂ ਜਵਾਬ ਤਲਬ
ਸਰਕਾਰ ਨੇ ਅਕਤੂਬਰ 2020 ’ਚ 24 ਫ਼ੁਟਵੀਅਰ ਅਤੇ ਸਬੰਧਤ ਉਤਪਾਦਾਂ ਲਈ ਮਿਆਰ ਕੰਟਰੋਲ ਹੁਕਮ (ਕਿਊ.ਸੀ.ਓ.) ਨੋਟੀਫ਼ਾਈ ਕੀਤਾ ਸੀ ਪਰ ਬਾਅਦ ’ਚ ਇਸ ਦੀ ਮਿਆਦ ਤਿੰਨ ਵਾਰੀ ਵਧਾਈ ਜਾਂਦੀ ਰਹੀ। ਇਸ ਵਾਰੀ ਵੀ ਫ਼ੁਟਵੀਅਰ ਨਿਰਮਾਤਾ ਇਸ ਨੂੰ ਅੱਗੇ ਵਧਾਉਣ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਇਸ ਨੂੰ 1 ਜੁਲਾਈ ਤੋਂ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ: 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਨਾਲ ਵਧੇਗੀ ਵਿਕਾਸ ਦਰ: ਰੀਪੋਰਟ
ਇਨ੍ਹਾਂ ਮਾਨਕਾਂ ’ਚ ਫ਼ੁਟਵੀਅਰ ’ਚ ਪ੍ਰਯੋਗ ਹੋਣ ਵਾਲੇ ਚਮੜੇ, ਪੀ.ਵੀ.ਸੀ. ਅਤੇ ਰਬੜ ਵਰਗੇ ਕੱਚੇ ਮਾਲ ਤੋਂ ਇਲਾਵਾ ਸੋਲ ਅਤੇ ਹੀਲ ਬਾਰੇ ਵੀ ਹਦਾਇਤਾਂ ਦਿਤੀਆਂ ਗਈਆਂ ਹਨ। ਇਹ ਮਾਨਕ ਰਬੜ ਗਮ ਬੂਟ, ਪੀ.ਵੀ.ਸੀ. ਸੈਂਡਲ, ਰਬੜ ਹਵਾਈ ਚੱਪਲ ਅਤੇ ਸਪੋਰਟਸ ਸ਼ੂਜ਼ ਵਰਗੇ ਉਤਪਾਦਾਂ ’ਤੇ ਲਾਗੂ ਹੋਣਗੇ।