ਆਰਬੀਆਈ ਛੇਤੀ ਜਾਰੀ ਕਰੇਗਾ 100 ਰੁ ਦਾ ਨਵਾਂ ਨੋਟ
Published : Jul 19, 2018, 4:21 pm IST
Updated : Jul 19, 2018, 4:21 pm IST
SHARE ARTICLE
New note of 100
New note of 100

2 ਹਜ਼ਾਰ, 5 ਸੌ, 50 ਅਤੇ 10 ਦੇ ਨਵੇਂ ਨੋਟ ਲਿਆਉਣ ਤੋਂ ਬਾਅਦ ਹੁਣ ਸਰਕਾਰ 100 ਦੇ ਨਵੇਂ ਨੋਟ ਲਿਆ ਰਹੀ ਹੈ।  100 ਦੇ ਇਸ ਨਵੇਂ ਨੋਟ 'ਤੇ ਇਕ ਇਤਿਹਾਸਿਕ ਥਾਂ ਦਾ ...

ਮੁੰਬਈ : 2 ਹਜ਼ਾਰ, 5 ਸੌ, 50 ਅਤੇ 10 ਦੇ ਨਵੇਂ ਨੋਟ ਲਿਆਉਣ ਤੋਂ ਬਾਅਦ ਹੁਣ ਸਰਕਾਰ 100 ਦੇ ਨਵੇਂ ਨੋਟ ਲਿਆ ਰਹੀ ਹੈ।  100 ਦੇ ਇਸ ਨਵੇਂ ਨੋਟ 'ਤੇ ਇਕ ਇਤਿਹਾਸਿਕ ਥਾਂ ਦਾ ਚਿੱਤਰ ਛਪਿਆ ਹੋਇਆ ਹੈ। ਦੇਸ਼ ਦਾ ਕੇਂਦਰੀ ਬੈਂਕ ਆਰਬੀਆਈ ਛੇਤੀ ਹੀ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ। ਇਸ ਨੋਟ 'ਤੇ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਦੇ ਦਸਤਖ਼ਤ ਹੋਣਗੇ। ਨੋਟ ਦੇ ਪਿੱਛੇ ਰਾਣੀ ਦੀ ਬਾਵ ਦੀ ਤਸਵੀਰ ਹੈ। ਇਸ ਤਸਵੀਰ ਦੇ ਜ਼ਰੀਏ ਭਾਰਤ ਦੀ ਸੱਭਿਆਚਾਰਕ  ਵਿਰਾਸਤ ਨੂੰ ਸਾਂਝਾ ਕੀਤਾ ਜਾ ਰਿਹਾ ਹੈ।

New note of 100New note of 100

ਇਸ ਨੋਟ ਦਾ ਰੰਗ ਲੈਵੇਂਡਰ ਹੈ। ਨੋਟ 'ਤੇ ਹੋਰ ਡਿਜ਼ਾਈਨ, ਜੀਓਮੈਟ੍ਰਿਕ ਪੈਟਰਨ ਬਣੇ ਹੋਏ ਹਨ। ਨੋਟ ਦਾ ਸਾਈਜ਼ 66 ਐਮਐਮ ਗੁਣਾ 142 ਐਮਐਮ ਹੈ। ਦਸ ਦਈਏ ਕਿ ਆਰਬੀਆਈ ਨੇ ਸਾਫ਼ ਕਰ ਦਿਤਾ ਹੈ ਕਿ ਨਵੇਂ ਨੋਟ ਦੇ ਜਾਰੀ ਹੋਣ ਦੇ ਨਾਲ ਹੀ ਪੁਰਾਣੇ ਨੋਟ ਦੀ ਵੈਧਤਾ ਬਰਕਰਾਰ ਹੈ। ਨਵੇਂ ਬੈਂਕ ਨੋਟ ਜਾਰੀ ਹੋਣ ਦੇ ਨਾਲ ਹੀ ਇਨ੍ਹਾਂ ਹੌਲੀ - ਹੌਲੀ ਚਲਨ ਵਿਚ ਲਿਆਇਆ ਜਾਵੇਗਾ। ਆਰਬੀਆਈ ਦੇ ਮੁਤਾਬਕ 100 ਰੁਪਏ ਦੇ ਨਵੇਂ ਨੋਟ ਦੀ ਖਾਸ ਗੱਲਾਂ ਇਸ ਪ੍ਰਕਾਰ ਹਨ - ਜਿਥੇ 100 ਅੰਕ ਲਿਖਿਆ ਹੋਇਆ ਹੈ ਉਥੇ (ਜਾਂਚ ਵਿੱਚ) ਆਰ - ਪਾਰ ਦੇਖਿਆ ਜਾ ਸਕੇਗਾ।

