FSIB ਨੇ SBI ਚੇਅਰਮੈਨ ਦੇ ਅਹੁਦੇ ਲਈ ਇੰਟਰਵਿਊ ਮੁਲਤਵੀ ਕੀਤੀ 
Published : May 21, 2024, 3:19 pm IST
Updated : May 21, 2024, 3:19 pm IST
SHARE ARTICLE
Representative Image.
Representative Image.

ਇੰਟਰਵਿਊ ਦੀ ਨਵੀਂ ਤਰੀਕ ਦਾ ਫੈਸਲਾ ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤਾ ਜਾਵੇਗਾ : ਸੂਤਰ

ਨਵੀਂ ਦਿੱਲੀ: ਐਫ.ਐਸ.ਆਈ.ਬੀ. ਨੇ ਇਕ ਅਣਕਿਆਸਾ ਕਦਮ ਚੁਕਦਿਆਂ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਚੇਅਰਮੈਨ ਦੇ ਅਹੁਦੇ ਲਈ ਢੁਕਵੇਂ ਉਮੀਦਵਾਰ ਦੀ ਚੋਣ ਲਈ ਹੋਣ ਵਾਲੀ ਇੰਟਰਵਿਊ ਮੁਲਤਵੀ ਕਰ ਦਿਤੀ ਹੈ। 

ਵਿੱਤੀ ਸੇਵਾਵਾਂ ਸੰਸਥਾਨ ਬਿਊਰੋ (ਐਫ.ਐਸ.ਆਈ.ਬੀ.) ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਡਾਇਰੈਕਟਰ ਲੱਭਣ ਵਾਲੀ ਕੰਪਨੀ ਹੈ। ਸੂਤਰਾਂ ਨੇ ਦਸਿਆ ਕਿ ਨਿਰਧਾਰਤ ਇੰਟਰਵਿਊ ਨਿਰਧਾਰਤ ਸਮੇਂ ਤੋਂ ਕੁੱਝ ਘੰਟੇ ਪਹਿਲਾਂ ਮੁਲਤਵੀ ਕਰ ਦਿਤੀ ਗਈ ਸੀ। ਇਹ ਕਦਮ ਚੁੱਕਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 

ਹਾਲਾਂਕਿ ਸੂਤਰਾਂ ਨੇ ਦਸਿਆ ਕਿ ਇੰਟਰਵਿਊ ਦੀ ਨਵੀਂ ਤਰੀਕ ਦਾ ਫੈਸਲਾ ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤਾ ਜਾਵੇਗਾ। ਦਿਨੇਸ਼ ਖਾਰਾ ਦੇ ਉੱਤਰਾਧਿਕਾਰੀ ਦੀ ਚੋਣ ਲਈ ਵਿੱਤੀ ਸੇਵਾਵਾਂ ਸੰਸਥਾਵਾਂ ਬਿਊਰੋ (ਐਫ.ਐਸ.ਆਈ.ਬੀ.) ਦੀ ਇੰਟਰਵਿਊ ਕੀਤੀ ਜਾ ਰਹੀ ਸੀ। ਦਿਨੇਸ਼ ਖਾਰਾ 28 ਅਗੱਸਤ ਨੂੰ ਸੇਵਾਮੁਕਤ ਹੋਣਗੇ। 

ਐਫ.ਐਸ.ਆਈ.ਬੀ. ਦੀ ਅਗਵਾਈ ਅਮਲਾ ਅਤੇ ਸਿੱਖਿਆ ਵਿਭਾਗ (ਡੀ.ਓ.ਪੀ.ਟੀ.) ਦੇ ਸਾਬਕਾ ਸਕੱਤਰ ਭਾਨੂ ਪ੍ਰਤਾਪ ਸ਼ਰਮਾ ਕਰ ਰਹੇ ਹਨ। ਓਰੀਐਂਟਲ ਬੈਂਕ ਆਫ ਕਾਮਰਸ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੀਮੇਸ਼ ਚੌਹਾਨ, ਆਰ.ਬੀ.ਆਈ. ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਦੀਪਕ ਸਿੰਘਲ ਅਤੇ ਆਈ.ਐਨ.ਜੀ. ਵੈਸ਼ਿਆ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸ਼ੈਲੇਂਦਰ ਭੰਡਾਰੀ ਇਸ ਦੇ ਹੋਰ ਮੈਂਬਰ ਹਨ।

Tags: sbi

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement