ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ‘ਤੇ ਪਿਛਲੇ ਦਿਨਾਂ ਨਰਿੰਦਰ ਮੋਦੀ ਸਰਕਾਰ ਦੁਆਰਾ ਦਿਤੀ ਗਈ ਰਾਹਤ ਹੁਣ ਬੇਕਾਰ ਹੋ ਗਈ ਹੈ...
ਨਵੀਂ ਦਿੱਲੀ (ਭਾਸ਼ਾ) : ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ‘ਤੇ ਪਿਛਲੇ ਦਿਨਾਂ ਨਰਿੰਦਰ ਮੋਦੀ ਸਰਕਾਰ ਦੁਆਰਾ ਦਿਤੀ ਗਈ ਰਾਹਤ ਹੁਣ ਬੇਕਾਰ ਹੋ ਗਈ ਹੈ ਸਾਬਤ ਹੋਣ ਲੱਗੀ ਹੈ। ਐਤਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ ਹੋਇਆ ਹੈ। ਐਤਵਾਰ ਨੂੰ ਦਿੱਲੀ ‘ਚ ਪਟਰੌਲ ਦੀਆਂ ਕੀਮਤਾਂ 6 ਪੈਸੇ ਵਧ ਕੇ 82.72 ਰੁਪਏ ਪ੍ਰਤੀ ਲੀਟਰ ਹੋ ਗਈ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ‘ਚ 19 ਪੈਸੇ ਦਾ ਵਾਧਾ ਹੋਇਆ ਹੈ। ਇੱਲੀ ‘ਚ ਇਸ ਸਮੇਂ ਡੀਜ਼ਲ ਦੀ ਕੀਮਤ 75.38 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪਟਰੌਲ ਦੀਆਂ ਕੀਮਤਾਂ ਫਿਰ ਤੋਂ 90 ਰੁਪਏ ਨੂੰ ਛੂਹਣ ਵਾਲੀ ਹੈ।
ਐਤਵਾਰ ਨੂੰ ਮੁੰਬਈ ‘ਚ ਪਟਰੌਲ ਦੀਆਂ ਕੀਮਤਾਂ ‘ਚ 6 ਪੈਸੇ ਦਾ ਵਾਧਾ ਹੋਇਆ ਹੈ। ਹੁਣ ਮੁੰਬਈ ‘ਚ ਪਟਰੌਲ 88 ਰੁਪਏ 18 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਇਥੇ ਡੀਜ਼ਲ ਦੀਆਂ ਕੀਮਤਾਂ ‘ਚ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ‘ਚ ਡੀਜ਼ਲ ਇਸ ਸਮੇਂ 79.2 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਦੱਸ ਦਈਏ ਕਿ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਵਿੱਤ ਮੰਤਰੀ ਅਰੁਣ ਚੇਤਲੀ ਨੇ 4 ਅਕਤੂਬਰ ਨੂੰ ਇਹਨਾਂ ਕੀਮਤਾਂ ਵਿਚ ਢਾਈ ਰੁਪਏ ਪ੍ਰੀਤ ਲਿਟਰ ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਕਈਂ ਰਾਜਾਂ ਦੀਆਂ ਸਰਕਾਰਾਂ ਨੇ ਵੀ ਢਾਈ ਰੁਪਏ ਦੀ ਰਾਹਤ ਜਨਤਾ ਨੂੰ ਦਿਤੀ ਸੀ।
ਇਸ ਤਰ੍ਹਾਂ ਜਨਤਾ ਨੂੰ ਪਟਰੌਲ ਜੀਜ਼ਲ ਦੀਆਂ ਕੀਮਤਾਂ ਵਿਚ ਢਾਈ ਤੋਂ ਪੰਜ ਰੁਪਏ ਪ੍ਰਤੀ ਲੀਟਰ ਦੀ ਰਾਹਤ ਮਿਲੀ ਸੀ। ਪਰ ਅਗਲੇ ਹੀ ਦਿਨ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਤੋਂ ਵਧਣ ਲਗੀਆਂ। ਸਨਿਚਰਵਾਰ (13 ਅਕਤੂਬਰ) ਨੂੰ ਵੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਨਿਚਰਵਾਰ ਨੂੰ ਦਿੱਲੀ ‘ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਰਮਸ਼ 18 ਪੈਸੇ ਅਤੇ 29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਜਦੋਂ ਕਿ ਮੁੰਬਈ ‘ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਕਰਮਸ਼ 18 ਪੈਸੇ ਅਤੇ 31 ਪੈਸੇ ਪ੍ਰਤੀ ਲੀਟਰ ਵਧੀਆਂ ਸੀ। ਕੱਚੇ ਤੇਲ ਦਾਂ ਕੀਮਤਾਂ ਉਤੇ ਨਜ਼ਰ ਰੱਖਣ ਵਾਲੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਦੁਨੀਆਂ ‘ਚ ਲਗਾਤਰਾ ਵੱਧ ਰਹੀ ਕਰੂਡ ਤੇਲ ਦੀਆਂ ਕੀਮਤਾਂ ਦੀ ਵਜ੍ਹਾ ਨਾਲ ਦੁਨੀਆਂ ਭਰ ‘ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਭਾਰਤ ਵੀ ਇਸ ਦੇ ਅਸਰ ਤੋਂ ਅਛੂਤਾ ਨਹੀਂ ਹੈ।