
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਚੌਕਸੀ ਨੇ ਇਕ ਹਲਫ਼ਨਾਮਾ ਪੇਸ਼ ਕੀਤਾ ਸੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਆਉਣ ਲਈ ਅਸਮਰੱਥ ਹਨ।
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਏਂਟੀਗੁਆ ਤੋਂ ਵਾਪਸ ਲਿਆਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਏਅਰ ਐਂਬੂਲੈਂਸ ਅਤੇ ਮੈਡੀਕਲ ਮਾਹਿਰਾਂ ਦੀ ਇਕ ਟੀਮ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਚੌਕਸੀ ਨੂੰ ਭਾਰਤ ਵਿਚ ਇਲਾਜ ਲਈ ਪੂਰਾ ਟਰੀਟਮੈਂਟ ਦੇਣ ਦੀ ਗੱਲ ਵੀ ਕਹੀ ਗਈ ਹੈ।
PNB
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਚੌਕਸੀ ਨੇ ਇਕ ਹਲਫ਼ਨਾਮਾ ਪੇਸ਼ ਕੀਤਾ ਸੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਆਉਣ ਲਈ ਅਸਮਰੱਥ ਹਨ ਕਿਉਂਕਿ ਉਹਨਾਂ ਦੀ ਸਿਹਤ ਸਹੀ ਨਹੀਂ ਹੈ। ਇਸ ਹਲਫ਼ਨਾਮੇ ਵਿਚ ਈਡੀ ਨੇ ਇਕ ਹਲਫ਼ਨਾਮਾ ਹਾਈਕੋਰਟ ਦੇ ਸਾਹਮਣੇ ਪੇਸ਼ ਕੀਤਾ, ਜਿਸ ਵਿਚ ਚੌਕਸੀ ਦੇ ਦਾਅਵੇ ਨੂੰ ਗੁੰਮਰਾਹ ਕਰਨਾ ਵਾਲਾ ਦੱਸਿਆ ਗਿਆ। ਇਸ ਤੋਂ ਬਾਅਦ ਈਡੀ ਨੇ ਕਿਹਾ ਕਿ ਚੌਕਸੀ ਕਾਨੂੰਨੀ ਪ੍ਰਕਿਰਿਆ ਵਿਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਮੈਡੀਕਲ ਦੇ ਮਾਹਿਰਾਂ ਦੀ ਇਕ ਟੀਮ ਅਤੇ ਏਅਰ ਐਂਬੂਲੈਂਸ ਦੀ ਸਹੁਲਤ ਦੇਣਗੇ ਤਾਂ ਜੋ ਚੌਕਸੀ ਨੂੰ ਵਾਪਸ ਭਾਰਤ ਲਿਆਂਦਾ ਜਾ ਸਕੇ।
Enforcement Directorate
ਏਜੰਸੀ ਨੇ ਦੱਸਿਆ ਕਿ ਚੌਕਸੀ ਦਾਅਵਾ ਕਰਦੇ ਹਨ ਕਿ ਉਹਨਾਂ ਦੀ 6129 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਪਰ ਇਹ ਗਲਤ ਹੈ ਕਿਉਂਕਿ ਈਡੀ ਨੇ ਸਿਰਫ਼ 2100 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਸੀ। ਈਡੀ ਦਾ ਕਹਿਣਾ ਹੈ ਕਿ ਭਾਰਤ ਛੱਡਣ ਤੋਂ ਪਹਿਲਾਂ ਹੀਰਾ ਕਾਰੋਬਾਰੀ ਨੇ ਅਪਣੀ ਸਾਰੀ ਜਾਇਦਾਦ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਈਡੀ ਨੇ ਕਿਹਾ ਕਿ ਚੌਕਸੀ ਨੇ ਜਾਂਚ ਵਿਚ ਕਦੀ ਸਹਿਯੋਗ ਨਹੀਂ ਦਿੱਤਾ। ਉਹਨਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਈਡੀ ਦਾ ਕਹਿਣਾ ਹੈ ਕਿ ਅਕਸਰ ਮੇਹੁਲ ਚੌਕਸੀ ਜਾਂਚ ਦੌਰਾਨ ਸਵਾਲਾਂ ਤੋਂ ਬਚਦੇ ਹਨ।