
ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਭਾਰਤ ਵਾਪਸ ਨਾ ਆਉਣ ਦੇ ਕਈ ਬਹਾਨੇ ਬਣਾ ਰਿਹਾ ਹੈ...
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਭਾਰਤ ਵਾਪਸ ਨਾ ਆਉਣ ਦੇ ਕਈ ਬਹਾਨੇ ਬਣਾ ਰਿਹਾ ਹੈ। ਅਦਾਲਤ ਨੂੰ ਦਿੱਤੀ ਗਈ ਇਕ ਮੈਡੀਕਲ ਰਿਪੋਰਟ ਵਿਚ ਉਸਨੇ ਕਿਹਾ ਹੈ ਕਿ ਉਸਦੇ ਦਿਮਾਗ ਵਿਚ ਖੂਨ ਦਾ ਕਲੋਟ ਜੰਮਿਆ ਹੋਇਆ ਹੈ, ਉਸਨੂੰ ਹਾਈਪਰ ਟੈਂਸਨ ਹੈ, ਇਸ ਤੋਂ ਇਲਾਵਾ ਉਸਦੇ ਪੈਰਾਂ ਵਿਚ ਵੀ ਦਰਦ ਹੈ, ਨਾਲ ਹੀ ਉਹ ਸ਼ੂਗਰ ਦਾ ਵੀ ਮਰੀਜ਼ ਹੈ। ਮੇਹੁਲ ਚੌਕਸੀ ਨੇ ਮੁੰਬਈ ਦੀ ਪੀਐਮਐਲਏ ਕੋਰਟ ਵਿਚ ਅਰਜ਼ੀ ਦੇ ਕੇ ਕਿਹਾ ਹੈ ਕਿ ਉਹ ਅਪਣੀ ਖਰਾਬ ਸਿਹਤ ਕਾਰਨ ਯਾਤਰਾ ਕਰਨ ਵਿਚ ਅਸਮਰਥ ਹਨ। ਇਸ ਲਈ ਉਸਨੂੰ ਕੋਰਟ ਵਿਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ।
Mehul
ਮੇਹੁਲ ਚੌਕਸੀ ਦੀਆਂ ਬੀਮਾਰੀਆਂ ਦੀ ਸੂਚੀ:- ਪੰਜਾਬ ਨੈਸ਼ਨਲ ਬੈਂਕ ਵਿਚ ਮੇਹੁਲ ਚੌਕਸੀ ‘ਤੇ ਦੇਸ਼ ਦਾ ਕਰੋੜਾਂ ਰੁਪਿਆ ਲੈ ਕੇ ਫ਼ਰਾਰ ਹੋਣ ਦਾ ਦੋਸ਼ ਹੈ। ਮੇਹੁਲ ਚੌਕਸੀ ਨੇ ਅਦਾਲਤ ਦੇ ਸਾਹਮਣੇ ਅਪਣੀਆਂ ਬੀਮਾਰੀਆਂ ਦੀ ਲੰਮੀ ਸੂਚੀ ਰੱਖ ਹੈ। ਇਨ੍ਹਾਂ ਬਿਮਾਰੀਆਂ ਵਿਚ ਦਿਲ ਦੀ ਬੀਮਾਰੀ, ਮੋਟਾਪਾ, ਸਾਹ ਲੈਣ ਵਿਚ ਪ੍ਰੇਸ਼ਾਨੀ ਸਬੰਧੀ ਬੀਮਾਰੀ, ਆਰਥਰਾਇਟਿਸ ਸ਼ਾਮਲ ਹੈ। ਰਿਪੋਰਟਾਂ ਅਨੁਸਾਰ ਉਸਦੇ ਖੱਬੇ ਪੈਰ ਵਿਚ ਲੰਮੇ ਸਮੇਂ ਤੋਂ ਦਰਦ ਹੈ ਜਿਸ ਕਾਰਨ ਉਸਨੂੰ ਤੁਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਇਸ ਲਈ ਉਸਨੇ ਅਪਣੀ ਰੇਡਿਓਗ੍ਰਾਫ਼ੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਹੈ।
