ਲਗਾਤਾਰ ਤੀਜੇ ਦਿਨ ਘਟੀਆਂ ਪਟਰੌਲ - ਡੀਜ਼ਲ ਦੀਆਂ ਕੀਮਤਾਂ
Published : Oct 20, 2018, 2:03 pm IST
Updated : Oct 20, 2018, 2:03 pm IST
SHARE ARTICLE
Petrol-Diesel Price
Petrol-Diesel Price

ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੀ ਵਜ੍ਹਾ ਨਾਲ ਬਾਲਣ ਦੀਆਂ ਕੀਮਤਾਂ ਵੀ ਘੱਟ ਹੋਈਆਂ ਹਨ। ਇਸ ਨਾਲ ਅਸਮਾਨ ਛੂਹ ਰਹੇ ਪਟਰੌਲ - ਡੀ...

ਨਵੀਂ ਦਿੱਲੀ : (ਪੀਟੀਆਈ) ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੀ ਵਜ੍ਹਾ ਨਾਲ ਬਾਲਣ ਦੀਆਂ ਕੀਮਤਾਂ ਵੀ ਘੱਟ ਹੋਈਆਂ ਹਨ। ਇਸ ਨਾਲ ਅਸਮਾਨ ਛੂਹ ਰਹੇ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵੀ ਘੱਟ ਹੋਈਆਂ ਹਨ। ਇਸ ਨਾਲ ਲਗਾਤਾਰ ਤੀਜੇ ਦਿਨ ਬਾਲਣ ਦੀਆਂ ਕੀਮਤਾਂ ਘੱਟ ਹੋਈਆਂ ਹਨ। ਸ਼ਨਿਚਰਵਾਰ ਨੂੰ ਵੀ ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਵਿਚ ਪਟਰੋਲ ਦੀਆਂ ਕੀਮਤਾਂ ਵਿਚ 39 ਪੈਸੇ ਦੀ ਗਿਰਾਵਟ ਤੋਂ ਬਾਅਦ ਪ੍ਰਤੀ ਲਿਟਰ ਦੀ ਕੀਮਤ 81.99 ਲਿਟਰ ਹੈ।

Petrol-Diesel Prices Rise AgainPetrol-Diesel

ਉਥੇ ਹੀ ਮੁੰਬਈ ਵਿਚ ਪਟਰੌਲ ਦੀ ਕੀਮਤ ਵਿਚ 38 ਪੈਸਿਆਂ ਦੀ ਗਿਰਾਵਟ ਆਈ ਹੈ, ਜਿਸ ਦੇ ਨਾਲ ਉਥੇ ਪਟਰੌਲ ਦੀ ਕੀਮਤ ਬਣੀ ਹੋਈ ਹੈ 87.46 ਰੁਪਏ ਪ੍ਰਤੀ ਲਿਟਰ। ਉਥੇ ਹੀ ਜੇਕਰ ਡੀਜ਼ਲ ਦੀਆਂ ਕੀਮਤਾਂ 'ਤੇ ਨਜ਼ਰ ਪਾਈਏ ਤਾਂ ਦਿੱਲੀ ਵਿਚ ਇਸ ਦੀ ਕੀਮਤਾਂ ਵਿਚ 12 ਪੈਸੇ ਦੀ ਗਿਰਾਵਟ ਆਈ ਹੈ, ਜਿਸ ਦੇ ਨਾਲ ਹੁਣ ਪ੍ਰਤੀ ਲਿਟਰ ਡੀਜ਼ਲ ਦੀ ਕੀਮਤ ਹੈ 75.36 ਰੁਪਏ। ਉਥੇ ਹੀ, ਮੁੰਬਈ ਵਿਚ ਡੀਜ਼ਲ ਦੀ ਕੀਮਤ ਵਿਚ 13 ਪੈਸੇ ਦੀ ਗਿਰਾਵਟ ਦੇ ਨਾਲ ਇਸ ਦੀ ਕੀਮਤ ਹੈ 79 ਰੁਪਏ ਪ੍ਰਤੀ ਲਿਟਰ ਬਣੀ ਹੋਈ ਹੈ। ਇਹ ਗਿਰਾਵਟ ਲਗਾਤਾਰ ਤੀਜੇ ਦਿਨ ਦਰਜ ਕੀਤੀ ਗਈ ਹੈ।

Petrol and Diesel prices rise againPetrol and Diesel 

ਹਾਲਾਂਕਿ, ਵਿਸ਼ਵ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ, ਇਸ ਲਈ ਬਾਲਣ ਦੀਆਂ ਕੀਮਤਾਂ ਵਿਚ ਰਾਹਤ ਮਿਲ ਰਹੀ ਹੈ। ਉਮੀਦ ਹੈ ਕਿ ਬਾਲਣ ਦੀਆਂ ਕੀਮਤਾਂ ਅਤੇ ਹੇਠਾਂ ਜਾਣਗੀਆਂ। ਪਿਛਲੇ ਕਈ ਮਹੀਨਿਆਂ ਤੋਂ ਬਾਲਣ ਦੀਆਂ ਕੀਮਤਾਂ ਲਗਾਤਾਰ ਵਧੀਆਂ ਹਨ। ਪਟਰੌਲ - ਡੀਜ਼ਲ ਦੀਆਂ ਕੀਮਤਾਂ ਨੇ ਇਸ ਮਹੀਨੇ ਵਿਚ ਅਪਣੇ ਰਿਕਾਰਡ ਤੋੜੇ ਹਨ। ਇਸ ਦੌਰਾਨ ਵਿਰੋਧੀ ਪੱਖ ਨੇ ਲਗਾਤਾਰ ਸਰਕਾਰ 'ਤੇ ਵੱਧਦੀ ਕੀਮਤਾਂ ਲਈ ਹਮਲਾ ਕੀਤਾ ਹੈ। ਉਥੇ ਹੀ ਸਰਕਾਰ ਸਫਾਈ ਦਿੰਦੀ ਰਹੀ ਹੈ ਕਿ ਵੱਧਦੀ ਕੀਮਤਾਂ ਦੀ ਵਜ੍ਹਾ ਵਿਸ਼ਵ ਬਾਜ਼ਾਰ ਵਿਚ ਵੱਧਦੀ ਕੱਚੇ ਤੇਲ ਦੀਆਂ ਕੀਮਤਾਂ ਹਨ।

Petrol Prices ReducedPetrol Prices Reduced

ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ ਡੀਜ਼ਲ - ਪਟਰੌਲ ਦੀਆਂ ਕੀਮਤਾਂ ਵਿਚ 2.50 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੀ ਅਤੇ ਰਾਜਾਂ ਨੂੰ ਵੀ ਅਜਿਹਾ ਕਰਨ ਨੂੰ ਕਿਹਾ ਸੀ। ਇਸ ਤੋਂ ਕੁੱਝ ਰਾਹਤ ਤਾਂ ਮਿਲੀ ਸੀ ਪਰ ਵੱਧਦੀ ਕੀਮਤਾਂ ਦੇ ਚਲਦੇ ਗੱਲ ਫਿਰ ਬਰਾਬਰ ਹੋ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement