
ਬਾਜ਼ਾਰ 'ਚ ਤੇਜ਼ੀ ਨਾਲ ਬੀਐਸਈ 'ਚ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5,72,752.79 ਕਰੋੜ ਰੁਪਏ ਵਧ ਕੇ 3,79,85,669.12 ਕਰੋੜ ਰੁਪਏ ਹੋ ਗਿਆ।
ਨਵੀਂ ਦਿੱਲੀ - ਸਥਾਨਕ ਸ਼ੇਅਰ ਬਾਜ਼ਾਰ 'ਚ ਵਾਧੇ ਕਾਰਨ ਵੀਰਵਾਰ ਨੂੰ ਨਿਵੇਸ਼ਕਾਂ ਦੀ ਜਾਇਦਾਦ 'ਚ 5.72 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 539.50 ਅੰਕ ਯਾਨੀ 0.75 ਫ਼ੀਸਦੀ ਦੀ ਤੇਜ਼ੀ ਨਾਲ 72,641.19 ਅੰਕ 'ਤੇ ਬੰਦ ਹੋਇਆ। ਬਾਜ਼ਾਰ 'ਚ ਤੇਜ਼ੀ ਨਾਲ ਬੀਐਸਈ 'ਚ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5,72,752.79 ਕਰੋੜ ਰੁਪਏ ਵਧ ਕੇ 3,79,85,669.12 ਕਰੋੜ ਰੁਪਏ ਹੋ ਗਿਆ। ਸ਼ੇਅਰ ਬਾਜ਼ਾਰ 'ਚ ਇਹ ਲਗਾਤਾਰ ਦੂਜਾ ਦਿਨ ਹੈ। ਪਹਿਲੇ ਕੁਝ ਦਿਨਾਂ ਤੋਂ ਬਾਜ਼ਾਰ 'ਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ।