Alert! ਬੰਦ ਹੋਣ ਵਾਲਾ ਹੈ ਇਹ ਬੈਂਕ, ਜਲਦ ਕਢਵਾ ਲਓ ਅਪਣਾ ਪੈਸਾ
Published : Nov 19, 2019, 11:27 am IST
Updated : Nov 19, 2019, 11:54 am IST
SHARE ARTICLE
Big news for idea customers idea payments bank is going to close business soon
Big news for idea customers idea payments bank is going to close business soon

ਪ੍ਰੈਲ 2016 ਵਿਚ ਆਈਡੀਆ ਸੈਲੁਲਰ ਨੇ ਸਬਸਿਡਿਆਇਰੀ ਆਈਡੀਆ ਮੋਬਾਇਲ...

ਨਵੀਂ ਦਿੱਲੀ: ਆਈਡੀਆ ਪੇਮੈਂਟ ਬੈਂਕ ਦੇ ਗਾਹਕਾਂ ਲਈ ਵੱਡੀ ਖਬਰ ਹੈ। ਆਦਿਤਿਆ ਬਿੜਲਾ ਆਈਡੀਆ ਪੇਮੈਂਟਸ ਬੈਂਕ ਅਪਣਾ ਕਾਰੋਬਾਰ ਖਤਮ ਕਰਨ ਜਾ ਰਹੀ ਹੈ। ET ਵਿਚ ਛਪੀ ਖ਼ਬਰ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਦਸਿਆ ਕਿ ਕੰਪਨੀ ਅਪਣੀ ਮਰਜ਼ੀ ਨਾਲ ਅਪਣਾ ਕਾਰੋਬਾਰ ਬੰਦ ਕਰਨ ਦੀ ਐਪਲੀਕੇਸ਼ਨ ਤੋਂ ਬਾਅਦ ਉਸ ਦੇ ਲਿਕਿਵਡੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

Airtel Airtel ਰਿਜ਼ਰਵ ਬੈਂਕ ਨੇ ਕਿਹਾ ਕਿ ਬੰਬੇ ਹਾਈਕੋਰਟ ਨੇ ਡੇਲਾਇਟ ਟੂਸ਼ ਤੋਮਾਤਸੁ ਇੰਡੀਆ ਐਲਐਲਪੀ ਦੇ ਸੀਨੀਅਰ ਨਿਦੇਸ਼ਕ ਵਿਜੇਕੁਮਾਰ ਵੀ. ਆਇਰ ਨੂੰ ਇਸ ਦੇ ਲਈ ਲਿਕਿਵਡੇਟਰ ਨਿਯੁਕਤ ਕੀਤਾ ਹੈ। ਇਸ ਸਾਲ ਜੁਲਾਈ ਦੀ ਸ਼ੁਰੂਆਤ ਵਿਚ ਆਦਿਤਿਆ ਬਿਰਲਾ ਆਈਡੀਆ ਪੇਮੈਂਟਸ ਬੈਂਕ ਨੇ ਅਪਣਾ ਕਾਰੋਬਾਰ ਖਤਮ ਕਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਸ ਦੇ ਪਿੱਛੇ ਅਹਿਮ ਵਜ੍ਹਾ ਅਚਾਨਕ ਘਟਨਾਵਾਂ ਦੇ ਚਲਦੇ ਕਾਰੋਬਾਰ ਦਾ ਘਾਟੇ ਵਿਚ ਜਾਣਾ ਦਸਿਆ ਸੀ।

