
ਜੇਕਰ ਤੁਸੀਂ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਪਾਲਿਸੀਧਾਰਕ ਹੋ ਅਤੇ ਤੁਸੀਂ ਹਰ ਵਾਰ ਅਪਣਾ ਪ੍ਰੀਮਿਅਮ ਐਲਆਈਸੀ ਬ੍ਰਾਂਚ ਜਾ ਕੇ ਜਮ੍ਹਾਂ ਕਰਦੇ ਹੋ ਤਾਂ ਹੁਣ ਇਹ...
ਨਵੀਂ ਦਿੱਲੀ : ਜੇਕਰ ਤੁਸੀਂ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਪਾਲਿਸੀਧਾਰਕ ਹੋ ਅਤੇ ਤੁਸੀਂ ਹਰ ਵਾਰ ਅਪਣਾ ਪ੍ਰੀਮਿਅਮ ਐਲਆਈਸੀ ਬ੍ਰਾਂਚ ਜਾ ਕੇ ਜਮ੍ਹਾਂ ਕਰਦੇ ਹੋ ਤਾਂ ਹੁਣ ਇਹ ਝੰਜਟ ਖ਼ਤਮ ਕਰੋ। ਹੁਣ ਲਗਭਗ ਸਾਰੇ ਬੀਮਾ ਕੰਪਨੀਆਂ ਨੇ ਪ੍ਰੀਮਿਅਮ ਦਾ ਭੁਗਤਾਨ ਆਨਲਾਈਨ ਕਰਨ ਦੀ ਸਹੂਲਤ ਦੇ ਦਿਤੀ ਹੈ। ਅਸੀਂ ਤੁਹਾਨੂੰ ਦੱਸ ਰਹੇ ਹੋ ਕਿ ਤੁਸੀਂ ਐਲਆਈਸੀ ਦੇ ਪ੍ਰੀਮਿਅਮ ਦਾ ਆਨਲਾਈਨ ਭੁਗਤਾਨ ਕਿਵੇਂ ਕਰ ਸਕਦੇ ਹੋ। ਤੁਸੀਂ ਐਲਆਈਸੀ ਦੀ ਵੈਬਸਾਈਟ 'ਤੇ ਜਾ ਸਕਦੇ ਹੋ ਜਾਂ ਉਸ ਦੇ ਐਪ 'ਤੇ ਜਾ ਸਕਦੇ ਹੋ।
LIC
ਜੇਕਰ ਤੁਸੀਂ ਐਲਆਈਸੀ ਦੀ ਵੈਬਸਾਈਟ ਦੇ ਜ਼ਰੀਏ ਪ੍ਰੀਮਿਅਮ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ www.licindia.in ਵੈਬਸਾਈਟ 'ਤੇ ਜਾਓ। ਉਥੇ ਪੇ ਪ੍ਰੀਮਿਅਮ ਆਪਸ਼ਨ 'ਤੇ ਕਲਿਕ ਕਰੋ। ਇਹ ਆਨਲਾਈਨ ਸਰਵਿਸ ਪੋਰਟਲ 'ਤੇ ਮਿਲੇਗਾ। ਇਥੇ ਤੁਹਾਨੂੰ ਦੋ ਵਿਕਲਪ ਮਿਲਣਗੇ - ਸਿੱਧੇ ਪੇਮੈਂਟ ਕਰੋ (ਬਿਨਾਂ ਲਾਗ ਇਨ ਦੇ) ਜਾਂ ਕਸਟਮਰ ਪੋਰਟਲ ਦੀ ਮਦਦ ਨਾਲ ਪੇਮੈਂਟ ਕਰੋ।
ਸਿੱਧੇ ਪੇਮੈਂਟ ਕਰਨਾ (ਬਿਨਾਂ ਲਾਗ-ਇਨ ਦੇ)
ਇਹ ਆਪਸ਼ਨ ਉਨ੍ਹਾਂ ਲੋਕਾਂ ਲਈ ਹੈ ਜੋ ਵੈਬਸਾਈਟ 'ਤੇ ਰਜਿਸਟਰ ਜਾਂ ਲਾਗ ਇਨ ਨਹੀਂ ਕਰਨਾ ਚਾਹੁੰਦੇ। ਇਸ ਆਪਸ਼ਨ ਦੇ ਜ਼ਰੀਏ ਤੁਸੀਂ ਤਿੰਨ ਤਰ੍ਹਾਂ ਦੇ ਟ੍ਰਾਂਜ਼ੈਕਸ਼ਨ ਕਰ ਸਕਦੇ ਹੋ।
LIC
ਸਟੈਪਸ : https ://ebiz.licindia.in/D2CPM/#DirectPay ਲਿੰਕ 'ਤੇ ਜਾ ਕੇ ਡਰਾਪਡਾਉਨ 'ਚ ਰੀਨਿਊਅਲ ਪ੍ਰੀਮਿਅਮ / ਰਿਵਾਇਵਲ ਸਿਲੈਕਟ ਕਰੋ। ਇਸ ਤੋਂ ਬਾਅਦ ਇਕ ਪਾਪ ਅਪ ਵਿੰਡੋ ਖੁਲੇਗੀ। ਇਸ ਵਿਚ ਪ੍ਰੋਸੀਡ ਬਟਨ 'ਤੇ ਕਲਿਕ ਕਰੋ। ਤੁਹਾਨੂੰ ਇਥੇ ਪਾਲਿਸੀ ਨੰਬਰ, ਪ੍ਰੀਮਿਅਮ ਦੀ ਰਕਮ ਆਦਿ ਜਾਣਕਾਰੀ ਪਾਉਣ ਦੀ ਜ਼ਰੂਰਤ ਹੋਵੇਗੀ। ਧਿਆਨ ਰੱਖੋ ਕਿ ਤੁਸੀਂ ਸਾਰੀ ਜਾਣਕਾਰੀ ਠੀਕ ਤਰੀਕੇ ਨਾਲ ਦਰਜ ਕਰ ਰਹੇ ਹੋ। ਸਮੇਂ ਤੇ ਜੇਕਰ ਤੁਸੀਂ ਜਾਣਕਾਰੀ ਦਰਜ ਨਹੀਂ ਕਰੋਗੇ ਤਾਂ ਸ਼ੈਸ਼ਨ ਐਕਸਪਾਇਰ ਹੋ ਜਾਵੇਗਾ ਅਤੇ ਤੁਹਾਨੂੰ ਸਾਰੀ ਜਾਣਕਾਰੀ ਦੁਬਾਰਾ ਪਾਉਣੀ ਪਵੇਗੀ।
LIC
ਕੈਪਚਾ ਕੋਡ ਪਾਓ, ਮੈਂ ਸਹਿਮਤ ਹਾਂ 'ਤੇ ਕਲਿਕ ਕਰੋ ਅਤੇ ਸਬਮਿਟ ਕਰੋ। ਜੇਕਰ ਤੁਹਾਡੇ ਕੋਲ ਇਕ ਤੋਂ ਜਿਆਦਾ ਪਾਲਿਸੀ ਹੈ ਅਤੇ ਤੁਸੀਂ ਉਨ੍ਹਾਂ ਸਾਰਿਆਂ ਦੇ ਪ੍ਰੀਮਿਅਮ ਦਾ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਸਕਰੋਲ ਡਾਉਨ ਕਰਨ 'ਤੇ ਤੁਸੀਂ ਉਸ ਨੂੰ ਦੇਖ ਸਕਦੇ ਹੋ। ਇਕ ਵਾਰ ਇਸ ਵਿਚ ਪਾਲਿਸੀ ਨੰਬਰ ਅਤੇ ਪ੍ਰੀਮਿਅਮ ਦੀ ਰਕਮ ਪਾਉਣ ਤੋਂ ਬਾਅਦ ਤੁਸੀਂ ਸਬਮਿਟ ਬਟਨ 'ਤੇ ਕਲਿਕ ਕਰ ਦਿਓ। ਸਾਰੇ ਟੀਕ ਮਾਰਕ ਨੂੰ ਠੀਕ ਤਰ੍ਹਾਂ ਨਾਲ ਚੈਕ ਕਰਨ ਤੋਂ ਬਾਅਦ ਜਦੋਂ ਤੁਸੀਂ ਸਬਮਿਟ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਪੇਮੈਂਟ ਕਰਨ ਦਾ ਵਿਕਲਪ ਆਉਂਦਾ ਹੈ।
LIC
ਹੁਣ ਤੁਹਾਨੂੰ ਸਕਰੀਨ 'ਤੇ ਇਹ ਦਿਖੇਗਾ ਕਿ ਤੁਸੀਂ ਕਿੰਨੀ ਪਾਲਿਸੀ ਦੇ ਪ੍ਰੀਮਿਅਮ ਦਾ ਭੁਗਤਾਨ ਕਰ ਰਹੇ ਹੋ। ਇਸ ਦੇ ਨਾਲ ਹੀ ਤੁਹਾਨੂੰ ਪ੍ਰੀਮਿਅਮ ਦੀ ਕੁੱਲ ਰਕਮ ਦੇ ਬਾਰੇ ਵਿਚ ਵੀ ਜਾਣਕਾਰੀ ਇਥੇ ਮਿਲੇਗੀ। ਇਸ ਤੋਂ ਬਾਅਦ ਤੁਸੀਂ ਚੈੱਕ ਐਂਡ ਪੇ 'ਤੇ ਕਲਿਕ ਕਰ ਕੇ ਪ੍ਰੀਮਿਅਮ ਦਾ ਪੇਮੈਂਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇੰਟਰਨੈਟ ਬੈਂਕਿੰਗ, ਈ ਵਾਲਿਟ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਸਟੈਂਡਰਡ ਚਾਰਟਰਡ UPI ਜਾਂ ਐਕਸਿਸ ਪੇ UPI ਦੀ ਮਦਦ ਨਾਲ ਪ੍ਰੀਮਿਅਮ ਦਾ ਪੇਮੈਂਟ ਕਰ ਸਕਦੇ ਹੋ। ਪੇਮੈਂਟ ਦਾ ਮੋਡ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਪ੍ਰੀਮਿਅਮ ਦਾ ਭੁਗਤਾਨ ਕਰ ਸਕਦੇ ਹੋ।