Share Market: ਸੈਂਸੈਕਸ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਤੋਂ ਬਾਅਦ 931 ਅੰਕ ਡਿੱਗਾ
Published : Dec 20, 2023, 7:09 pm IST
Updated : Dec 20, 2023, 7:09 pm IST
SHARE ARTICLE
Sensex slumps 931 points
Sensex slumps 931 points

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 302.95 ਅੰਕ ਯਾਨੀ 1.41 ਫੀਸਦੀ ਡਿੱਗ ਕੇ 21,150.15 ਅੰਕ ’ਤੇ ਬੰਦ ਹੋਇਆ।

Share Market: ਘਰੇਲੂ ਸ਼ੇਅਰ ਬਾਜ਼ਾਰ ’ਚ ਬੁਧਵਾਰ ਨੂੰ ਭਾਰੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਵਾਲੇ ਬੈਂਚਮਾਰਕ ਸੂਚਕਾਂਕ ਬਾਅਦ ’ਚ ਮੁਨਾਫਾਵਸੂਲੀ ’ਚ ਬਦਲ ਗਏ ਅਤੇ 1.30 ਫੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਏ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 930.88 ਅੰਕ ਯਾਨੀ ਕਿ 1.30 ਫੀ ਸਦੀ ਦੀ ਗਿਰਾਵਟ ਨਾਲ 70,506.31 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 302.95 ਅੰਕ ਯਾਨੀ 1.41 ਫੀਸਦੀ ਡਿੱਗ ਕੇ 21,150.15 ਅੰਕ ’ਤੇ ਬੰਦ ਹੋਇਆ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ ’ਚ ਸਕਾਰਾਤਮਕ ਰੁਝਾਨ ਦੇ ਬਾਵਜੂਦ ਘਰੇਲੂ ਬਾਜ਼ਾਰਾਂ ’ਚ ਕਾਰੋਬਾਰ ਦੇ ਦੂਜੇ ਅੱਧ ’ਚ ਤੇਜ਼ ਅਤੇ ਅਚਾਨਕ ਵਿਕਰੀ ਵੇਖਣ ਨੂੰ ਮਿਲੀ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੇ ਉੱਚ ਮੁਲਾਂਕਣ ਕਾਰਨ ਨਿਵੇਸ਼ਕਾਂ ਨੇ ਮੁਨਾਫੇ ’ਚ ਕਟੌਤੀ ਕੀਤੀ।

ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਨੇ ਵੀ ਨਿਵੇਸ਼ਕਾਂ ਨੂੰ ਮੁਨਾਫਾ ਬੁੱਕ ਕਰਨ ਲਈ ਪ੍ਰੇਰਿਤ ਕੀਤਾ। ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ ਸਿਰਫ ਐਚ.ਡੀ.ਐਫ.ਸੀ. ਬੈਂਕ ਹੀ ਸਭ ਤੋਂ ਅੱਗੇ ਰਿਹਾ। ਬਾਕੀ ਸਾਰੀਆਂ 29 ਕੰਪਨੀਆਂ ਦੇ ਸ਼ੇਅਰ ਗਿਰਾਅਟ ’ਚ ਬੰਦ ਹੋਏ। ਟਾਟਾ ਸਟੀਲ 4.21 ਫੀਸਦੀ ਦੀ ਗਿਰਾਵਟ ਨਾਲ ਸਭ ਤੋਂ ਜ਼ਿਆਦਾ ਗਿਰਾਵਟ ’ਚ ਰਿਹਾ।

ਰੇਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਤਕਨੀਕੀ ਖੋਜ) ਅਜੀਤ ਮਿਸ਼ਰਾ ਨੇ ਕਿਹਾ, ‘‘ਬਾਜ਼ਾਰ ’ਚ ਮੁਨਾਫਾ ਕਮਾਉਣ ’ਚ ਤੇਜ਼ੀ ਆਈ ਅਤੇ ਇਸ ’ਚ ਕਰੀਬ ਡੇਢ ਫੀ ਸਦੀ ਦੀ ਗਿਰਾਵਟ ਆਈ। ਸ਼ੁਰੂਆਤੀ ਤੇਜ਼ੀ ਤੋਂ ਬਾਅਦ ਸਵੇਰ ਦੇ ਸੈਸ਼ਨ ’ਚ ਨਿਫਟੀ ਰੇਂਜ ’ਚ ਰਿਹਾ ਪਰ ਬਾਅਦ ’ਚ ਸਾਰੇ ਸੈਕਟਰਾਂ ਦੀਆਂ ਪ੍ਰਮੁੱਖ ਕੰਪਨੀਆਂ ’ਚ ਭਾਰੀ ਗਿਰਾਵਟ ਨਾਲ ਸਾਰਾ ਦ੍ਰਿਸ਼ ਬਦਲ ਗਿਆ।’’

ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.76 ਫੀ ਸਦੀ ਦੀ ਤੇਜ਼ੀ ਨਾਲ 79.83 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 601.52 ਕਰੋੜ ਰੁਪਏ ਦੇ ਸ਼ੇਅਰ ਵੇਚੇ।

To get all the latest updates, join us on Whatsapp Broadcast Channel.  

 (For more news apart from Sensex slumps 931 points, stay tuned to Rozana Spokesman)

Tags: share market

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala 'ਚ ਭਿੜ ਗਏ AAP, Congress ਤੇ ਭਾਜਪਾ ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

10 May 2024 11:02 AM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM
Advertisement