SBI ਵੱਲੋ ਗ੍ਰਾਹਕਾਂ ਨੂੰ ਚੇਤਾਵਨੀ!, ਅਜਿਹਾ ਕਰਨ ਤੇ ਹੋ ਸਕਦਾ ਵੱਡਾ ਨੁਕਸਾਨ
Published : Jun 4, 2020, 3:18 pm IST
Updated : Jun 4, 2020, 3:20 pm IST
SHARE ARTICLE
Photo
Photo

ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡਿਆ ਵੱਲੋਂ ਆਪਣੇ ਗ੍ਰਾਹਾਕਾਂ ਨੂੰ ਲਗਾਤਾਰ ਧੋਖਾ-ਧੜੀ ਤੋਂ ਬਚਣ ਅਤੇ ਸਵਾਧਾਨ ਰਹਿਣ ਲਈ ਸਾਵਧਾਨ ਕੀਤਾ ਜਾ ਰਿਹਾ ਹੈ

ਨਵੀਂ ਦਿੱਲੀ : ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡਿਆ ਵੱਲੋਂ ਆਪਣੇ ਗ੍ਰਾਹਾਕਾਂ ਨੂੰ ਲਗਾਤਾਰ ਧੋਖਾ-ਧੜੀ ਤੋਂ ਬਚਣ ਅਤੇ ਸਵਾਧਾਨ ਰਹਿਣ ਲਈ ਸਾਵਧਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੁਣ ਐੱਸਬੀਆਈ ਵੱਲੋਂ ਆਪਣੇ ਗ੍ਰਾਹਕਾਂ ਨੂੰ ਇਕ ਹੋਰ ਸਾਵਧਾਨੀ ਜਾਰੀ ਕੀਤੀ ਹੈ। ਸਟੋਟ ਬੈਂਕ ਆਫ ਇੰਡਿਆ ਨੇ ਆਪਣੇ ਟਵਿਟਰ ਪੇਜ਼ ਤੇ ਇਕ ਪੋਸ਼ਟ ਸ਼ੇਅਰ ਕੀਤੀ ਹੈ।

SBISBI

ਜਿਸ ਵਿਚ ਗ੍ਰਾਹਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ। ਇਨ੍ਹਾਂ ਵਿਚ  ਜਿਹੜੀਆਂ ਜਾਣਕਾਰੀਆਂ ਨੂੰ ਸਾਂਝਾ ਨਾ ਕਰਨ ਲਈ ਕਿਹਾ ਗਿਆ ਹੈ ਉਹ ਹਨ, ਪੈਨ ਨੰਬਰ, ਅਧਾਰ, ਮੋਬਾਇਲ ਨੰਬਰ, ਜਨਮ ਤਰੀਖ, ਪਤਾ ਅਤੇ ਦਸਖਤ ਸ਼ਾਮਿਲ ਹਨ। ਬੁੱਧਵਾਰ ਨੂੰ ਜਾਰੀ ਕੀਤੀ ਇਸ ਰਿਪੋਰਟ ਦੇ ਜ਼ਰੀਏ SBI ਵੱਲੋਂ ਆਪਣੇ ਗ੍ਰਾਹਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

SBI Basic Savings Bank Deposit Small Account SBI

ਦੱਸ ਦੱਈਏ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਪਿਛਲੇ ਕੁਝ ਸਮੇਂ ਤੋਂ SBI ਨੂੰ ਇਸ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ।  ਇਨ੍ਹਾਂ ਵਿਚ ਜਿਆਦਾਤਰ ਉਹ ਗ੍ਰਾਹਕ ਸਨ ਜਿਹੜੇ ਡੈਵਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਧੋਖਾਧੜੀ ਦਾ ਸਾਹਮਣਾ ਕਰ ਰਹੇ ਸਨ। ਹਾਲ ਹੀ ਵਿੱਚ ਐਸਬੀਆਈ ਨੇ ਗਾਹਕਾਂ ਨੂੰ ਅਣਅਧਿਕਾਰਤ ਐਪਸ ਜਾਂ ਲਿੰਕਾਂ ਬਾਰੇ ਚੇਤਾਵਨੀ ਦਿੱਤੀ ਸੀ

Sbi bank timings lockdown know about sbi quick servicesSbi bank 

ਕਿ ਉਹ ਹਮੇਸ਼ਾਂ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਐਸਬੀਆਈ ਦੇ ਅਧਿਕਾਰਤ ਲਿੰਕ ਜਾਂ ਸੁਰੱਖਿਅਤ ਐਪਸ ਡਾਊਨਲੋਡ ਕਰਨ। ਇਸ ਤੋਂ ਇਲਾਵਾ, ਐਸਬੀਆਈ ਨੇ ਯੋਨੋ ਐਪ ਰਾਹੀਂ ਸਾਰੇ ਬੈਂਕਿੰਗ ਲੈਣ-ਦੇਣ ਕਰਨ ਲਈ ਕਿਹਾ ਸੀ।

SBISBI

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement