
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਨੂੰ 1552 ਕਰੋੜ ਰੁਪਏ ਦਾ ਘਾਟਾ ਹੋਇਆ ਹੈ...
ਨਵੀਂ ਦਿੱਲੀ : ਵਿੱਤੀ ਸਾਲ 2019 ਦੀ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਨੂੰ 1552 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦਕਿ ਪਿਛਲੇ ਸਾਲ ਦੀ ਇਸ ਸਮੇਂ ਵਿਚ ਯੂਕੋ ਬੈਂਕ ਨੂੰ 2134 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2019 ਦੀ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦੀ ਵਿਆਜ ਆਮਦਨ 60 ਫ਼ੀਸਦੀ ਵਧ ਕੇ 1292 ਕਰੋੜ ਰੁਪਏ ‘ਤੇ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦੀ ਵਿਆਜ ਆਮਦਨ 808 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ ‘ਤੇ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦਾ ਗ੍ਰਾਸ ਐਨਪੀਏ 27.39 ਫ਼ੀਸਦੀ ਤੋਂ ਘਟ ਕੇ 25 ਫ਼ੀਸਦੀ ਰਿਹਾ ਹੈ। ਤਿਮਾਹੀ ਆਧਾਰ ਉਤੇ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦਾ ਨੈਟ ਐਨਪੀਏ 12.48 ਫ਼ੀਸਦੀ ਤੋਂ ਘਟ ਕੇ 9.72 ਫ਼ੀਸਦੀ ਰਿਹਾ ਹੈ। ਰੁਪਏ ਵਿਚ ਦੇਖੀਏ ਤਾਂ ਤਿਮਾਹੀ ਆਧਾਰ ‘ਤਾ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦਾ ਕ੍ਰਾਸ ਐਨਪੀਏ 31,122 ਕਰੋੜ ਰੁਪਏ ਤੋਂ ਘਟ ਕੇ 29,888 ਕਰੋੜ ਰੁਪਏ ਰਿਹਾ ਹੈ ਜਦਕਿ ਨੈੱਟ ਐਨਪੀਏ 11,756 ਕਰੋੜ ਰੁਪਏ ਤੋਂ ਘਟ ਕੇ 9,650 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ ‘ਤੇ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਦੀ ਪ੍ਰੋਵਿਜਨਿੰਗ 1400 ਕਰੋੜ ਰੁਪਏ ਤੋਂ ਵਧ ਕੇ 2243 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ ਵਿਚ ਪ੍ਰੋਵਿਜਨਿੰਗ 2239 ਕਰੋੜ ਰੁਪਏ ਰਹੀ ਸੀ।