
ਨਵੀਂ ਦਿੱਲੀ : Huawei Honor 9 Lite, ਫ਼ਲਿਪਕਾਰਟ 'ਤੇ ਅੱਜ ਇਕ ਵਾਰ ਫਿਰ Huawei ਦੀ ਸਬ ਬਰਾਂਡ ਆਨਰ 9 ਲਾਈਟ ਦੀ ਫ਼ਲੈਸ਼ ਦੀ ਵਿਕਰੀ ਸ਼ੁਰੂ ਹੋ ਗਈ ਹੈ। ਅੱਜ ਅਸੀਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇਵਾਂਗੇ ਕਿ ਤੁਹਾਨੂੰ ਹੈਂਡਸੈੱਟ ਦੇ ਨਾਲ ਕਿਹੜੇ- ਕਿਹੜੇ ਆਫ਼ਰਜ਼ ਦਿਤੇ ਜਾਣਗੇ।
Huawei Honor 9 Lite ਸੇਲ ਫ਼ਲਿਪਕਾਰਟ ਮੋਬਾਈਲ ਬੋਨਾਂਜ਼ਾ ( Flipkart Mobile Bonanza) ਦੇ ਤਹਿਤ ਬੰਪਰ ਡਿਸਕਾਊਂਟ ਅਤੇ ਐਕਸਚੇਂਜ ਆਫ਼ਰ ਦੇ ਨਾਲ ਉਪਲਬਧ ਹੋਵੇਗਾ। ਅੱਜ ਦੁਪਹਿਰ 12 ਵਜੇ ਫ਼ਲਿਪਕਾਰਟ 'ਤੇ ਵਿਕਰੀ ਸ਼ੁਰੂ ਹੋ ਗਈ ਹੈ।
ਜੇਕਰ ਤੁਸੀਂ ਫ਼ੋਨ ਨੂੰ ਖ਼ਰੀਦਣ ਲਈ SBI Credit Card ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 5 ਫ਼ੀ ਸਦੀ ਜ਼ਿਆਦਾ ਦਾ ਡਿਸਕਾਊਂਟ ਦਿਤਾ ਜਾਵੇਗਾ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਕਰੈਡਿਟ ਕਾਰਡ ਦੀ ਵਰਤੋਂ ਕਰ ਕੇ 1500 ਰੁ ਤਕ ਦਾ ਹੀ ਡਿਸਕਾਊਂਟ ਦਿਤਾ ਜਾਵੇਗਾ। ਇਸ ਫ਼ੋਨ ਨੂੰ ਤੁਸੀਂ ਚਾਹੋ ਤਾਂ 728 ਪ੍ਰਤੀ ਮਹੀਨੇ ਦੇ EMI 'ਤੇ ਵੀ ਖ਼ਰੀਦ ਸਕਦੇ ਹੋ।
ਦਸ ਦਈਏ ਕਿ ਉਂਜ ਤਾਂ ਫ਼ੋਨ ਦੀ ਕੀਮਤ 16999 ਰੁ ਹੈ ਪਰ ਹੁਣ ਫਲੈਸ਼ ਸੇਲ 'ਚ ਤੁਸੀਂ ਇਸ ਫ਼ੋਨ ਦੇ 4GB + 64GB ਮਾਡਲ ਨੂੰ 14999 ਰੁ 'ਚ ਖ਼ਰੀਦ ਸਕਦੇ ਹੋ। ਸਿਰਫ਼ ਐਸਬੀਆਈ ਕਰੈਡਿਟ ਕਾਰਡ ਧਾਰਕਾਂ ਲਈ ਹੀ ਨਹੀਂ ਸਗੋਂ Axis Bank Credit Card 'ਤੇ ਵੀ 5 ਫ਼ੀ ਸਦੀ ਦਾ ਡਿਸਕਾਊਂਟ ਦਿਤਾ ਜਾਵੇਗਾ।
ਜੇਕਰ ਤੁਹਾਡੇ ਕੋਲ ਰਿਲਾਇੰਸ ਜੀਓ ਦੀ ਸਿਮ ਹੈ ਤਾਂ 198 / 299 ਰੁ ਦੇ ਰਿਚਾਰਜ 'ਤੇ 2200 ਦਾ ਇੰਸਟੈਂਟ ਕੈਸ਼ਬੈਕ 4.5TB ਡਾਟਾ ਤਕ ਦਿਤਾ ਜਾਵੇਗਾ।