ਸਰਕਾਰ ਚੁੱਕ ਰਹੀ ਏ ਵੱਡਾ ਕਦਮ, 10 ਰੁਪਏ ਸਸਤਾ ਹੋ ਸਕਦੈ ਪਟਰੌਲ!
Published : Dec 23, 2019, 9:13 pm IST
Updated : Dec 23, 2019, 9:13 pm IST
SHARE ARTICLE
file photo
file photo

ਸਰਕਾਰ ਨੂੰ 5000 ਕਰੋੜ ਦੀ ਹੋਵੇਗੀ ਬਚਤ

ਨਵੀਂ ਦਿੱਲੀ : ਮੋਦੀ ਸਰਕਾਰ ਇਕ ਅਜਿਹੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ, ਜਿਸ ਦੇ ਸਫ਼ਲ ਹੋਣ ਨਾਲ 'ਨਾਲੇ ਫੁੱਲ ਨਾਲੇ ਫਲੀਆਂ' ਵਾਲੀ ਕਹਾਵਤ ਸੱਚ ਸਾਬਤ ਹੋ ਸਕਦੀ ਹੈ। ਇਸ ਦੀ ਸਫ਼ਲਤਾ ਤੋਂ ਬਾਅਦ ਜਿੱਥੇ ਪਟਰੌਲ ਦੀ ਕੀਮਤ 10 ਰੁਪਏ ਤਕ ਥੱਲੇ ਆ ਜਾਵੇਗੀ, ਉਥੇ ਸਰਕਾਰੀ ਖਜ਼ਾਨੇ ਨੂੰ ਵੀ 5000 ਕਰੋੜ ਦਾ ਲਾਭ ਹੋ ਜਾਵੇਗਾ। ਜਾਣਕਾਰੀ ਅਨੁਸਾਰ ਮੋਦੀ ਸਰਕਾਰ ਇਕ ਵੱਡੇ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਜੇਕਰ ਸਰਕਾਰ ਦੀ ਇਹ ਕੋਸ਼ਿਸ਼ ਸਫ਼ਲ ਹੋ ਗਈ ਤਾਂ ਇਸ ਨਾਲ ਪਟਰੌਲ ਦੀ ਕੀਮਤ 10 ਰੁਪਏ ਤਕ ਘੱਟਣ ਦੇ ਨਾਲ ਨਾਲ ਸਰਕਾਰੀ ਖਜ਼ਾਨੇ ਨੂੰ 5 ਹਜ਼ਾਰ ਕਰੋੜ ਦਾ ਲਾਭ ਪੁੱਜਣ ਦੀ ਉਮੀਦ ਹੈ। ਦੇਸ਼ ਦੀ ਇਕਨੋਮੀ ਨੂੰ 5 ਟ੍ਰਿਲੀਅਨ ਡਾਲਰ ਕਰਨ ਦੇ ਟੀਚੇ ਨੂੰ ਪੂਰਾ ਕਰਨ 'ਚ ਇਹ ਪ੍ਰਾਜੈਕਟ ਲਾਹੇਵੰਦ ਸਾਬਤ ਹੋ ਸਕਦਾ ਹੈ।

PhotoPhoto

ਅਸਲ ਵਿਚ ਸਰਕਾਰ ਦੇਸ਼ ਅੰਦਰ ਮਿਥੇਨਾਲ ਬਲੇਂਡਿਡ ਫਿਊਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਬਕਾਇਦਾ ਰੋਡ ਟਰਾਂਸਪੋਰਟ ਐਂਡ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਪਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਖਤ ਲਿਖਿਆ ਹੈ ਕਿ ਉਹ ਦੇਸ਼ ਭਰ ਅੰਦਰ ਮਿਥੇਨਾਲ ਬਲੇਂਡਿਡ ਫਿਊਲ ਉਪਲਬਧ ਕਰਵਾਉਣ ਲਈ ਕਦਮ ਚੁਕਣ। ਸਰਕਾਰ ਦੇ ਇਸ ਕਦਮ ਨਾਲ ਪ੍ਰਦੂਸ਼ਣ ਦੇ ਸਮੱਸਿਆ ਹੱਲ ਹੋਣ ਦੀ ਵੀ ਉਮੀਦ ਹੈ। ਇਸ ਨਾਲ ਪ੍ਰਦੂਸ਼ਣ 'ਚ 30 ਫ਼ੀ ਸਦੀ ਤਕ ਕਮੀ ਆ ਸਕਦੀ ਹੈ। ਮਿਥੇਨਾਲ ਦੀ ਕੀਮਤ 20 ਰੁਪਏ ਪ੍ਰਤੀ ਲਿਟਰ ਹੈ। ਇੰਡੀਅਨ ਆਇਲ ਪਹਿਲਾਂ ਹੀ ਮਿਥੇਨਾਲ ਬਲੇਂਡਿਡ ਫਿਊਲ ਬਣਾ ਰਿਹਾ ਹੈ। ਇਸ ਵਿਚ 15 ਫ਼ੀਸਦੀ ਮਿਥੇਨਾਲ ਅਤੇ 85 ਫ਼ੀਸਦੀ ਤਕ ਪਟਰੌਲ ਹੁੰਦਾ ਹੈ।

