
ਮਿਲਣਗੇ 18,000 ਕਰੋੜ ਰੁਪਏ
ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਫੰਡ ਇਕੱਠਾ ਕਰਨ ਲਈ ਅਪਣਾ ਫਾਈਬਰ ਕਾਰੋਬਾਰ ਵੇਚ ਸਕਦੀ ਹੈ। ਇਸ ਦੇ ਲਈ ਕੰਪਨੀ ਪੀਈ ਫੰਡ ਕੇਕੇਆਰ ਨੇ Due Diligence ਪੂਰਾ ਕੀਤਾ ਹੈ। ਕੇਕੇਆਰ ਨੇ ਇਸ ਹਫ਼ਤੇ ਅਪਣੀ ਛਾਣਬੀਣ ਪੂਰੀ ਕਰ ਲਈ ਹੈ। ਫਾਈਬਰ ਕਾਰੋਬਾਰ ਵਿਕਰੀ ਨਾਲ ਕੰਪਨੀ ਨੂੰ 15000 ਕਰੋੜ ਤੋਂ 18000 ਕਰੋੜ ਰੁਪਏ ਮਿਲਣ ਦੀ ਉਮੀਦ ਹੈ।
Vodafone
ਇਸ ਤੋਂ ਇਲਾਵਾ ਕੰਪਨੀ ਅਪਣੇ ਪੀਈ ਫੰਡਸ ਨੂੰ ਡਾਟਾ ਸੈਂਟਰ ਯੂਨਿਟ ਵੀ ਵੇਚਣ ‘ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ ਕੰਪਨੀ ਦਾ ਫਾਈਬਰ ਐਸਟਸ ਲਗਭਗ ਡੇਢ ਤੋਂ ਪੌਣੇ ਦੋ ਲੱਖ ਕਿਲੋਮੀਟਰ ਦੀ ਫਾਈਬਰ ਲਾਈਨ ਹੈ। ਇਸ ਦੀ ਰਿਪਲੇਸਮੈਂਟ ਲਾਗਤ ਕਰੀਬ 10 ਲੱਖ ਰੁਪਏ ਪ੍ਰਤੀ ਕਿਲੋਮੀਟਰ ਹੁੰਦੀ ਹੈ। ਇਸ ਦੀ ਵਿਕਰੀ ਨਾਲ ਵੋਡਾਫੋਨ-ਆਈਡੀਆ ਕਰੀਬ 18 ਹਜ਼ਾਰ ਕਰੋੜ ਰੁਪਏ ਇਕੱਠੇ ਕਰ ਸਕਦਾ ਹੈ।
Idea
ਬਹੁਤ ਜਲਦ ਹੀ ਪ੍ਰਾਈਵੇਟ ਇਕੁਇਟੀ ਫੰਡ ਨਾਲ ਇਹ ਸਮਝੌਤਾ ਪੂਰਾ ਕੀਤਾ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਟਾਵਰ ਐਸਟ, ਫਾਈਬਰ ਐਸਟ ਅਤੇ ਡੇਟਾ ਸੈਂਟਰ ਨੂੰ ਵੇਚਣ ਦੀ ਤਿਆਰੀ ਬਹੁਤ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਏਜੀਆਰ ਦੇ ਬਕਾਏ ਦੇ ਮਾਮਲੇ ਵਿਚ ਟੈਲੀਕਾਮ ਵਿਭਾਗ ਮੁਤਾਬਕ ਵੋਡਾਫੋਨ-ਆਈਡੀਆ ਨੇ ਬੀਤੇ ਸ਼ਨੀਵਾਰ ਨੂੰ ਹੀ 1000 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
Idea-Vodafone
ਇਸ ਤੋਂ ਪਹਿਲਾਂ ਕੰਪਨੀ ਨੇ ਤਿੰਨ ਵਾਰ ਵਿਚ 6,845 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਤਰ੍ਹਾਂ ਵੋਡਾਫੋਨ-ਆਈਡੀਆ ਨੇ ਹੁਣ ਤੱਕ ਕਰੀਬ 7,845 ਕਰੋੜ ਰੁਪਏ ਦਾ ਕੁੱਲ਼ ਭੁਗਤਾਨ ਕੀਤਾ ਹੈ। ਇਸ ਟੈਲੀਕਾਮ ਕੰਪਨੀ ‘ਤੇ ਕੁੱਲ 58,000 ਕਰੋੜ ਰੁਪਏ ਦਾ ਬਕਾਇਆ ਹੈ।
Vodafone
ਵੋਡਾਫੋਨ-ਆਈਡੀਆ ਨੇ ਕਿਹਾ ਹੈ ਕਿ ਇਹਨਾਂ ਸਾਲਾਂ ਵਿਚ ਉਸ ਨੇ ਜੋ ਵੀ ਕਮਾਈ ਕੀਤੀ ਹੈ ਉਹ ਖੋ ਚੁੱਕੀ ਹੈ। ਇਹ ਖਰਚ ਟੈਲੀਕਾਮ ਬੁਨਿਆਦੀ ਢਾਂਚੇ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿਚ ਹੋਇਆ ਹੈ ਅਤੇ ਹੁਣ ਉਹ ਬਕਾਏ ਦਾ ਭੁਗਤਾਨ ਕਰਨ ਦੀ ਹਾਲਤ ਵਿਚ ਨਹੀਂ ਹੈ।