ਐਸ.ਬੀ.ਆਈ. ਬੈਂਕ ਖਾਤੇ ਵਿਚੋਂ ਕਿਉਂ ਹਰ ਸਾਲ ਕੱਟੇ ਜਾਂਦੇ ਹਨ 147 ਰੁਪਏ
Published : Mar 8, 2018, 1:21 am IST
Updated : Mar 7, 2018, 7:51 pm IST
SHARE ARTICLE

ਨਵੀਂ ਦਿੱਲੀ, 7 ਮਾਰਚ : ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਹੈ ਤਾਂ ਤੁਹਾਨੂੰ ਬੈਂਕ ਵਲੋਂ 147.50 ਰੁਪਏ ਕੱਟੇ ਜਾਣ ਦਾ ਐਸ.ਐਮ.ਐਸ. ਆਇਆ ਹੋਵੇਗਾ। ਹਾਲਾਂਕਿ ਬੈਂਕ ਵਲੋਂ ਇਹ ਨਹੀਂ ਦਸਿਆ ਗਿਆ ਹੈ ਕਿ ਆਖ਼ਰ ਇਹ ਰਾਸ਼ੀ ਕਿਉਂ ਕੱਟੀ ਗਈ ਹੈ? ਪਿਛਲੇ ਦਿਨੀ ਸੋਸ਼ਲ ਮੀਡੀਆ ਤੋਂ ਲੈ ਕੇ ਕਈ ਆਨਲਾਈਨ ਫ਼ਾਰਮ 'ਤੇ ਲੋਕਾਂ ਨੇ ਅਪਣੀਆਂ ਸ਼ਿਕਾਇਤਾਂ ਦਰਜ ਕੀਤੀਆਂ। ਇਸ 'ਚ ਉਨ੍ਹਾਂ ਕਿਹਾ ਕਿ ਆਖ਼ਰ ਕਿਉਂ ਉਨ੍ਹਾਂ ਦੇ ਪੈਸੇ ਕੱਟੇ ਗਏ ਹਨ। ਲੋਕਾਂ ਨੇ ਟਵਿਟਰ 'ਤੇ ਐਸ.ਬੀ.ਆਈ. ਨੂੰ ਟੈਗ ਕਰ ਕੇ ਇਸ ਦੇ ਬਾਰੇ ਜਾਨਣਾ ਚਾਹਿਆ। ਅਜਿਹੇ 'ਚ ਅਸੀਂ ਤੁਹਾਨੂੰ ਦਸਦੇ ਹਾਂ ਕਿ ਬੈਂਕ ਨੇ ਤੁਹਾਡੇ ਖਾਤੇ 'ਚੋਂ ਪੈਸੇ ਕਿਉਂ ਕੱਟੇ।ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਅਪਣਾ ਬੈਂਕ ਸਟੇਟਮੈਂਟ ਵੇਖੋਗੇ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਪੈਸੇ ਕਿਉਂ ਕੱਟੇ ਗਏ ਹਨ। ਬੈਂਕ ਨੇ ਅਪਣੇ ਗਾਹਕਾਂ ਦੇ ਖਾਤੇ 'ਚੋਂ ਇਹ ਰਾਸ਼ੀ ਏ.ਟੀ.ਐੱਮ. ਏਨੂਅਲ ਚਾਰਜ ਦੇ ਤੌਰ 'ਤੇ ਵਸੂਲੀ ਹੈ। ਇਹ ਰਾਸ਼ੀ ਏ.ਟੀ.ਐਮ. ਏਨੂਅਲ ਚਾਰਜ ਪਲੱਸ ਜੀ.ਐਸ.ਟੀ. ਨਾਲ ਮਿਲਾ ਕੇ ਕੱਟੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਰਾਸ਼ੀ ਤੁਹਾਡੇ ਖਾਤੇ 'ਚੋਂ ਹਰ ਸਾਲ ਕੱਟੀ ਜਾਂਦੀ ਹੈ।


ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਐਸ.ਬੀ.ਆਈ. ਨੇ ਅਪਣੀ ਸੇਵਾਵਾਂ ਲਈ ਸ਼ੁਲਕ 'ਚ ਬਦਲਾਅ ਕੀਤਾ ਹੈ। ਇਸ ਦੇ ਨਾਲ ਬੈਂਕ ਨੇ ਇਸ ਚਾਰਜ ਨੂੰ ਵੀ ਵਧਾ ਦਿਤਾ। ਬੈਂਕ ਅਪਣੇ ਗਾਹਕਾਂ ਨੂੰ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਲੈ ਕੇ ਚਾਰਜ ਵਸੂਲਦੀ ਹੈ। ਪਿਛਲੇ ਸਾਲ ਅਪ੍ਰੈਲ 'ਚ ਇਸ ਚਾਰਜ ਵਿਚ ਵਾਧਾ ਕੀਤਾ ਗਿਆ। ਹਰ ਤਰ੍ਹਾਂ ਦੇ ਕਾਰਡ ਲਈ ਇਹ ਚਾਰਜ ਵੀ ਵੱਖ-ਵੱਖ ਹੁੰਦੇ ਹਨ। ਜਿਵੇਂ ਗੋਲਡ ਕਾਰਡ ਲਈ ਵੱਖ, ਸਿਲਵਰ ਲਈ ਵੱਖ ਆਦਿ।ਹਾਲਾਂਕਿ ਤੁਹਾਨੂੰ ਇਸ ਗੱਲ ਦੀ ਛੋਟ ਹੈ ਕਿ ਤੁਸੀਂ ਇਸ ਕਟੌਤੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੈਂਕ ਕੋਲ ਆਨਲਾਈਨ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਬੈਂਕ 10 ਦਿਨਾਂ ਦੇ ਅੰਦਰ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਕਰੇਗਾ। ਜੇਕਰ ਬੈਂਕ ਅਜਿਹਾ ਕਰਨਾ 'ਚ ਅਸਫ਼ਲ ਹੁੰਦੀ ਹੈ ਤਾਂ ਫਿਰ ਤੁਸੀਂ ਨੋਡਲ ਅਫ਼ਸਰ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਨੂੰ ਸ਼ਿਕਾਇਤ ਕਰ ਸਕਦੇ ਹੋ।   (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement