
ਅਜਿਹੇ ਵਿਚ ਐਸਬੀਆਈ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ...
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਅਪਣੇ ਗਾਹਕਾਂ ਨੂੰ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਹੈ। ਬੈਂਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਇਕ ਪੋਸਟ ਕਰ ਕੇ ਕਸਟਮਰ ਨੂੰ ਅਲਰਟ ਰਹਿਣ ਲਈ ਕਿਹਾ ਹੈ। ਪੋਸਟ ਵਿਚ ਕੁੱਝ ਵੱਡੇ ਸ਼ਹਿਰਾਂ ਵਿਚ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਦਸਿਆ ਗਿਆ ਹੈ।
WhatsAPP
ਅਜਿਹੇ ਵਿਚ ਐਸਬੀਆਈ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਹਮਲਾਵਰ COVID-19 ਦੇ ਨਾਮ ਤੇ ਫਰਜ਼ੀ ਈ-ਮੇਲ ਭੇਜ ਕੇ ਲੋਕਾਂ ਤੋਂ ਉਹਨਾਂ ਦੀ ਨਿਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਦੀ ਸਾਈਬਰ ਸੇਲ ਨੇ ਲੋਕਾਂ ਨੂੰ ਵਟਸਐਪ ਤੇ ਅਪਣੀ ਬੈਂਕ ਸੰਬੰਧਿਤ ਜਾਣਕਾਰੀ ਸ਼ੇਅਰ ਕਰਨ ਲਈ ਮਨਾ ਕੀਤਾ ਸੀ।
SBI
ਇਹ ਹੈਕਰਸ ਬੈਂਕ ਦੀ ਡਿਟੇਲ ਲੈ ਕੇ ਤੁਹਾਡੇ ਅਕਾਉਂਟ ਨੂੰ ਹੈਕ ਕਰ ਰਹੇ ਹਨ। ਐਸਬੀਆਈ ਨੇ ਐਤਵਾਰ ਨੂੰ ਅਪਣੇ ਇਕ ਟਵੀਟ ਵਿਚ ਲਿਖਿਆ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਇਕ ਸਾਈਬਰ ਹਮਲਾ ਹੋਣ ਵਾਲਾ ਹੈ। ncov2019@gov.in ਤੋਂ ਆਉਣ ਵਾਲੀ ਈਮੇਲ, ਜਿਸ ਦਾ ਸਬਜੈਟ ਫ੍ਰੀ COVID-19 ਟੈਸਟ ਦਿੱਤਾ ਗਿਆ ਹੈ ਉਸ ਤੇ ਕਲਿਕ ਕਰਨ ਤੋਂ ਬਚੋ।
Corona Virus
ਐਸਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਲਗਭਗ 20 ਲੱਖ ਭਾਰਤੀਆਂ ਦੀ ਈਮੇਲ ਆਈਡੀ ਸਾਈਬਰ ਅਪਰਾਧੀਆਂ ਨੇ ਚੋਰੀ ਕਰ ਲਈ ਹੈ। ਹੈਕਰਸ ਈ-ਮੇਲ ਆਈਡੀ ncov2019@gov.in ਨਾਲ ਲੋਕਾਂ ਦਾ ਫ੍ਰੀ ਵਿਚ ਕੋਰੋਨਾ ਟੈਸਟ ਕਰਨ ਦੇ ਨਾਮ ਤੇ ਉਹਨਾਂ ਦੀ ਵਿਅਕਤੀਗਤ ਅਤੇ ਬੈਂਕ ਦੀ ਨਿਜੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ।
SBI
SBI ਨੇ ਦੇਸ਼ ਦੇ ਦਿੱਲੀ, ਮੁੰਬਈ, ਹੈਦਰਾਬਾਦ, ਚੇਨੱਈ ਅਤੇ ਅਹਿਮਦਾਬਾਦ ਦੇ ਲੋਕਾਂ ਨੂੰ ਇਸ ਫਰਜ਼ੀ ਈ-ਮੇਲ ਬਾਰੇ ਵਿਸ਼ੇਸ਼ ਰੂਪ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਪਹਿਲਾਂ ਹੀ ਇਸ ਸਬੰਧੀ ਚੇਤਾਵਨੀ ਜਾਰੀ ਕਰ ਹਰ ਸਰਕਾਰੀ ਵਿਭਾਗ ਅਤੇ ਸੰਸਥਾਨ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਹੈ।
Corona Virus
ਇਸ ਬਾਰੇ ਇਹ ਹੈਕਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ COVID-19 ਦੇ ਨਾਮ ਤੇ ਸਾਈਬਰ ਹਮਲਿਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ 2016 ਵਿੱਚ ਭਾਰਤੀ ਬੈਂਕਿੰਗ ਸੰਸਥਾਵਾਂ ਨੂੰ ਇੱਕ ਭਿਆਨਕ ਹੈਕਰ ਹਮਲੇ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਦੇਸ਼ ਦੇ ਬਹੁਤ ਸਾਰੇ ਏਟੀਐਮ ਨੂੰ ਪ੍ਰਭਾਵਤ ਕੀਤਾ।
ਜਿਸ ਵਿੱਚ ਹੈਕਰਾਂ ਨੇ ਡੈਬਿਟ ਕਾਰਡ ਪਿੰਨ ਸਮੇਤ ਸਾਰੀ ਗੁਪਤ ਜਾਣਕਾਰੀ ਚੋਰੀ ਕਰ ਲਈ। ਜੋਖਮ ਵਿਚ ਗ੍ਰਾਹਕਾਂ ਦੀ ਨਿਜੀ ਜਾਣਕਾਰੀ ਦੀ ਗੁਪਤਤਾ ਨੂੰ ਵੇਖਦੇ ਹੋਏ ਐਸਬੀਆਈ ਨੇ ਕੁਝ ਹੀ ਦਿਨਾਂ ਵਿਚ ਉੱਚ ਜੋਖਮ ਵਾਲੇ ਗਾਹਕਾਂ ਦੇ ਲਗਭਗ 6 ਲੱਖ ਨਵੇਂ ਡੈਬਿਟ ਕਾਰਡ ਜਾਰੀ ਕੀਤੇ। ਉਸ ਦੇ ਬਾਕੀ ਬੈਂਕਾਂ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।