
ਮੋਦੀ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਛੇਤੀ ਹੀ ਇਕ ਨਵੀਂ ਸੁਗਾਤ ਮਿਲ ਸਕਦੀ ਹੈ। ਛੇਤੀ ਦੇਸ਼ ਵਿਚ ਪੇਪਰ ਪਾਸਪੋਰਟ ਦੀ ਥਾਂ ਚਿਪ - ਬੇਸਡ ਈ - ਪਾਸਪੋਰਟ ਮਿਲ ਸਕਦਾ ਹੈ।...
ਨਵੀਂ ਦਿੱਲੀ : ਮੋਦੀ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਛੇਤੀ ਹੀ ਇਕ ਨਵੀਂ ਸੁਗਾਤ ਮਿਲ ਸਕਦੀ ਹੈ। ਛੇਤੀ ਦੇਸ਼ ਵਿਚ ਪੇਪਰ ਪਾਸਪੋਰਟ ਦੀ ਥਾਂ ਚਿਪ - ਬੇਸਡ ਈ - ਪਾਸਪੋਰਟ ਮਿਲ ਸਕਦਾ ਹੈ। ਬੁੱਧਵਾਰ ਨੂੰ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਇਕ ਸੈਂਟਰਲਾਈਜ਼ਡ ਪਾਸਪੋਰਟ ਸਿਸਟਮ 'ਤੇ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਦੁਨੀਆਭਰ ਵਿਚ ਦੂਤਾਵਾਸਾਂ ਅਤੇ ਭਾਰਤੀ ਰਾਜਦੂਤਾਵਾਸਾਂ ਵਲੋਂ ਹੀ ਸਾਰੀਆਂ ਪਾਸਪੋਰਟ ਸੇਵਾਵਾਂ ਉਪਲੱਬਧ ਕਰਾਈਆਂ ਜਾਣਗੀਆਂ।
E-Passport
ਪੀਐਮ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਹੋ ਰਹੇ ਪਰਵਾਸੀ ਭਾਰਤੀ ਦਿਨ 2019 ਦੇ ਉਦਘਾਟਨ ਸਮਾਰੋਹ ਵਿਚ ਕਿਹਾ ਕਿ ਦੁਨੀਆਭਰ ਦੇ ਭਾਰਤੀ ਰਾਜਦੂਤਾਵਾਸਾਂ ਅਤੇ ਦੂਤਾਵਾਸਾਂ ਨੂੰ ਪਾਸਪੋਰਟ ਸੇਵਾ ਪ੍ਰਾਜੈਕਟ ਨਾਲ ਜੋੜਿਆ ਜਾ ਰਿਹਾ ਹੈ। ਪੀਐਮ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਪੀਆਈਓ (ਪਰਸਨ ਆਫ ਇੰਡੀਅਨ ਓਰਿਜਿਨ) ਅਤੇ ਓਆਈਸੀ (ਓਵਰੀਜ ਸਿਟੀਜਨ ਆਫ ਇੰਡੀਆ) ਕਾਰਡਸ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਕਰਨ 'ਤੇ ਕੰਮ ਕਰ ਰਹੀ ਹੈ।
Prime Minister Narendra Modi
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਦੁਨੀਆਭਰ ਵਿਚ ਜਿੱਥੇ ਵੀ ਭਾਰਤੀ ਰਹਿ ਰਹੇ ਹਨ ਉਹ ਖੁਸ਼ ਅਤੇ ਸੁਰੱਖਿਅਤ ਰਹਿਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿਚ ਲਗਭੱਗ 2 ਲੱਖ ਤੋਂ ਵੱਧ ਭਾਰਤੀ ਮੁਸੀਬਤ ਝੇਲ ਚੁੱਕੇ ਹਨ ਅਤੇ ਪਿਛਲੇ ਸਾੜ੍ਹੇ ਚਾਰ ਸਾਲਾਂ ਤੋਂ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ। ਦੱਸ ਦਈਏ ਕਿ ਭਾਰਤੀ ਪਰਵਾਸੀ ਦਿਨ ਦਾ ਪ੍ਰਬੰਧ ਵਿਦੇਸ਼ ਮੰਤਰਾਲਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸਾਂਝੇ ਪ੍ਰਬੰਧ ਵਿਚ ਹੋ ਰਿਹਾ ਹੈ ਅਤੇ ਇਸ ਵਾਰ ਕਰੀਬ 5,000 ਨੁਮਾਇੰਦੇ ਇਸ ਵਿਚ ਹਿੱਸਾ ਲੈ ਰਹੇ ਹਨ।