
ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ਭਰ ਵਿਚ ਲਾਟਰੀ ਤੇ ਬਰਾਬਰ ਦਰ ਨਾਲ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਤਾ ਵਿਚ ਹੋਈ ਜੀਐਸਟੀ ਕੌਂਸਲ ਦੀ 38ਵੀਂ ਬੈਠਕ ਵਿਚ ਲਾਟਰੀ ਤੇ ਦੇਸ਼ ਭਰ ਵਿਚ ਇਕ ਬਰਾਬਰ ਟੈਕਸ ਲਗਾਏ ਜਾਣ ਦਾ ਫੈਸਲਾ ਹੋਇਆ। ਲਾਟਰੀ ਤੇ ਇਕ ਬਰਾਬਰ ਟੈਕਸ 1 ਮਾਰਚ, 2020 ਤੋਂ ਲਾਗੂ ਹੋਵੇਗਾ। ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ਭਰ ਵਿਚ ਲਾਟਰੀ ਤੇ ਬਰਾਬਰ ਦਰ ਨਾਲ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
Nirmala Sitaramanਫ਼ੈਸਲੇ ਅਨੁਸਾਰ ਪੂਰੇ ਦੇਸ਼ ਵਿਚ ਲਾਟਰੀ ਦੀ ਵਿਕਰੀ ਤੇ 28 ਫ਼ੀਸਦੀ ਦੀ ਉੱਚ ਦਰ ਤੋਂ ਜੀਐਸਟੀ ਲਗਾਇਆ ਜਾਵੇਗਾ। ਰੇਵਿਊ ਕਲੈਕਸ਼ਨ ਦੀਆਂ ਚਿੰਤਾਵਾਂ ਵਿਚਕਾਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ GST ਰੇਟ ਵਧਾ ਸਕਦੀ ਹੈ। ਹਾਲਾਂਕਿ ਸਰਕਾਰ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ ਲਿਆ ਹੈ। GST ਕੌਂਸਲਿੰਗ ਦੀ ਪਹਿਲੀ ਅਹਿਮ ਬੈਠਕ ਵਿਚ ਪਹਿਲੀ ਵਾਰ ਲਾਟਰੀ ਤੇ ਇਕ ਬਰਾਬਰ ਟੈਕਸ ਲਗਾਉਣ ਨੂੰ ਲੈ ਕੇ ਵੋਟਿੰਗ ਕਰਨੀ ਪਵੇਗੀ।
Photo GST ਕੌਂਸਲਿੰਗ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਾਮਲੇ ਨੂੰ ਲੈ ਕੇ ਵੋਟਿੰਗ ਦੀ ਜ਼ਰੂਰਤ ਪਈ ਹੋਵੇ। ਰਾਜਸਥਾਨ ਦੇ ਵਿੱਤ ਮੰਤਰੀ ਸ਼ਾਤੀ ਧਾਰੀਵਾਲ ਨੇ ਕਿਹਾ ਕਿ ਜੁਲਾਈ 2017 ਵਿਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਮੁੱਦੇ ਤੇ ਰਾਜਾਂ ਵਿਚ ਫ਼ੈਸਲੇ ਲਈ ਵੋਟਿੰਗ ਕਰਾਈ ਗਈ। ਇਸ ਤੋਂ ਪਹਿਲਾਂ ਜੀਐਸਟੀ ਕੌਂਸਲਿੰਗ ਨੇ ਸਾਰੇ ਮੁੱਦਿਆਂ ਤੇ ਫ਼ੈਸਲੇ ਆਮ ਸਲਾਹ ਨਾਲ ਕੀਤੇ ਹਨ।
GSTਜੀਐਸਟੀ ਕੌਂਸਲਿੰਗ ਦੀ 38ਵੀਂ ਬੈਠਕ ਵਿਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਤਾ ਵਿਚ ਦਿੱਲੀ ਵਿਚ ਹੋ ਰਹੀ ਹੈ। ਹੁਣ ਲਾਟਰੀ ਪਦ ਤੇ ਦੋ ਤਰ੍ਹਾਂ ਟੈਕਸ ਲਗਦਾ ਹੈ। ਇਸ ਤਹਿਤ ਰਾਜ ਦੀ ਲਾਟਰੀ ਦੀ ਰਾਜ ਵਿਚ ਵਿਕਰੀ ਤੇ 12 ਫ਼ੀਸਦੀ ਅਤੇ ਰਾਜ ਦੇ ਬਾਹਰ ਦੀ ਵਿਕਰੀ ਤੇ 28 ਫ਼ੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਜਾਂਦਾ ਹੈ। 21 ਰਾਜਾਂ ਨੇ 28 ਫ਼ੀਸਦੀ ਦੀ ਦਰ ਨਾਲ ਜੀਐਸਟੀ ਲਗਾਉਣ ਦਾ ਸਮਰਥਨ ਕੀਤਾ, ਜਦਕਿ ਸੱਤ ਰਾਜਾਂ ਨੇ ਇਸ ਦਾ ਵਿਰੋਧ ਕੀਤਾ।
Pratt & Whitney appoints Ashmita Sethi as Managing Director for India operations pic.twitter.com/XITTChcyGJ
— CNBC-TV18 (@CNBCTV18Live) December 19, 2019
ਲਾਟਰੀ ਉਦਯੋਗ ਲੰਬੇ ਸਮੇਂ ਤੋਂ 12 ਫ਼ੀਸਦੀ ਦੀ ਦਰ ਨਾਲ ਇਕ ਬਰਾਬਰ ਟੈਕਸ ਲਗਾਉਣ ਅਤੇ ਪੁਰਸਕਾਰ ਦੀ ਰਾਸ਼ੀ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਸੀ। ਜੀਐਸਟੀ ਕੌਂਸਲਿੰਗ ਇਸ ਅਸਿੱਧੇ ਕਰ ਦੁਆਰਾ ਮਾਲੀਆ ਭੰਡਾਰ ਵਧਾਉਣ ਤੇ ਵਿਚਾਰ ਕਰ ਰਹੀ ਹੈ। ਸਰਕਾਰ ਨੇ ਜੀਐਸਟੀ ਤੋਂ ਚਾਲੂ ਵਿੱਤ ਸਾਲ ਦੇ ਬਾਕੀ ਚਾਰ ਮਹੀਨਿਆਂ ਵਿਚ ਹਰ ਮਹੀਨੇ ਘਟ ਤੋਂ ਘਟ 1.10 ਲੱਖ ਕਰੋੜ ਰੁਪਏ ਇਕੱਤਰ ਕਰਨ ਦਾ ਉਦੇਸ਼ ਰੱਖਿਆ ਹੈ।
ਇਸ ਉਦੇਸ਼ ਨੂੰ ਹਾਸਿਲ ਕਰਨ ਲਈ ਪਾਲਣ ਵਧਾਉਣ ਅਤੇ ਕਰ ਚੋਰੀ ਰੋਕਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਾਲੀਆ ਭੰਡਾਰ ਲਈ ਜੀਐਸਟੀ ਦਰਾਂ ਵਿਚ ਵਾਧੇ ਦੀ ਸੰਭਾਵਨਾ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।