PhotoPhoto

ਇਕਨੋਮਿਕ ਟਾਈਮਜ਼  ਦੀ ਇਕ ਰਿਪੋਰਟ ਅਨੁਸਾਰ ਨੀਤੀ ਅਯੋਗ ਦੇ ਮੈਂਬਰ ਵੀਕੇ ਸਾਰਸਵਤ ਨੇ ਦਸਿਆ ਕਿ ਐਮ15 'ਤੇ 65000 ਕਿਲੋਮੀਟਰ ਦਾ ਟਰਾਈਲ ਰਨ ਪੂਰਾ ਕਰ ਲਿਆ ਗਿਆ ਹੈ। ਨੀਤੀ ਆਯੋਗ ਅਨੁਸਾਰ ਫਿਊਲ 'ਚ 15 ਫ਼ੀ ਸਦੀ ਮਿਥੇਨ ਬਲੇਂਡ ਕਰਨ ਨਾਲ 2030 ਤਕ 100 ਅਰਬ ਡਾਲਰ ਦੀ ਬਚਤ ਹੋਵੇਗੀ।
ਤਜਰਬੇ ਦੇ ਤੌਰ 'ਤੇ ਪੂਨੇ ਵਿਚ 15 ਫ਼ੀ ਸਦੀ ਮਿਥੇਨਾਲ ਮਿਲੇ ਪਟਰੌਲ ਗੱਡੀਆਂ ਚਲਾਈਆਂ ਗਈਆਂ।

PhotoPhoto

ਖ਼ਬਰਾਂ ਮੁਤਾਬਕ ਪੂਨੇ 'ਚ ਮਾਰੂਤੀ ਤੇ ਹੁੰਦਈ ਦੀਆਂ ਗੱਡੀਆਂ ਵਿਚ ਮਿਥੇਨਾਲ ਮਿਲਿਆ ਪਟਰੋਲ ਪਾ ਕੇ ਗੱਡੀਆਂ ਚਲਾਈਆਂ ਗਈਆਂ। ਸਰਕਾਰ ਜਿਸ ਤੇਜੀ ਨਾਲ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ, ਉਹ ਹਿਸਾਬ ਨਾਲ ਦੇਸ਼ ਭਰ ਅੰਦਰ ਛੇਤੀ ਹੀ ਪਟਰੌਲ ਪੰਪਾਂ 'ਤੇ ਮਿਥੇਨਾਲ ਰਲਿਆ ਪਟਰੌਲ ਮਿਲਣਾ ਸ਼ੁਰੂ ਹੋ ਜਾਵੇਗਾ।

PhotoPhoto

ਦੱਸ ਦਈਏ ਕਿ ਫ਼ਿਲਹਾਲ ਪਟਰੌਲ ਵਿਚ ਈਥੇਨਾਲ ਰਲਾਇਆ ਜਾਂਦਾ ਹੈ, ਪਰ ਮਿਥੇਨਾਲ ਦੇ ਮੁਕਾਬਲੇ ਈਨੇਨਾਲ ਬਹੁਤ ਮਹਿੰਗਾ ਪੈਂਦਾ ਹੈ। ਈਥੇਨਲ ਦੀ ਕੀਮਤ ਤਰਕੀਬਨ 40 ਰੁਪਏ ਪ੍ਰਤੀ ਲਿਟਰ ਹੈ ਜਦਕਿ ਮਿਥੇਨਾਲ 20 ਰੁਪਏ ਤਕ ਮਿਲ ਜਾਂਦਾ ਹੈ। ਮਿਥੇਨਾਲ ਕੋਇਲੇ ਤੋਂ ਬਣਦਾ ਹੈ, ਜਦਕਿ ਈਥੇਨਾਲ ਗੰਨੇ ਤੋਂ ਬਣਦਾ ਹੈ।

PhotoPhoto

ਜਿਥੋਂ ਤਕ ਮਿਥੇਨਾਲ ਦੀ ਉਪਲਬਧਤਾ ਦਾ ਸਵਾਲ ਹੈ ਸਰਕਾਰ ਈਪੋਰਟ 'ਤੇ ਵੀ ਵਿਚਾਰ ਕਰ ਰਹੀ ਹੈ। ਚੀਨ ਮੈਕਸੀਕੋ ਅਤੇ ਮਿਡਲ ਈਸਟ ਤੋਂ ਮਿਥੇਨਾਲ ਮੰਗਵਾਇਆ ਜਾ ਸਕਦਾ ਹੈ। ਉਥੇ ਹੀ ਦੇਸ਼ ਅੰਦਰ ਰਾਸ਼ਟਰੀ ਕੈਮਿਕਲ ਐਂਡ ਫਰਟੀਲਾਈਜ਼ਰ, ਗੁਜਰਾਤ ਨਰਮਦਾ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਅਤੇ ਅਸਮ ਪੈਟਰੋਕੈਮਿਕਲ  ਵਰਗੀਆਂ ਕੰਪਨੀਆਂ ਦੀ ਸਮਰੱਥਾ ਵਧਾਉਣ ਦੀ ਤਿਆਰੀ ਵੀ ਚੱਲ ਰਹੀ ਹੈ। ਕਾਬਲੇਗੌਰ ਹੈ ਕਿ ਆਉਣ ਵਾਲੇ ਸਮੇਂ ਵਿਚ ਮਿਥੇਨਾਲ ਨੂੰ ਘਰਾਂ ਅੰਦਰ ਖਾਣਾ ਪਕਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਸਰਕਾਰ ਵਲੋਂ ਖਾਸ ਤਿਆਰ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਅਸਾਮ ਤੋਂ ਹੋ ਚੁੱਕੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement