
Renault ਦੀ KWID ਗੱਡੀ ਮਾਰੂਤੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੀ ਛੋਟੀ ਕਾਰ ਹੈ...
ਚੰਡੀਗੜ੍ਹ: Renault ਦੀ KWID ਗੱਡੀ ਮਾਰੂਤੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੀ ਛੋਟੀ ਕਾਰ ਹੈ ਕੰਪਨੀ ਨੇ ਇਸ ਕਾਰ ਦੇ ਸਫਲਤਾ ਨੂੰ ਵੇਖਦੇ ਹੋਏ ਕੰਪਨੀ KWID ਦੇ ਦੋ ਨਵੇਂ ਮਾਡਲ ਲਾਂਚ ਕਰਨ ਵਾਲੀ ਹੈ। ਇੱਕ ਹੈ ਫੇਸਲਿਫਟ KWID ਅਤੇ ਦੂਜਾ KWID ਦਾ ਇਲੈਕਟਰਿਕ ਵਰਜਨ। ਫੇਸਲਿਫਟ KWID ਇਸ ਮਹੀਨੇ ਲਾਂਚ ਹੋਣ ਵਾਲੀ ਹੈ ਅਤੇ ਇਲੈਕਟਰਿਕ ਮਾਡਲ ਨੂੰ ਕੰਪਨੀ ਨੇ ਚੀਨ ਵਿੱਚ ਲਾਂਚ ਕਰ ਦਿੱਤਾ ਹੈ ਅਤੇ ਹੋ ਸਕਦਾ ਹੈ ਸਾਲ ਦੇ ਅੰਤ ਤੱਕ ਭਾਰਤ ਵਿੱਚ ਵੀ ਲਾਂਚ ਹੋ ਜਾਵੇ। ਇਲੈਕਟਰਿਕ KWID ਇਹ ਇੱਕ ਬੈਟਰੀ ਦੇ ਚੱਲਣ ਵਾਲੀ ਕਾਰ ਹੈ।
Renault Kwid
ਦੱਸ ਦਈਏ ਕਿ ਪਟਰੌਲ ਦੇ ਮੁਕਾਬਲੇ ਇਸ ਇਲੇਕਟਰਿਕ ਵਰਜਨ ਦੇ ਬਾਹਰੀ ਲੁਕ ਉੱਤੇ ਵੀ ਕਾਫ਼ੀ ਨਵੇਂ ਬਦਲਾਵ ਕੀਤੇ ਗਏ ਹਨ। ਕੰਪਨੀ ਦੇ ਅਨੁਸਾਰ KWID City K–ZE ਫੁਲ ਚਾਰਜ ਹੋਣ ਉੱਤੇ 270 ਕਿ.ਮੀ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਵਿੱਚ 26.8kWh ਲਿਥਿਅਮ–ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਜਿਸ ਨਾਲ ਇਸਦਾ ਇੰਜਨ 43.3 bhp ਅਤੇ 125 Nm ਟਾਰਕ ਪੈਦਾ ਕਰਦਾ ਹੈ। ਕਾਰ ਨੂੰ ਲਗਭਗ ਉਸੇ ਸ਼ੇਪ ਅਤੇ ਪਲੇਟਫਾਰਮ ਉੱਤੇ ਬਣਾਇਆ ਗਿਆ ਹੈ ਜੋ ਭਾਰਤ ਵਿੱਚ ਵੇਚੇ ਜਾਣ ਵਾਲੇ KWID ਵਿੱਚ ਵੀ ਮਿਲਦਾ ਹੈ।
Renault Kwid
ਇਲੈਕਟਰਿਕ KWID ਵਿੱਚ FAST CHARGING ਦੀ ਵੀ ਸਹੂਲਤ ਮਿਲਦੀ ਹੈ। ਸਿਰਫ 30 ਮਿੰਟ ਵਿੱਚ ਹੀ ਬੈਟਰੀ 50% ਯਾਨੀ ਅੱਧੀ ਚਾਰਜ ਹੋ ਜਾਂਦੀ ਹੈ। ਇਸਦੀ ਬੈਟਰੀ AC ਅਤੇ DC ਫਾਸਟ ਚਾਰਜਿੰਗ ਦੋਨਾਂ ਨੂੰ ਸਪੋਰਟ ਕਰਦੀ ਹੈ। ਕੰਪਨੀ ਇਸਦੀ ਬੈਟਰੀ ਦੀ 5 ਸਾਲ ਦੀ ਵਾਰੰਟੀ ਵੀ ਦੇਵੇਗੀ। ਹੁਣ ਸਭ ਤੋਂ ਜਰੂਰੀ ਗੱਲ ਭਾਰਤ ਵਿੱਚ ਇਸ ਗੱਡੀ ਦੀ ਕੀਮਤ ਕੀ ਹੋਵੇਗੀ।
Renault Kwid
ਜਿਵੇਂ ਦੇ ਅਸੀਂ ਦੱਸਿਆ ਹੈ ਦੇ ਇਲੈਕਟਰਿਕ KWID ਨੂੰ ਚੀਨ ਵਿੱਚ ਲਾਂਚ ਕਰ ਦਿੱਤਾ ਹੈ ਅਤੇ ਇਲੇਕਟਿਕ KWID ਦੇ BASE ਮਾਡਲ ਦੀ ਕੀਮਤ ਚੀਨ ਵਿੱਚ 61,800 ਯੁਆਨ ਰੱਖੀ ਗਈ ਹੈ ਜੋਕਿ ਭਾਰਤ ਦੇ ਹਿਸਾਬ ਨਾਲ ਕਰੀਬ 6.22 ਲੱਖ ਰੁਪਏ ਹੈ। ਜੇਕਰ ਇਸ ਕੀਮਤ ਉੱਤੇ ਭਾਰਤ ਵਿੱਚ ਵੇਚੀ ਜਾਵੇ ਤਾਂ ਇਹ ਭਾਰਤ ਦੀ ਸਭ ਤੋਂ ਸਸਤੀ ਇਲੈਕਟਰਿਕ ਕਾਰ ਹੋਵੇਗੀ।