ਵਿਆਹ ਦਾ ਨਾਟਕ ਰਚ ਵਿਦਿਆਰਥਣ ਦਾ ਸਰੀਰਕ ਸੋਸ਼ਣ ਕਰਦਾ ਰਿਹਾ ABVP ਨੇਤਾ, ਹੁਣ ਹੋਇਆ ਫਰਾਰ
Published : Jun 24, 2021, 12:19 pm IST
Updated : Jun 24, 2021, 12:19 pm IST
SHARE ARTICLE
Rape Case against ABVP minister Shubhang Gotiya
Rape Case against ABVP minister Shubhang Gotiya

ABVP ਨੇਤਾ ’ਤੇ ਲੜਕੀ ਨੂੰ ਅਪਣੇ ਪਿਆਰ ਦੇ ਝਾਂਸੇ ਵਿਚ ਫਸਾਉਣ ਤੋਂ ਬਾਅਦ ਤਿੰਨ ਸਾਲ ਤੱਕ ਉਸ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ।

ਭੋਪਾਲ: ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਏਬੀਵੀਪੀ ਨੇਤਾ ( ABVP minister) ’ਤੇ ਲੜਕੀ ਨੂੰ ਅਪਣੇ ਪਿਆਰ ਦੇ ਝਾਂਸੇ ਵਿਚ ਫਸਾਉਣ ਤੋਂ ਬਾਅਦ ਤਿੰਨ ਸਾਲ ਤੱਕ ਉਸ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਆਰੋਪੀ ਫਰਾਰ ਹੈ।  21 ਜੂਨ ਨੂੰ ਲੜਕੀ ਅਪਣੇ ਪਿਤਾ ਨਾਲ ਥਾਣੇ ਪਹੁੰਚੀ।

Shubhang Gotiya With BJP LeadersShubhang Gotiya With BJP Leaders

ਹੋਰ ਪੜ੍ਹੋ: ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ

ਉਸ ਨੇ ਜਬਲਪੁਰ ਦੇ ਰਹਿਣ ਵਾਲੇ 23 ਸਾਲਾ ਵਿਦਿਆਰਥੀ ਸ਼ੁਭਾਂਗ ਗੋਟੀਆ (Shubhang Gotiya) ਖਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਜਦੋਂ ਪੁਲਿਸ ਸ਼ੁਭਾਂਗ ਦੇ ਘਰ ਪਹੁੰਚੀ ਤਾਂ ਉਸ ਦੇ ਘਰ ਤਾਲਾ ਲੱਗਿਆ ਮਿਲਿਆ। ਪੁਲਿਸ ਨੇ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ। ਦੱਸ ਦਈਏ ਕਿ ਇਸ ਨੌਜਵਾਨ ਵਿਦਿਆਰਥੀ ਦੇ ਭਾਜਪਾ ਪ੍ਰਦੇਸ਼ ਪ੍ਰਧਾਨ (BJP state president) ਤੇ ਯੁਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਭਿਲਾਸ਼ ਪਾਂਡੇ ਨਾਲ ਚੰਗੇ ਸਬੰਧ ਸਨ।

Shubhang Gotiya With BJP LeadersShubhang Gotiya With BJP Leaders

ਹੋਰ ਪੜ੍ਹੋ: ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ

ਲੜਕੀ ਨੇ ਦੱਸਿਆ ਕਿ 2018 ਵਿਚ ਕੇਂਟ ਸਥਿਤ ਇਕ ਕਾਲਜ ਵਿਚ ਪੜ੍ਹਾਈ ਦੌਰਾਨ ਉਸ ਦੀ ਮੁਲਾਕਾਤ ਸ਼ੁਭਾਂਗ ਨਾਲ ਹੋਈ ਸੀ। ਉਸ ਸਮੇਂ 25 ਸਾਲਾ ਸ਼ੁਭਾਂਗ ਗੋਟੀਆ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (Shubhang Gotiya ABVP) ਦਾ ਮਹਾਨਗਰ ਮੰਤਰੀ ਸੀ। ਉਸ ਨੇ ਲੜਕੀ ਦੇ ਮੱਥੇ ’ਤੇ ਸੰਧੂਰ ਭਰਿਆ ਤੇ ਕਿਹਾ ਕਿ ਉਹ ਹੁਣ ਤੋਂ ਉਸ ਦੀ ਪਤਨੀ ਹੈ, ਇਸ ਤੋਂ ਬਾਅਦ ਉਸ ਦਾ ਤਿੰਨ ਸਾਲ ਤੱਕ ਸਰੀਰਕ ਸੋਸ਼ਣ ਕਰਦਾ ਰਿਹਾ। ਇਸ ਦੌਰਾਨ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਕੀਤਾ।

Rape Case against ABVP minister Shubhang GotiyaRape Case against ABVP minister Shubhang Gotiya

ਹੋਰ ਪੜ੍ਹੋ: ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕੰਗਨਾ ਰਣੌਤ ਨੇ ਮੂੰਹ 'ਤੇ ਕਰਵਾਇਆ ਪੇਂਟ

ਏਬੀਵੀਪੀ (ABVP) ਦੀ ਸੂਬਾ ਇਕਾਈ ਨੇ ਇਕ ਬਿਆਨ ਜਾਰੀ ਕਰਕੇ ਸਮੁੱਚੇ ਘਟਨਾਕ੍ਰਮ ਦੀ ਜਲਦੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੂਬਾ ਮੰਤਰੀ ਸੁਮਨ ਯਾਦਵ ਅਤੇ ਮਹਾਨਗਰ ਮੰਤਰੀ ਸਰਵਮ ਸਿੰਘ ਰਾਠੌਰ ਨੇ ਦੱਸਿਆ ਕਿ ਸ਼ੁਭਾਂਗ ਗੋਟੀਆ ਜੁਲਾਈ 2019 ਤੱਕ ਮਹਾਨਗਰ ਮੰਤਰੀ ਵਜੋਂ ਵਿਦਿਆਰਥੀ ਪਰੀਸ਼ਦ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਪਰ ਪਿਛਲੇ 2 ਸਾਲਾਂ ਤੋਂ ਉਸ ਦਾ ਕੌਂਸਲ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਕੌਂਸਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Shubhang Gotiya With BJP LeadersShubhang Gotiya With BJP Leaders

ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ

ਸੂਤਰਾਂ ਅਨੁਸਾਰ ਸ਼ੁਭਾਂਗ ਗੋਟੀਆ ਨੇ ਮੈਂਬਰਸ਼ਿਪ ਮੁਹਿੰਮ ਦੌਰਾਨ ਇਕ ਹਜ਼ਾਰ ਰੁਪਏ ਦੀ ਰਸੀਦ ਕਟਵਾਉਣ ਤੋਂ ਬਾਅਦ ਭਾਜਪਾ ਦੀ ਮੈਂਬਰਸ਼ਿਪ (BJP membership) ਵੀ ਲਈ ਸੀ। ਇਸ ਤੋਂ ਬਾਅਦ ਉਹ ਯੁਵਾ ਮੋਰਚਾ ਵਿਚ ਅਹੁਦਾ ਪਾਉਣ ਲਈ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਸੀ। ਹਾਲਾਂਕਿ ਭਾਜਪਾ ਨੇਤਾਵਾਂ ਨੇ ਮੈਂਬਰਸ਼ਿਪ ਦੇ ਸਵਾਲਾਂ ’ਤੇ ਚੁੱਪੀ ਧਾਰ ਲਈ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿਚ ਉਹ ਕਈ ਭਾਜਪਾ ਨੇਤਾਵਾਂ ਨਾਲ ਨਜ਼ਰ ਆ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement