
ਪਟਰੌਲ ਦੀ ਕੀਮਤ 5 ਪੈਸੇ ਘਟੀ
ਨਵੀਂ ਦਿੱਲੀ : ਪਟਰੌਲ ਦੀਆਂ ਕੀਮਤਾਂ 'ਚ ਅੱਜ ਦੂਜੇ ਦਿਨ ਵੀ ਕਮੀ ਜਾਰੀ ਰਹੀ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਪਟਰੌਲ ਦੀ ਕੀਮਤ 'ਚ ਕਮੀ ਦਰਜ ਕੀਤੀ ਗਈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਤੇਲ ਕੰਪਨੀਆਂ ਨੇ ਪਟਰੌਲ ਦੀ ਕੀਮਤ 'ਚ 5 ਪੈਸੇ ਪ੍ਰਤੀ ਲਿਟਰ ਕਟੌਤੀ ਕੀਤੀ ਹੈ।
file photo
ਕਟੌਤੀ ਤੋਂ ਬਾਅਦ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਪਟਰੌਲ ਦੀ ਕੀਮਤ ਦੇ ਰੇਟ ਘੱਟ ਕੇ ਤਰਤੀਬਵਾਰ 74.89 ਰੁਪਏ, 77.55 ਰੁਪਏ 80.54 ਰੁਪਏ ਅਤੇ 77.86 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਕੀਮਤ 'ਚ ਇਹ ਕਮੀ ਲਗਾਤਾਰ ਦੂਜੇ ਦਿਨ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਪਟਰੌਲ ਦੀ ਕੀਮਤ ਵਿਚ 6 ਪੈਸੇ ਪ੍ਰਤੀ ਲਿਟਰ ਕਮੀ ਕੀਤੀ ਗਈ ਸੀ।
file photo
ਡੀਜ਼ਲ ਦੀ ਕੀਮਤ ਸਥਿਰ : ਦੂਜੇ ਪਾਸੇ ਡੀਜ਼ਲ ਦੀ ਕੀਮਤ 'ਚ ਚੌਥੇ ਦਿਨ ਵੀ ਸਥਿਰਤਾ ਬਣੀ ਰਹੀ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਖੇ ਡੀਜ਼ਲ ਦੀ ਕੀਮਤ ਤਰਤੀਬਵਾਰ 66.04 ਰੁਪਏ, 68.45 ਰੁਪਏ 69.27 ਰੁਪਏ ਅਤੇ 69.81 ਰੁਪਏ ਪ੍ਰਤੀ ਲਿਟਰ ਟਿਕੀ ਹੈ। ਇਸੇ ਦੌਰਾਨ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਝਾਨ ਬਣਿਆ ਹੋਇਆ ਹੈ।