Mehul choksi
ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਮੇਹੁਲ ਚੌਕਸੀ ਨੇ ਪੇਟ ਦਾ ਅਲਟ੍ਰਾਸਾਊਂਡ ਵੀ ਅਦਾਲਤ ਵਿਚ ਪੇਸ਼ ਕੀਤੀ ਹੈ। ਮੇਹੁਲ ਚੌਕਸੀ ਨ ਡਾਕਟਰਾਂ ਦੀ ਟੈਸਟ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾਕਟਰਾਂ ਨੇ ਖਰਾਬ ਸਿਹਤ ਨੂੰ ਦੇਖਦੇ ਹੋਏ ਉਸਨੂੰ ਕਿਹਾ ਹੈ ਕਿ ਉਹ ਐਂਟੀਗੁਆ ਵਿਚ ਲਗਾਤਾਰ ਮੈਡੀਕਲ ਸੁਪਰਵਿਜ਼ਨ ਵਿਚ ਰਹੇ ਅਤੇ ਕਿਸੇ ਤਰ੍ਹਾਂ ਦਾ ਸਫ਼ਰ ਨਾ ਕਰੇ। ਮੇਹੁਲ ਚੌਕਸੀ ਦੀ ਮੈਡੀਕਲ ਰਿਪੋਰਟ ਅਨੁਸਾਰ ਡਾਕਟਰਾਂ ਨੇ ਉਸਦੇ ਦਿਲ ਦੀ ਸਰਜਰੀ ਕੀਤੀ ਹੈ ਅਤੇ ਸਟੈਂਟ ਵੀ ਲਗਾਇਆ ਹੈ। ਮੇਹੁਲ ਚੌਕਸੀ ਨੇ ਅਪਣੀ ਐਮ.ਆਰ ਐਡੀਓਗ੍ਰਾਫ਼ੀ ਦੀ ਰਿਪੋਰਟ ਵਿਚ ਵੀ ਕੋਰਟ ਵਿਚ ਪੇਸ਼ ਕੀਤੀ ਹੈ।
Mehul Choksi
ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ ਡਾਕਟਰਾਂ ਨੇ ਮੇਹੁਲ ਚੌਕਸੀ ਦੀ ਰਿਪੋਰਟ ਦੇਖਣ ਤੋਂ ਬਾਦ ਕਿਹਾ ਹੈ ਕਿ ਉਸਨੂੰ 3 ਤੋਂ 4 ਮਹੀਨੇ ਤੱਕ ਸਫ਼ਰ ਕਰਨ ਤੋਂ ਬਚਣਾ ਚਾਹੀਦਾ ਹੈ। ਰਿਪੋਰਟ ਅਨੁਸਾਰ ਮੇਹੁਲ ਚੌਕਸੀ ਨੂੰ ਮੋਟਾਪੇ ਦੀ ਬੀਮਰੀ ਹੈ ਅਤੇ ਉਸਦਾ ਮੋਟਾਪਾ ਤੀਜੇ ਪੱਧਰ ਤੱਕ ਪਹੁੰਚ ਗਿਆ ਹੈ। ਸੈਂਟ ਜਾਨ ਹਸਪਤਾਲ ਐਂਟੀਗੁਆ ਵਿਚ ਪ੍ਰੈਕਟਿਸ ਕਰ ਰਹੇ ਡਾਕਟਰ ਨੇ ਕਿਹਾ ਹੈ ਕਿ ਮੇਹੁਲ ਚੌਕਸੀ ਨੇ ਸਫ਼ਰ ਕੀਤਾ ਤਾਂ ਉਸਦੀ ਹਾਲਤ ਹੋਰ ਵਿਗੜ ਸਕਦੀ ਹੈ।