
ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ ਤੋਂ ਅੱਜ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਸੁਧਾਰ ਦੇਖਣ ਨੂੰ ਮਿਲਿਆ ਪਰ ਛੇਤੀ ਹੀ ਬਾਜ਼ਾਰ ਤੇਜ਼ੀ ਨਾਲ ਲਾਲ ਨਿਸ਼ਾਨ 'ਤੇ...
ਮੁੰਬਈ, 21 ਮਈ : ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ ਤੋਂ ਅੱਜ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਸੁਧਾਰ ਦੇਖਣ ਨੂੰ ਮਿਲਿਆ ਪਰ ਛੇਤੀ ਹੀ ਬਾਜ਼ਾਰ ਤੇਜ਼ੀ ਨਾਲ ਲਾਲ ਨਿਸ਼ਾਨ 'ਤੇ ਆ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਅੱਜ ਸ਼ੁਰੂਆਤੀ ਕਾਰੋਬਾਰ 'ਚ 125.65 ਅੰਕ ਯਾਨੀ 0.36 ਫ਼ੀ ਸਦੀ ਸੁਧਰ ਕੇ 34,973.95 ਅੰਕ ਉਤੇ ਪਹੁੰਚ ਗਿਆ।
Market down
ਹਾਲਾਂਕਿ, ਕੁੱਝ ਹੀ ਦੇਰ 'ਚ ਡਿਗਦੇ ਹੋਏ 73.68 ਅੰਕ ਯਾਨੀ 0.21 ਫ਼ੀ ਸਦੀ ਡਿੱਗ ਕੇ 34,774.62 ਅੰਕ 'ਤੇ ਆ ਗਿਆ। ਪਿਛਲੇ ਚਾਰ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 708.41 ਅੰਕ ਡਿਗਿਆ। ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੀਆਤੀ ਦੌਰ 'ਚ ਵਾਧੇ ਤੋਂ ਬਾਅਦ 24.85 ਅੰਕ ਯਾਨੀ 0.23 ਫ਼ੀ ਸਦੀ ਡਿੱਗ ਕੇ 10,571.55 ਅੰਕ 'ਤੇ ਆ ਗਿਆ।
Nifty down
ਅਸਥਾਈ ਅੰਕੜੀਆਂ ਮੁਤਾਬਕ ਸ਼ੁਕਰਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ 166.15 ਕਰੋਡ਼ ਰੁਪਏ ਦੇ ਸ਼ੇਅਰ ਵੇਚੇ ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 149.58 ਕਰੋਡ਼ ਰੁਪਏ ਦੇ ਸ਼ੇਅਰ ਖ਼ਰੀਦੇ। ਉਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਰਹੀ। ਹਾਂਗ ਕਾਂਗ ਦਾ ਹੇਂਗ ਸੇਂਗ ਸੂਚਕ ਅੰਕ 1.21 ਫ਼ੀ ਸਦੀ ਜਦਕਿ ਜਾਪਾਨ ਦਾ ਨਿੱਕੇਈ ਸੂਚਕ ਅੰਕ 0.49 ਫ਼ੀ ਸਦੀ ਚੜ੍ਹਿਆ। ਉਥੇ ਹੀ ਸ਼ੰਘਾਈ ਕੰਪੋਜ਼ਿਟ ਸੂਚਕ ਅੰਕ ਵੀ 0.64 ਫ਼ੀ ਸਦੀ ਵਧਿਆ।