
ਭਾਰਤੀ ਰਿਜ਼ਰਵ ਬੈਂਕ 10 ਰੁਪਏ ਦਾ ਨਵਾਂ ਨੋਟ ਜਲਦ ਹੀ ਜਾਰੀ ਕਰੇਗਾ। ਇਸ ਨੋਟ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ।
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ 10 ਰੁਪਏ ਦਾ ਨਵਾਂ ਨੋਟ ਜਲਦ ਹੀ ਜਾਰੀ ਕਰੇਗਾ। ਇਸ ਨੋਟ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ। ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਸੀਰੀਜ਼ ਵਿਚ 10 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਇਸ ਨੋਟ ਦਾ ਡਿਜ਼ਾਇਨ ਮਹਾਤਮਾ ਗਾਂਧੀ ਸੀਰੀਜ਼ ਦੇ 10 ਰੁਪਏ ਦੇ ਬੈਂਕ ਨੋਟ ਦੀ ਤਰ੍ਹਾਂ ਹੀ ਹੋਵੇਗਾ। ਕੇਂਦਰੀ ਬੈਂਕ ਨੇ ਕਿਹਾ ਕਿ ਇਸ ਨਵੇਂ ਨੋਟ ਦੇ ਆਉਣ ਨਾਲ ਪੁਰਾਣੇ ਨੋਟ ਵੀ ਚਲਦੇ ਰਹਿਣਗੇ।
Shaktikanta Das, RBI Governor
ਇਸੇ ਸਾਲ ਅਪ੍ਰੈਲ ਮਹੀਨੇ ਵਿਚ ਵੀ ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਗਵਰਨਰ ਦੇ ਦਸਤਖ਼ਤ ਦੇ ਨਾਲ ਮਹਾਤਮਾ ਗਾਂਧੀ ਸੀਰੀਜ਼ ਵਿਚ 20, 200 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦੀ ਘੋਸ਼ਣਾ ਕੀਤੀ ਸੀ। ਇਹਨਾਂ ਨੋਟਾਂ ‘ਤੇ ਸਵੱਛ ਭਾਰਤ ਦਾ ਲੋਗੋ ਵੀ ਹੋਵੇਗਾ, ਜਿਸਦੇ ਨਾਲ ‘ਇਕ ਕਦਮ ਸਵੱਛਤਾ ਦੇ ਵੱਲ’ ਵੀ ਲਿਖਿਆ ਹੋਵੇਗਾ। ਇਹ ਸਾਰੇ ਨੋਟ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਵਾਲੇ ਪਹਿਲੇ ਨੋਟ ਹੋਣਗੇ।
Old ten rupee note
ਬੈਂਕ ਕਰਜ਼ਾ ਵਿੱਤੀ ਸਾਲ 2018-19 ਵਿਚ ਬੁਨਿਆਦੀ ਢਾਂਚਾ 18.5 ਫੀਸਦੀ ਵਧ ਕੇ 10.55 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਵਿਤੀ ਸਾਲ 2012-13 ਤੋਂ ਬਾਅਦ ਦੇ ਸਭ ਤੋਂ ਉਚੇ ਅੰਕੜੇ ਹਨ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਮਾਰਚ 2018 ਤੱਕ ਇਸ ਖੇਤਰ ‘ਤੇ ਬਕਾਇਆ ਬੈਂਕਾਂ ਦਾ ਕਰਜ਼ਾ 9.91 ਲੱਖ ਕਰੋੜ ਰੁਪਏ ਸੀ।