
ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਖੱਟਾਲੀ ਛੋਟੇ ਗ੍ਰੈਫਾਈਟ ਬਲਾਕ ਦਾ ਲਾਇਸੈਂਸ ਪ੍ਰਾਪਤ ਕੀਤਾ
ਕੋਲਕਾਤਾ: ਕੋਲ ਇੰਡੀਆ ਲਿਮਟਿਡ (CIL) ਨੇ ਕੋਲੇ ਤੋਂ ਇਲਾਵਾ ਅਪਣੇ ਕੰਮਕਾਜ ’ਚ ਵੰਨ-ਸੁਵੰਨਤਾ ਲਿਆਉਣ ਲਈ ਗ੍ਰੈਫਾਈਟ ਮਾਈਨਿੰਗ ’ਚ ਕਦਮ ਰੱਖਿਆ ਹੈ।ਖਣਨ ਮੰਤਰਾਲੇ ਦੇ ਹੁਕਮ ਤੋਂ ਬਾਅਦ ਕੰਪਨੀ ਨੂੰ ਗ੍ਰੈਫਾਈਟ ਲਈ ਪ੍ਰਾਸਪੈਕਟਿੰਗ ਅਤੇ ਮਾਈਨਿੰਗ ਲਈ ਇਕ ਸੰਯੁਕਤ ਲਾਇਸੈਂਸ ਦਿਤਾ ਗਿਆ ਹੈ।
ਇਹ ਲਾਇਸੈਂਸ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਖੱਟਾਲੀ ਛੋਟੇ ਗ੍ਰੈਫਾਈਟ ਬਲਾਕ ਨਾਲ ਸਬੰਧਤ ਹੈ। ਕੋਲ ਇੰਡੀਆ ਦੇ ਡਾਇਰੈਕਟਰ ਬਿਜ਼ਨਸ ਡਿਵੈਲਪਮੈਂਟ ਦੇਵਾਸ਼ੀਸ਼ ਨੰਦਾ ਨੇ ਕਿਹਾ ਕਿ ਕੋਲੇ ਤੋਂ ਇਲਾਵਾ ਇਹ ਸਾਡਾ ਪਹਿਲਾ ਖਣਿਜ ਹੈ।
ਕੋਲ ਇੰਡੀਆ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਕੰਪੋਜ਼ਿਟ ਲਾਇਸੈਂਸ ਇਕ ਸਾਲ ਲਈ ਹੈ ਅਤੇ ਮਾਈਨਿੰਗ ਲੀਜ਼ ਤਿੰਨ ਸਾਲ ਲਈ ਹੈ। ਇਹ ਪ੍ਰਾਜੈਕਟ ਇਸ ਸਮੇਂ ਸ਼ੁਰੂਆਤੀ ਪੜਾਅ ’ਤੇ ਹੈ, ਜਿਸ ਲਈ ਹੋਰ ਖੋਜ ਦੀ ਲੋੜ ਹੈ। ਨੰਦਾ ਨੇ ਕਿਹਾ ਕਿ ਪ੍ਰਾਜੈਕਟ ਲਈ ਪੂੰਜੀਗਤ ਖਰਚ ਦਾ ਅੰਦਾਜ਼ਾ ਲਗਾਉਣਾ ਬਹੁਤ ਜਲਦਬਾਜ਼ੀ ਹੋਵੇਗੀ।