
ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ
ਜੰਮੂ : ਸਟੇਟ ਬੈਂਕ ਆਫ਼ ਪਾਕਿਸਤਾਨ (ਐਸਬੀਪੀ) ਦੇ ਗਵਰਨਰ ਰਜ਼ਾ ਬਕੀਰ ਅਤੇ ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਰਮੇਸ਼ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮੌਕੇ ਕਰਾਚੀ ਵਿਚ 550 ਰੁਪਏ ਦਾ ਯਾਦਗਾਰੀ ਸਿੱਕੇ ਜਾਰੀ ਕੀਤਾ।
State Bank of Pakistan issues commemorative coin on Baba Guru Nanak's 550th birth anniversary
ਐਸ.ਬੀ.ਪੀ.ਦੇ ਗਵਰਨਰ ਰਜ਼ਾ ਬਕੀਰ ਨੇ ਸਵਾਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦ ਕਿਸੇ ਧਾਰਮਕ ਸ਼ਖ਼ਸੀਅਤ ਦੀ ਯਾਦ ਵਿਚ ਸਿੱਕਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਯਾਦਗਾਰੀ ਸਿੱਕਾ ਜਾਰੀ ਕਰਨ ਦੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਪਹਿਲਾ ਤਾਂ ਸਟੇਟ ਬੈਂਕ ਨੇ ਅੰਤਰ-ਧਾਰਮਕ ਸਦਭਾਵਨਾ ਨੂੰ ਸਮਰਥਨ ਦੇਣ ਦੀਆਂ ਕੌਮੀ ਕੋਸ਼ਿਸ਼ਾਂ ਵਿਚ ਯੋਗਦਾਨ ਪਾਇਆ ਹੈ। ਦੂਜਾ, ਇਹ ਸਿੱਕਾ ਗੁਰੂ ਨਾਨਕ ਦੇਵ ਦੁਆਰਾ ਦਿਤੇ ਗਏ ਸ਼ਾਂਤੀ ਦੇ ਸੰਦੇਸ਼ 'ਤੇ ਜ਼ੋਰ ਦੇਵੇਗਾ। ਤੀਜਾ, ਇਹ ਪਹਿਲ ਸ਼ਾਂਤੀ ਨੂੰ ਉਤਸ਼ਾਹਤ ਕਰਨ ਲਈ ਹੈ ਜੋ ਆਰਥਕ ਖ਼ੁਸ਼ਹਾਲੀ ਨੂੰ ਵਧਾਉਂਦੀ ਹੈ ਤੇ ਇਹ ਸਟੇਟ ਬੈਂਕ ਆਫ਼ ਪਾਕਿਸਤਾਨ ਦਾ ਮੁੱਖ ਟੀਚਾ ਹੈ।
State Bank of Pakistan issues commemorative coin on Baba Guru Nanak's 550th birth anniversary
ਸਮਾਗਮ ਵਿਚ ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਰਮੇਸ਼ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਿੱਖਾਂ ਦੇ ਵਫ਼ਦ, ਪਾਕਿਸਤਾਨ ਸਿੱਖ ਕੌਂਸਲ ਦੇ ਮੈਂਬਰਾਂ ਅਤੇ ਬਾਬਾ ਗੁਰੂ ਨਾਨਕ ਦਰਬਾਰ ਦੇ ਮੈਂਬਰਾਂ ਸਮੇਤ ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਟਾਸਕ ਫ਼ੋਰਸ ਨੇ ਵੀ ਸ਼ਿਰਕਤ ਕੀਤੀ।