
ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਬਣਾਉਣ ਵਾਲੇ ਕਾਰੋਬਾਰੀ ਗਰੁੱਪ ਟਾਟਾ ਦੇ ਬਾਨੀ ਜਮਸ਼ੇਦਜੀ ਟਾਟਾ ਪਿਛਲੀ ਸਦੀ ਦੇ ਸਭ ਤੋਂ ਵੱਡੇ ਦਾਨਵੀਰ ਬਣ ਕੇ ਉੱਭਰੇ ਹਨ।
ਨਵੀਂ ਦਿੱਲੀ: ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਬਣਾਉਣ ਵਾਲੇ ਕਾਰੋਬਾਰੀ ਗਰੁੱਪ ਟਾਟਾ ਦੇ ਬਾਨੀ (Tata Group Founder) ਜਮਸ਼ੇਦਜੀ ਟਾਟਾ (Jamsetji Tata) ਪਿਛਲੀ ਸਦੀ ਦੇ ਸਭ ਤੋਂ ਵੱਡੇ ਦਾਨਵੀਰ (Top philanthropist of the century) ਬਣ ਕੇ ਉੱਭਰੇ ਹਨ। ਇਸ ਦੇ ਨਾਲ ਹੀ ਜਮਸ਼ੇਦਜੀ ਟਾਟਾ ਨੇ ਦਾਨ ਦੇ ਮਾਮਲੇ ਵਿਚ ਅਮਰੀਕਾ ਦੇ ਬਿਲ ਗੇਟਸ ਤੇ ਵਾਰੇਨ ਬਫੇ ਵਰਗੇ ਵੱਡੇ ਕਾਰੋਬਾਰੀਆਂ ਨੂੰ ਪਛਾੜ ਦਿੱਤਾ ਹੈ।
Jamsetji Tata
ਹੋਰ ਪੜ੍ਹੋ: ਵਿਆਹ ਦਾ ਨਾਟਕ ਰਚ ਵਿਦਿਆਰਥਣ ਦਾ ਸਰੀਰਕ ਸੋਸ਼ਣ ਕਰਦਾ ਰਿਹਾ ABVP ਨੇਤਾ, ਹੁਣ ਹੋਇਆ ਫਰਾਰ
ਦਰਅਸਲ ਹੁਰੂਨ ਰਿਪੋਰਟ ਐਡਿਲਗਿਵ ਫਾਂਊਡੇਸ਼ਨ (Hurun Report Edelgive Foundation) ਵੱਲੋਂ ਦੁਨੀਆਂ ਦੇ ਟਾਪ 50 ਦਾਨਵੀਰਾਂ (Top 50 philanthropists) ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿਚ ਸਭ ਤੋਂ ਉੱਪਰ ਭਾਰਤ ਦੇ ਦਿੱਗਜ਼ ਉਦਯੋਗਪਤੀ ਜਮਸ਼ੇਦਜੀ ਟਾਟਾ ਹਨ। ਰਿਪੋਰਟ ਮੁਤਾਬਕ ਪਿਛਲੀ ਸਦੀ ਵਿਚ ਜਮਸ਼ੇਦਜੀ ਟਾਟਾ ਨੇ 102 ਅਰਬ ਅਮਰੀਕੀ ਡਾਲਰ ਦਾਨ ਦਿੱਤੇ ਸੀ। ਇਸ ਕਾਰਨ ਉਹ ਸਦੀ ਯਾਨੀ 100 ਸਾਲ ਦੇ ਸਭ ਤੋਂ ਵੱਡੇ ਦਾਨਵੀਰ ਬਣ ਗਏ।
Tata Group
ਹੋਰ ਪੜ੍ਹੋ: ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ
ਹੁਰੂਨ ਮੁਖੀ ਤੇ ਮੁੱਖ ਖੋਜਕਰਤਾ ਰੁਪਰਟ ਹੂਗਵਰਫ ਨੇ ਮੀਡੀਆ ਨਾਲ ਗੱਲ ਕਰਦਿਆਂ ਜਮਸ਼ੇਦਜੀ ਟਾਟਾ (Jamsetji Tata) ਦਾ ਜ਼ਿਕਰ ਕੀਤਾ। ਉਹਨਾਂ ਕਿਹਾ, ‘ਭਾਵੇਂ ਅਮਰੀਕੀ ਅਤੇ ਯੂਰੋਪੀਅਨ ਲੋਕ ਪਿਛਲੀ ਸਦੀ ਵਿਚ ਪਰਉਪਕਾਰੀ ਦੇ ਰੂਪ ਵਿਚ ਹਾਵੀ ਰਹੇ ਹੋਣ ਪਰ ਭਾਰਤ ਦੇ ਟਾਟਾ ਗਰੁੱਪ ਦੇ ਬਾਨੀ ਜਮਸ਼ੇਦਜੀ ਟਾਟਾ ਦੁਨੀਆਂ ਦੇ ਸਭ ਤੋਂ ਵੱਡੇ ਪਰਉਪਕਾਰੀ ਵਿਅਕਤੀ ਹਨ’। ਟਾਪ-50 ਦਾਨਵੀਰਾਂ ਦੀ ਸੂਚੀ ਵਿਚ ਇਕ ਹੋਰ ਭਾਰਤੀ ਦਾ ਨਾਂਅ ਸ਼ਾਮਲ ਹੈ, ਉਹ ਹਨ ਅਜੀਮ ਪ੍ਰੇਮਜੀ (Azim Premji)।
Azim Premji
ਹੋਰ ਪੜ੍ਹੋ: ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ
ਆਈਟੀ ਕੰਪਨੀ ਵਿਪਰੋ ਦੇ ਮੁਖੀ ਅਜੀਮ ਪ੍ਰੇਮਜੀ ਨੇ ਅਪਣੀ 22 ਅਰਬ ਡਾਲਰ ਦੀ ਜਾਇਦਾਦ ਨੂੰ ਪਰਉਪਕਾਰ ਲਈ ਦਾਨ ਵਿਚ ਦਿੱਤਾ ਹੈ। ਇਸ ਸੂਚੀ ਵਿਚ ਬਿਲ ਗੇਟਸ (Bill Gates and Melinda French Gates) ਤੇ ਉਹਨਾਂ ਦੀ ਪਤਨੀ ਦਾ ਨਾਂਅ ਦੂਜੇ ਨੰਬਰ ’ਤੇ ਹੈ, ਜਿਨ੍ਹਾਂ ਨੇ 74.6 ਅਰਬ ਡਾਲਰ ਦਾਨ ਕੀਤੇ ਹਨ। ਇਸ ਸੂਚੀ ਵਿਚ ਨਿਵੇਸ਼ਕ ਵਾਰੇਨ ਬਫੇ (37.4 ਅਰਬ ਡਾਲਰ), ਜਾਰਜ ਸੋਰੋਸ (34.8 ਅਰਬ ਡਾਲਰ) ਤੇ ਜਾਨ ਡੀ ਰੌਕਫੈਲਰ (26.8 ਅਰਬ ਡਾਲਰ) ਦੇ ਨਾਂਅ ਵੀ ਸ਼ਾਮਲ ਹਨ। ਟਾਪ-50 ਦਾਨਵੀਰਾਂ ਵਿਚ 38 ਲੋਕ ਅਮਰੀਕਾ ਤੋਂ ਹਨ।
Bill Gates and Melinda Gates
ਹੋਰ ਪੜ੍ਹੋ: ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕੰਗਨਾ ਰਣੌਤ ਨੇ ਮੂੰਹ 'ਤੇ ਕਰਵਾਇਆ ਪੇਂਟ
ਸੂਚੀ ਵਿਚ ਟਾਪ 10 ਦਾਨਵੀਰ
- ਜਮਸ਼ੇਦਜੀ ਟਾਟਾ
- ਬਿਲ ਗੇਟਸ ਅਤੇ ਮੇਲਿੰਡਾ ਫਰੈਂਚ ਗੇਟਸ
- ਹੈਨਰੀ ਵੈਲਕਮ
- ਹਾਵਰਡ ਹਿਊਜ
- ਵਾਰੇਨ ਬਫੇ
- ਜਾਰਜ ਸੋਰੋਸ
- ਹਾਂਸ ਵਿਲਸਡਾਰਫ
- ਜੇਕੇ ਲਿਲੀ ਸੀਨੀਅਰ
- ਜਾਨ ਰੌਕਫੈਲਰ
- ਐਡਸਲ ਫੋਰਡ