
ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 7,718.17 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਰਿਕਵਰੀ ਲਈ ਫਸੇ ਕਰਜ਼ੇ (ਐੱਨ.ਪੀ.ਏ.)...
ਨਵੀਂ ਦਿੱਲੀ, 22 ਮਈ : ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 7,718.17 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਰਿਕਵਰੀ ਲਈ ਫਸੇ ਕਰਜ਼ੇ (ਐੱਨ.ਪੀ.ਏ.) ਦੇ ਉੱਚੇ ਪ੍ਰਬੰਧਾਂ ਕਾਰਨ ਘਾਟਾ ਜ਼ਿਆਦਾ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਦੇਸ਼ ਦੇ ਇਸ ਸੱਭ ਤੋਂ ਵੱਡੇ ਬੈਂਕ ਨੇ 2,814.82 ਕਰੋੜ ਦਾ ਸ਼ੁੱਧ ਲਾਭ ਕਮਾਇਆ ਸੀ। ਦਸੰਬਰ 2017 ਨੂੰ ਖ਼ਤਮ ਤੀਜੀ ਤਿਮਾਹੀ 'ਚ ਬੈਂਕ ਨੂੰ 2,416.37 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
SBI
ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਅੱਜ ਦਸਿਆ ਕਿ ਜਨਵਰੀ-ਮਾਰਚ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 68,436.06 ਕਰੋੜ ਰੁਪਏ ਤਕ ਪਹੁੰਚ ਗਈ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 57,720.07 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ ਬੈਂਕ ਦਾ ਕੁੱਲ ਐਨ.ਪੀ.ਏ. ਵਧ ਕੇ ਕਰਜ਼ੇ ਦੇ 10.91 ਦੇ ਬਰਾਬਰ ਹੋ ਗਿਆ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6.90 ਫ਼ੀ ਸਦੀ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਐਨ.ਪੀ.ਏ. ਵਧ ਕੇ 5.73 ਫ਼ੀ ਸਦੀ 'ਤੇ ਪਹੁੰਚ ਗਿਆ, ਜੋ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 3.71 ਫ਼ੀ ਸਦੀ ਸੀ। (ਏਜੰਸੀ)