Aditya Birla Group Aditya Birla Groupਅਪ੍ਰੈਲ 2016 ਵਿਚ ਆਈਡੀਆ ਸੈਲੁਲਰ ਨੇ ਸਬਸਿਡਿਆਇਰੀ ਆਈਡੀਆ ਮੋਬਾਇਲ ਕਾਮਰਸ ਸਰਵੀਸੇਜ਼ ਨੂੰ ਪੇਮੈਂਟ ਬੈਂਕ ਵਿਚ ਮਰਜ ਕਰ ਕੇ ਆਦਿਤਿਆ ਬਿਰਲਾ ਆਈਡੀਆ ਪੇਮੈਂਟ ਬੈਂਕ ਨਾਮ ਦਿੱਤਾ ਸੀ। ਹੁਣ ਇਸ ਪੇਮੈਂਟ ਬੈਂਕ ਦੇ ਬੰਦ ਹੋਣ ਤੋਂ ਬਾਅਦ ਕੇਵਲ ਏਅਰਟੇਲ, ਪੇਟੀਐਮ, ਜੀਓ, ਇੰਡੀਆ ਪੋਸਟ ਵਰਗੀਆਂ ਕੰਪਨੀਆਂ ਦੀ ਪੇਮੈਂਟ ਬੈਂਕ ਸੇਵਾ ਉਪਲੱਬਧ ਹੋਵੇਗੀ।

IdeaIdea ਭੁਗਤਾਨ ਬੈਂਕਿੰਗ ਬਾਜ਼ਾਰ ਵਿਚ ਹੁਣ ਤਕ ਚਾਰ ਕੰਪਨੀਆਂ ਬੋਰੀ ਬਿਸਤਰ ਸਮੇਟ ਚੁੱਕੀਆਂ ਹਨ। ਟੇਕ ਮਹਿੰਦਰਾ, ਚੋਲਾਮੰਡਲਮ ਇੰਨਵੈਸਮੈਂਟ ਐਂਡ ਫਾਈਨੈਂਸ ਕੰਪਨੀ ਅਤੇ ਦਿਲੀਪ ਸਾਂਧਵੀ, ਆਈਡੀਐਫਸੀ ਬੈਂਕ ਲਿਮਿਟੇਡ ਅਤੇ ਟੇਲੀਨਾਰ ਫਾਈਨੈਂਸ਼ਲ ਸਰਵੀਸੇਜ਼ ਦੇ ਗਠਜੋੜ ਵਿਚ ਬਣਿਆ ਭੁਗਤਾਨ ਬੈਂਕ ਬਾਜ਼ਾਰ ਛੱਡਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

RBIRBIਬੈਂਕ ਨੇ 20 ਜੁਲਾਈ 2019 ਨੂੰ ਆਪਣੇ ਗਾਹਕਾਂ ਨੂੰ ਕਿਹਾ ਸੀ ਕਿ ਉਹ ਸਾਰੇ ਲੋਕ ਜੋ ਭੁਗਤਾਨ ਬੈਂਕ ਗਾਹਕ ਹਨ, ਉਨ੍ਹਾਂ ਦਾ ਬਕਾਇਆ ਜਲਦੀ ਤੋਂ ਜਲਦੀ ਟ੍ਰਾਂਸਫਰ ਕਰਵਾਓ। ਆਦਿਤਿਆ ਬਿਰਲਾ ਆਈਡੀਆ ਪੇਮੈਂਟ ਬੈਂਕ ਅਪ੍ਰੈਲ 2016 ਵਿਚ 17 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਭੁਗਤਾਨ ਬੈਂਕ ਆਦਿਤਿਆ ਬਿਰਲਾ ਨੁਵੋ ਅਤੇ ਆਈਡੀਆ ਸੈਲਿਊਲਰ ਦਾ ਸਾਂਝਾ ਉੱਦਮ ਹੈ। ਇਸ ਵਿਚ ਆਦਿਤਿਆ ਬਿਰਲਾ ਨੂਵੋ ਦੀ 51 ਫ਼ੀਸਦੀ ਹਿੱਸੇਦਾਰੀ ਹੈ। ਬੈਂਕ ਨੂੰ ਭੁਗਤਾਨ ਬੈਂਕ ਦਾ ਲਾਇਸੈਂਸ ਅਗਸਤ 2015 ਵਿਚ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਮਿਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement