ਅਮਰੀਕਾ ਨੇ ਤਕਨਾਲੋਜੀ ਕੰਪਨੀ Huawei 'ਤੇ ਬੈਨ ਦਾ ਫ਼ੈਸਲਾ 90 ਦਿਨਾਂ ਲਈ ਟਲਿਆ 
Published : May 21, 2019, 8:06 pm IST
Updated : May 21, 2019, 8:06 pm IST
SHARE ARTICLE
US delays Huawei ban for 90 days
US delays Huawei ban for 90 days

ਇਸ ਰਾਹਤ ਦੇ ਕਾਰਨ ਬੈਨ ਦੇ ਫ਼ੈਸਲੇ 'ਤੇ ਅਸਰ ਨਹੀਂ ਪਵੇਗਾ

ਵਾਸ਼ਿੰਗਟਨ : ਅਮਰੀਕਾ ਦੇ ਅਧਿਕਾਰੀਆਂ ਨੇ ਚੀਨ ਦੀ ਤਕਨਾਲੋਜੀ ਕੰਪਨੀ ਹੁਆਵੇਈ 'ਤੇ ਲਗਾਈ ਗਈ ਰੋਕ ਦੇ ਫੈਸਲੇ ਨੂੰ ਫਿਲਹਾਲ 90 ਦਿਨਾਂ ਲਈ ਟਾਲ ਦਿਤਾ ਹੈ। ਉਸਦਾ ਕਹਿਣਾ ਹੈ ਕਿ ਭਾਰੀ ਪੇਰਸ਼ਾਨੀਆਂ ਨੂੰ ਰੋਕਣ ਲਈ ਸਮਾਂ ਦਿਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਰਾਹਤ ਦੇ ਕਾਰਨ ਬੈਨ ਦੇ ਫ਼ੈਸਲੇ 'ਤੇ ਅਸਰ ਨਹੀਂ ਪਵੇਗਾ। ਟਰੰਪ ਪ੍ਰਸ਼ਾਸਨ ਦੇ ਵਣਜ ਵਿਭਾਗ ਦੁਆਰਾ ਦਿਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਰੋਕ ਅਸਥਾਈ ਹੈ ਅਤੇ ਇਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੰਪਨੀ 'ਤੇ ਲਗਾਈ ਗਈ ਰੋਕ ਦੇ ਫੈਸਲੇ ਵਿਚ ਕੋਈ ਬਦਲਾਅ ਨਹੀਂ ਆਵੇਗਾ।

Huawei Huawei

ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਅਮਰੀਕਾ ਅਤੇ ਚੀਨ ਦੀ ਤਕਨਾਲੋਜੀ ਕੰਪਨੀ 'ਤੇ ਡੂੰਘਾ ਅਸਰ ਪਵੇਗਾ। ਇਸ ਦੇ ਬਦਲੇ ਉਹ ਹੁਆਵੇਈ ਨੂੰ ਅਸਥਾਈ ਲਾਇਸੈਂਸ ਪ੍ਰਦਾਨ ਕਰੇਗਾ ਜਿਸ ਨਾਲ ਕਿ ਹੁਆਵੇਈ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਜਾਰੀ ਰੱਖ ਸਕੇ। ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ, ' ਅਸਥਾਈ ਆਮ ਲਾਇਸੈਂਸ ਨਾਲ ਆਪਰੇਟਰਾਂ ਨੂੰ ਕਾਰੋਬਾਰ ਜਾਰੀ ਰੱਖਣ ਲਈ ਦੂਜੀ ਵਿਵਸਥਾ ਕਰਨ ਦਾ ਸਮਾਂ ਮਿਲ ਜਾਂਦਾ ਹੈ ਅਤੇ ਵਿਭਾਗ ਜ਼ਰੂਰੀ ਸੇਵਾਵਾਂ ਲਈ ਹੁਆਵੇਈ ਦੇ ਸਾਜ਼ੋ-ਸਮਾਨ 'ਤੇ ਨਿਰਭਰ ਅਮਰੀਕਾ ਅਤੇ ਵਿਦੇਸ਼ੀ ਦੂਰ-ਸੰਚਾਰ ਕੰਪਨੀਆਂ ਲਈ ਉਪਾਅ ਕਰ ਸਕੇਗਾ।

HuaweiHuawei

ਦੂਜੇ ਸ਼ਬਦਾਂ ਵਿਚ ਕਿਹਾ ਜਾਏ ਤਾਂ ਇਹ ਲਾਇਸੈਂਸ ਦੂਰਸੰਚਾਰ  ਸੇਵਾ ਕੰਪਨੀਆਂ ਨੂੰ ਮੌਜੂਦਾ ਹੁਆਵੇਈ ਮੋਬਾਈਲ ਫੋਨ ਅਤੇ ਪੇਂਡੂ ਬ੍ਰਾਂਡਬੈਂਡ ਨੈਟਵਰਕ ਨੂੰ ਜਾਰੀ ਰੱਖਣ ਦੀ ਸਹੂਲਤ ਦੇਵੇਗਾ। ਦੂਜੇ ਪਾਸੇ ਹੁਆਵੇਈ ਦੇ ਬਾਨੀ ਨੇ ਬੀਜਿੰਗ ਵਿਚ ਕਿਹਾ ਕਿ ਅਮਰੀਕਾ ਕੰਪਨੀ ਦੀ ਤਾਕਤ ਦਾ ਅੰਦਾਜ਼ਾ ਸਹੀ ਨਹੀਂ ਲਗਾ ਰਿਹਾ ਹੈ।

Japan bans HuaweiHuawei

ਹੁਆਵੇਈ ਦੇ ਬਾਨੀ ਰੇਨ ਝੇਂਗਫਈ ਨੇ ਕੰਪਨੀ 'ਤੇ ਰੋਕ ਲਗਾਉਣ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ 'ਤੇ ਸਖ਼ਤ ਰੁਖ ਅਪਨਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਕੰਪਨੀ ਦੀ ਤਾਕਤ ਦਾ ਸਹੀ ਅੰਦਾਜ਼ਾ ਨਹੀਂ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਵਿਵਹਾਰ ਤੋਂ ਲਗਦਾ ਹੈ ਕਿ ਉਹ ਸਾਡੀ ਤਾਕਤ ਦਾ ਸਹੀ ਅੰਦਾਜ਼ਾ ਨਹੀਂ ਲਗਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 5ਜੀ 'ਤੇ ਕੋਈ ਅਸਰ ਨਹੀਂ ਹੋਵੇਗਾ। ਜਿਥੇ ਤੱਕ 5ਜੀ ਦੀ ਤਕਨਾਲੋਜੀ ਦਾ ਸਵਾਲ ਹੈ ਅਗਲੇ 2-3 ਸਾਲਾਂ ਤੱਕ ਕੋਈ ਵੀ ਹੁਆਵੇਈ ਦੇ ਬਰਾਬਰ ਵੀ ਨਹੀਂ ਪਹੁੰਚ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement