ਮਾਰਕਿਟ 'ਚ ਸੋਨੇ ਦੇ ਭਾਅ ਨੇ ਮਾਰੀ ਛਾਲ, ਜਾਣੋ ਭਾਅ
Published : Apr 22, 2019, 3:45 pm IST
Updated : Apr 22, 2019, 4:34 pm IST
SHARE ARTICLE
Gold Price
Gold Price

ਹਾਲਾਂਕਿ ਚਾਂਦੀ 30 ਰੁਪਏ ਦੀ ਗਿਰਾਵਟ ਨਾਲ 38,570 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ ਹੈ...

ਨਵੀਂ ਦਿੱਲੀ : ਹਾਲਾਂਕਿ ਚਾਂਦੀ 30 ਰੁਪਏ ਦੀ ਗਿਰਾਵਟ ਨਾਲ 38,570 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ ਹੈ। ਸੋਮਵਾਰ ਸਰਾਫ਼ਾ ਬਾਜ਼ਾਰ ਵਿਚ ਕਾਰੋਬਾਰ ਮਾਹੌਲ ਨਿੱਘਾ ਰਿਹਾ। ਮੰਗ ਵਧਣ ਨਾਲ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 200 ਰੁਪਏ ਉਛਲ ਕੇ 32,870 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ ਹੈ।

Gold Price Gold Price

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਵੱਲੋਂ ਖਰਦੀਦਾਰੀ ਵਧਣ ਨਾਲ ਸੋਨੇ ਵਿਚ ਤੇਜ਼ੀ ਦਰਜ ਹੋਈ, ਜਦਕਿ ਸਿੱਕਾ ਤੇ ਉਦਯੋਗਿਕ ਨਿਰਮਾਤਾਵਾਂ ਦੀ ਮੰਗ ਫਿੱਕੀ ਰਹਿਣ ਨਾਲ ਚਾਂਦੀ ਵਿਚ ਨਰਮੀ ਦੇਖਣ ਨੂੰ ਮਿਲੀ। ਉਥੇ ਹੀ, ਵਿਦੇਸ਼ੀ ਬਾਜ਼ਾਰਾਂ ਵਿਚ ਸੋਨਾ ਹਾਜ਼ਰ 3.80 ਡਾਲਰ ਚਮਕ ਕੇ 1279.25 ਡਾਲਰ ਪ੍ਰਤੀ ਔਂਸ ‘ਤਾ ਰਿਹਾ। ਜੂਨ ਤੋਂ ਅਮਰੀਕੀ ਸੋਨਾ ਵਧ ਕੇ 4.80 ਡਾਲਰ ਦੇ ਵਾਧੇ ਵਿਚ 1277.40 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ।

Gold Price Gold Price

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੇ ਕਮਜ਼ੋਰ ਹੋਣ ਨਾਲ ਨਿਵੇਸ਼ਕਾਂ ਨੇ ਸੋਨੇ ਵੱਲ ਰੁਖ਼ ਕੀਤਾ। ਇਸ ਨਾਲ ਸੋਨੇ ਦੀ ਚਮਕ ਵਧੀ ਹੈ। ਕੌਮਾਂਤਰੀ ਪੱਧਰ ‘ਤੇ ਚਾਂਦੀ ਹਾਜ਼ਰ ਵੀ 0.6 ਡਾਲਰ ਦੀ ਮਜਬੂਤੀ ਨਾਲ 15.3 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement