
ਜੇ ਪ੍ਰੋਫਾਇਲ ਇਹਨਾਂ ਮੁਤਾਬਕ ਸਹੀ ਹੈ ਤਾਂ ਪੈਨ ਅਤੇ ਆਧਾਰ ਕਾਰਡ ਅਪਲੋਡ...
ਨਵੀਂ ਦਿੱਲੀ: ਕਰਜ਼ ਲੈ ਕੇ ਅਸੀਂ ਹੋਰ ਚੀਜ਼ਾਂ ਤਾ ਖਰੀਦ ਸਕਦੇ ਹਾਂ ਪਰ ਹੁਣ ਤੁਸੀਂ ਪੀਜ਼ਾ-ਬਰਗਰ ਵੀ ਕਰਜ਼ ਲੈ ਕੇ ਖਰੀਦ ਸਕਦੇ ਹੋ। ਜੀ ਹਾਂ ਤੁਸੀਂ ਠੀਕ ਸੁਣਿਆ ਅਜਿਹਾ ਆਨਲਾਈਨ ਵਿੱਤੀ ਕੰਪਨੀਆਂ ਨੇ ਐਲਾਨਿਆ ਹੈ। ਆਨਲਾਈਨ ਵਿੱਤੀ ਕੰਪਨੀਆਂ ਹੁਣ ਈ-ਕਾਮਰਸ ਨਾਲ ਛੋਟੀ ਤੋਂ ਛੋਟੀ ਖਰੀਦਦਾਰੀ ਦੇ ਨਾਲ ਐਪ ਦੁਆਰਾ ਖਾਣਾ ਮੰਗਵਾਉਣ ਲਈ ਵੀ ਤੁਰੰਤ ਕਰਜ਼ ਦੀ ਪੇਸ਼ਕਸ਼ ਕਰ ਰਹੀਆਂ ਹਨ।
Burger
ਇਸ ਨੂੰ ਕੰਪਨੀਆਂ ਨੇ ਹੁਣ ਖਰੀਦੋ ਅਤੇ ਬਾਅਦ ਵਿਚ ਚੁਕਾਓ ਨਾਮ ਦਿੱਤਾ ਹੈ। ਕੰਪਨੀਆਂ ਕਰਜ਼ ਦੇਣ ਤੋਂ ਪਹਿਲਾਂ ਤੁਹਾਡਾ ਅਤੇ ਦੋਸਤਾਂ ਦਾ ਸੋਸ਼ਲ ਮੀਡੀਆ ਪ੍ਰੋਫਾਇਲ ਦੇਖਦੀ ਹੈ। ਮੋਬਾਇਲ ਜਾਂ ਟੈਲੀਫੋਨ ਬਿਲ ਚੁਕਾਉਣ ਦਾ ਇਤਿਹਾਸ, ਆਨਲਾਈਨ ਸ਼ਾਪਿੰਗ ਦਾ ਤਰੀਕਾ ਅਤੇ ਇੰਟਰਨੈਟ ਤੇ ਸਪੈਂਡ ਕੀਤੇ ਜਾਣ ਵਾਲੇ ਸਮੇਂ ਤੇ ਵੀ ਨਜ਼ਰ ਰੱਖੀ ਜਾਂਦੀ ਹੈ। ਖਰਚ ਕਰਨ ਦੇ ਤਰੀਕੇ ਨੂੰ ਵੀ ਦੇਖਿਆ ਜਾਂਦਾ ਹੈ।
Pizza
ਜੇ ਪ੍ਰੋਫਾਇਲ ਇਹਨਾਂ ਮੁਤਾਬਕ ਸਹੀ ਹੈ ਤਾਂ ਪੈਨ ਅਤੇ ਆਧਾਰ ਕਾਰਡ ਅਪਲੋਡ ਕਰਦੇ ਹੀ ਕਰਜ਼ ਮਿਲ ਜਾਂਦਾ ਹੈ। ਆਨਲਾਈਨ ਖਾਤੇ ਨਾਲ ਲੈਣ-ਦੇਣ ਕੰਪਨੀਆਂ ਸ਼ੁਰੂਆਤ ਵਿਚ ਉਹਨਾਂ ਵਿਅਕਤੀਆਂ ਨੂੰ ਆਸਾਨੀ ਨਾਲ ਕਰਜ਼ ਦਿੰਦੀਆਂ ਹਨ ਜਿਹਨਾਂ ਤੇ ਪਹਿਲਾਂ ਤੋਂ ਕੋਈ ਕਰਜ਼ ਨਹੀਂ ਹੁੰਦਾ। ਇਹ ਆਨਲਾਈਨ ਖਾਤੇ ਖੋਲ੍ਹਦੀਆਂ ਹਨ ਜੋ ਆਈਡੀ ਅਤੇ ਪਾਸਵਰਡ ਨਾਲ ਅਟੈਚ ਹੁੰਦੇ ਹਨ। ਤੁਹਾਡੇ ਕ੍ਰੈਡਿਟ ਸੀਮਾ ਅਨੁਸਾਰ ਉਸ ਵਿਚ ਕੰਪਨੀਆਂ ਰੁਪਏ ਪਹਿਲਾਂ ਤੋਂ ਹੀ ਜਮ੍ਹਾਂ ਕਰ ਦਿੰਦੀਆਂ ਹਨ।
Burger
ਕੰਪਨੀਆਂ ਖਰਚ ਕੀਤੇ ਗਏ ਪੈਸਿਆਂ ਤੇ 36 ਪ੍ਰਤੀਸ਼ਤ ਤਕ ਵਿਆਜ਼ ਵਸੂਲਦੀਆਂ ਹਨ। ਦੇਰੀ ਨਾਲ ਬਿਲ ਚੁਕਾਉਣ ਅਤੇ ਜ਼ੁਰਮਾਨੇ ਨੂੰ ਜੋੜ ਲਿਆ ਜਾਵੇ ਤਾਂ ਇਹ ਕਾਫੀ ਮਹਿੰਗਾ ਪੈਂਦਾ ਹੈ। ਕੰਪਨੀਆਂ 10 ਰੁਪਏ ਪ੍ਰਤੀਦਿਨ ਨਾਲ ਬਿਲ ਦੇ ਪੈਸਿਆਂ ਦੀ 30 ਪ੍ਰਤੀਸ਼ਤ ਤਕ ਫੀਸ ਵਸੂਲਦੀਆਂ ਹਨ। ਫਿਨਟੈਕ ਕੰਪਨੀਆਂ ‘ਸਪੈਂਡ ਨਾਓ ਪੇ ਲੇਟਰ’ ਤਹਿਤ ਕਿਸੇ ਸੈਰ-ਸਪਾਟੇ ਵਾਲੇ ਸਥਾਨ ਤੇ ਛੁੱਟੀਆਂ ਬਿਤਾਉਣ ਜਾਣ ਲਈ ਟਿਕਟ ਅਤੇ ਹੋਟਲ ਦੀ ਬੁਕਿੰਗ ਤਕ ਲਈ ਕਰਜ਼ ਦੇ ਰਹੀਆਂ ਹਨ।
Pizza
ਇਸ ਪੇਸ਼ਕਸ਼ ਤਹਿਤ ਕੰਪਨੀਆਂ 100 ਰੁਪਏ ਤੋਂ ਲੈ ਕੇ 5000 ਰੁਪਏ ਤਕ ਦੀ ਖਰੀਦਦਾਰੀ ਦੀ ਸੁਵਿਧਾ ਦਿੰਦੀਆਂ ਹਨ। ਹਾਲਾਂਕਿ ਗਾਹਕਾਂ ਦੀ ਵਿੱਤ ਸਥਿਤੀ ਮੁਤਾਬਕ ਕੁੱਝ ਕੰਪਨੀਆਂ 30 ਹਜ਼ਾਰ ਤੋਂ 2 ਲੱਖ ਰੁਪਏ ਤਕ ਖਰਚ ਕਰ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।