ਦੁਸਹਿਰੇ ’ਤੇ ਅਪਣੇ 48 ਹਜ਼ਾਰ ਕਰਮਚਾਰੀਆਂ ਨੂੰ 1 ਲੱਖ ਦਾ ਬੋਨਸ ਦੇਵੇਗੀ ਇਹ ਕੰਪਨੀ
Published : Sep 20, 2019, 11:04 am IST
Updated : Sep 20, 2019, 11:04 am IST
SHARE ARTICLE
Telangana company to offer 1 lakh bonus to each of its 48000 employees
Telangana company to offer 1 lakh bonus to each of its 48000 employees

ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।

ਨਵੀਂ ਦਿੱਲੀ: ਦੁਸਹਿਰੇ ਅਤੇ ਦਿਵਾਲੀ ਵਿਚ ਹਰ ਨੌਕਰੀ ਵਾਲੇ ਲੋਕਾਂ ਨੂੰ ਬੋਨਸ ਦਾ ਇੰਤਜ਼ਾਰ ਰਹਿੰਦਾ ਹੈ। ਬੋਨਸ ਤਿਉਹਾਰਾਂ ਦਾ ਮਜ਼ਾ ਹੋਰ ਵੀ ਦੁਗਣਾ ਕਰ ਦਿੰਦਾ ਹੈ। ਤੇਲੰਗਾਨਾ ਵਿਚ ਸਰਕਾਰ ਦੁਆਰਾ ਸੰਚਾਲਿਤ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ ਹਰੇਕ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ। ਸਰਕਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।

Money Money

ਇਸ ਕੰਪਨੀ ਵਿਚ ਕਰੀਬ 48000 ਕਰਮਚਾਰੀ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਤੇਲੰਗਾਨਾ ਵਿਧਾਨ ਸਭਾ ਵਿਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਕਿਹਾ ਹੈ ਕਿ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟਡ ਯਾਨੀ ਐਸਸੀਸੀਐਲ ਦੀ ਗ੍ਰੋਥ ਪਿਛਲੇ ਪੰਜ ਸਾਲਾਂ ਵਿਚ ਬਹੁਤ ਚੰਗੀ ਰਹੀ ਹੈ। ਨਾਲ ਹੀ ਕਿਹਾ ਕਿ ਇਸ ਦਾ ਸਿਹਰਾ ਕਰਮਚਾਰੀਆਂ ਨੂੰ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਕੰਪਨੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 40000 ਰੁਪਏ ਤੋਂ ਜ਼ਿਆਦਾ ਬੋਨਸ ਦੇਵੇਗੀ। MoneyMoney

ਇਹ ਕੰਪਨੀ ਦੀ ਪ੍ਰਾਫਿਟ ਵਿਚੋਂ ਦਿੱਤਾ ਜਾਵੇਗਾ। ਹੁਣ ਹਰ ਇਕ ਕਰਮਚਾਰੀ ਨੂੰ 1,00,899 ਰੁਪਏ ਦਾ ਬੋਨਸ ਮਿਲੇਗਾ। ਇਸ ਕੰਪਨੀ ਵਿਚ 48,000 ਲੋਕ ਕੰਮ ਕਰਦੇ ਹਨ ਜਿਹਨਾਂ ਨੂੰ ਦੁਸਹਿਰੇ ਤੇ ਇਹ ਬੋਨਸ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਲਾਭ ਦੀ ਫ਼ੀਸਦ ਇਕ ਫ਼ੀਸਦੀ ਤੋਂ 28 ਫ਼ੀਸਦੀ ਵੱਧ ਹੈ। ਮੁਨਾਫ਼ੇ ਵਿਚ ਹਿੱਸੇਦਾਰੀ ਵਧਾ ਕੇ ਹੁਣ ਹਰ ਕਰਮਚਾਰੀ ਨੂੰ ਬੋਨਸ ਦੇ ਰੂਪ ਵਿਚ 100,899 ਰੁਪਏ  ਮਿਲੇਗਾ ਜੋ ਪਿਛਲੇ ਸਾਲ ਤੋਂ 40,530 ਰੁਪਏ ਵੱਧ ਹੈ।

ਸਾਲ 2013-14 ਵਿਚ ਕਰਮਚਾਰੀਆਂ ਨੂੰ 13,540 ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਗਏ ਸਨ। ਉੱਥੇ ਹੀ 2017-18 ਵਿਚ 60,369 ਰੁਪਏ ਦਾ ਬੋਨਸ ਦਿੱਤਾ ਗਿਆ। ਇਸ ਵਾਰ ਇਸ ਕੰਪਨੀ ਨੇ 2018-19 ਵਿਚ ਰਿਕਾਰਡ 644.1 ਲੱਖ ਟਨ ਕੋਇਲੇ ਦਾ ਰਿਕਾਰਡ ਉਤਪਾਦਨ ਕੀਤਾ ਅਤੇ 1,765 ਕਰੋੜ ਦਾ ਮੁਨਾਫ਼ਾ ਕਮਾਇਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement