ਅੱਜ ਦਿੱਲੀ ਦੇ ਬਾਜ਼ਾਰਾਂ ’ਚ 2650 ਰੁਪਏ ਵੱਧ ਕੇ 1,40,850 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚੀ
ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਵੀ ਵਾਧਾ ਜਾਰੀ ਰਿਹਾ ਹੈ। ਮੰਗਲਵਾਰ ਨੂੰ ਦਿੱਲੀ ਵਿਚ ਸੋਨੇ ਦੀ ਕੀਮਤ 2650 ਰੁਪਏ ਵਧ ਕੇ 1,40,850 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚ ਗਈ ਹੈ। ਕੁਲ ਭਾਰਤ ਸਰਾਫ਼ਾ ਐਸੋਸੀਏਸ਼ਨ ਅਨੁਸਾਰ 99.9 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਇਸ ਸਾਲ ਹੁਣ ਤਕ 61,900 ਰੁਪਏ ਜਾਂ 78.40 ਫ਼ੀ ਸਦੀ ਵਧ ਚੁਕੀ ਹੈ।
ਪਿਛਲੇ ਸਾਲ 31 ਦਸੰਬਰ 2024 ਨੂੰ ਇਹ 78,950 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ। ਸੋਨੇ ਤੋਂ ਇਲਾਵਾ ਚਾਂਦੀ ਦੀ ਕੀਮਤ ਵੀ ਲਗਾਤਾਰ ਦੂਜੇ ਦਿਨ ਵਧੀ ਅਤੇ 2750 ਦੇ ਉਛਾਲ ਨਾਲ 2,17,250 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਐਚ.ਡੀ.ਐਫ਼.ਸੀ. ਸਿਕਿਉਰਿਟੀਜ਼ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਕੀਮਤਾਂ ਵਿਚ ਇਹ ਤਾਜ਼ਾ ਵਾਧਾ ਅਮਰੀਕੀ ਫ਼ੈਡਰਲ ਰਿਜ਼ਰਵ ਵਲੋਂ 2026 ਵਿਚ ਵਿਆਜ ਦਰਾਂ ਵਿਚ ਕਟੌਤੀ ਦੀ ਉਮੀਦ ਅਤੇ ਵਧਦੇ ਭੂ-ਸਿਆਸੀ ਤਣਾਅ ਕਾਰਨ ਹੋ ਰਿਹਾ ਹੈ ਜਿਸ ਨਾਲ ਸੋਨੇ ਅਤੇ ਚਾਂਦੀ ਦੇ ਰੂਪ ਵਿਚ ਸੁਰੱਖਿਅਤ ਨਿਵੇਸ਼ ਪ੍ਰਤੀ ਖਿੱਚ ਵਧੀ ਹੈ।