New noteNew note

100 ਅੰਕ ਲੁੱਕਾ ਵੀ ਹੋਇਆ ਹੈ। ਦੇਵਨਾਗਰੀ ਵਿਚ ਵੀ 100 ਅੰਕ ਲਿਖਿਆ ਹੋਇਆ ਹੈ। ਮਹਾਤਮਾ ਗਾਂਧੀ ਦੀ ਤਸਵੀਰ ਵਿਚਕਾਰ ਲੱਗੀ ਹੋਈ ਹੈ। ਛੋਟੇ ਸ਼ਬਦ ਜਿਵੇਂ ਆਰਬੀਆਈ, ਭਾਰਤ, ਇੰਡੀਆ ਅਤੇ 100 ਲਿਖੇ ਗਏ ਹਨ। ਨੋਟ ਨੂੰ ਟੇਡਾ ਕਰਨ ਵਿਚ ਉਸ ਦੇ ਧਾਗੇ ਦਾ ਹਰਾ ਰੰਗ ਨੀਲਾ ਹੋ ਜਾਂਦਾ ਹੈ। ਇਸ ਧਾਗੇ ਵਿਚ ਭਾਰਤ ਅਤੇ RBI ਲਿਖਿਆ ਹੋਇਆ ਹੈ। ਆਰਬੀਆਈ ਦੇ ਗਵਰਟਨ ਦੀ ਗਾਰੰਟੀ ਦੇਣ ਵਾਲਾ ਕਥਨ ਮਹਾਤਮਾ ਗਾਂਧੀ ਦੀ ਤਸਵੀਰ ਦੇ ਸੱਜੇ ਪਾਸੇ ਲਿਖਿਆ ਹੋਇਆ ਹੈ। 
ਨੋਟ ਦੇ ਸੱਜੇ ਹਿੱਸੇ ਵਿਚ ਅਸ਼ੋਕ ਚੱਕਰ ਬਣਿਆ ਹੋਇਆ ਹੈ। ਜਿਵੇਂ ਹੀ ਹਾਲ ਵਿਚ ਜਾਰੀ ਕੀਤੇ ਗਏ ਨੋਟ ਵਿਚ ਨੰਬਰਾਂ ਨੂੰ ਛੋਟੇ ਤੋਂ ਵੱਡਾ ਕੀਤਾ ਗਿਆ ਹੈ। ਉਂਝ ਹੀ ਇਸ ਨੋਟ ਵਿਚ ਵੀ ਕੀਤਾ ਗਿਆ ਹੈ।

New note of 100New note of 100

ਨੋਟ ਦੇ ਪਿੱਛੇ : ਨੋਟ ਛਾਪੱਣ ਦਾ ਸਾਲ ਲਿਖਿਆ ਹੋਇਆ ਹੈ। ਸਵੱਛ ਭਾਰਤ ਦਾ ਲੋਗੋ ਨਾਅਰੇ ਦੇ ਨਾਲ ਦਿਤਾ ਗਿਆ ਹੈ। ਭਾਸ਼ਾ ਦਾ ਪੈਨਲ ਯਥਾਵਤ ਰੱਖਿਆ ਗਿਆ ਹੈ। ਰਾਣੀ ਦੀ ਬਾਵ ਦਾ ਚਿੱਤਰ ਹੈ। ਦੇਵਨਾਗਰੀ ਲਿਪੀ ਵਿਚ 100 ਅੰਕ ਲਿਖਿਆ ਗਿਆ ਹੈ। ਨਵੇਂ ਨੋਟ ਆਉਣ  ਦੇ ਬਾਅਦ 100  ਦੇ ਪੁਰਾਣੇ ਨੋਟ ਬੰਦ ਨਹੀਂ ਹੋਣਗੇ ਅਤੇ ਉਹ ਵੀ ਹੋਰ ਨੋਟਾਂ ਦੀ ਤਰ੍ਹਾਂ ਲੀਗਲ ਟੇਂਡਰ ਰਹਾਂਗੇ।

New note of 100New note of 100

ਦਰਅਸਲ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਸਮੇਂ - ਸਮੇਂ 'ਤੇ ਨੋਟਾਂ ਦਾ ਡਿਜ਼ਾਈਨ ਬਦਲਦੀ ਰਹਿੰਦੀ ਹਨ। ਅਜਿਹਾ ਜਮਾਖੋਰੀ ਅਤੇ ਕਾਲੇਧਨ 'ਤੇ ਲਗਾਮ ਕਸਣ ਲਈ ਕੀਤਾ ਜਾਂਦਾ ਹੈ। ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਵੀ ਲਗਾਤਾਰ ਇਸ ਕੋਸ਼‍ਿਸ਼ ਵਿਚ ਲਗੀ ਹੋਈ ਹੈ। ਸਰਕਾਰ 200 ਅਤੇ 50 ਰੁਪਏ ਦੇ ਵੀ ਨਵੇਂ ਨੋਟ ਕੱਢ ਚੁੱਕੀ ਹੈ। ਹਾਲਾਂਕਿ ਸਰਕੁਲੇਸ਼ਨ ਵਿਚ ਇਹਨਾਂ ਦੀ ਗਿਣਤੀ ਵਧਣ ਵਿਚ ਹੁਣੇ ਸਮਾਂ ਲੱਗੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement