
ਕੱਚੇ ਤੇਲ ਦੀ ਭਾਰੀ ਸਪਲਾਈ ਵਿਚਕਾਰ 'ਕੋਰੋਨਾ ਵਾਇਰਸ' ਦੇ ਡਰ ਕਾਰਨ ਮੰਗ ਪ੍ਰਭਾਵਿਤ...
ਨਵੀਂ ਦਿੱਲੀ: ਹਾਲ ਹੀ ਦੇ ਦਿਨਾਂ 'ਚ ਚੀਨ ਤੋਂ ਭਾਰਤ ਪਰਤੇ ਸੈਂਕੜੇ ਲੋਕਾਂ 'ਚੋਂ 11 ਲੋਕਾਂ ਦੇ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਦਾ ਖਦਸ਼ਾ ਹੈ। ਇਨ੍ਹਾਂ 'ਚੋਂ ਸੱਤ ਕੇਰਲ, ਦੋ ਮੁੰਬਈ ਅਤੇ ਇਕ-ਇਕ ਹੈਦਰਾਬਾਦ ਤੇ ਬੈਂਗਲੁਰੂ ਤੋਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਬਈ, ਹੈਦਰਾਬਾਦ ਤੇ ਬੈਂਗਲੁਰੂ ਦੇ ਮਰੀਜ਼ਾਂ ਦੀ ਰਿਪੋਰਟ ਨਕਾਰਾਤਮਕ ਰਹੀ ਹੈ।
Petrol and diesel
ਕੱਚੇ ਤੇਲ ਦੀ ਭਾਰੀ ਸਪਲਾਈ ਵਿਚਕਾਰ 'ਕੋਰੋਨਾ ਵਾਇਰਸ' ਦੇ ਡਰ ਕਾਰਨ ਮੰਗ ਪ੍ਰਭਾਵਿਤ ਹੋਣ ਦੀ ਚਿੰਤਾ ਖੜ੍ਹੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਪਿਛਲੇ 13 ਦਿਨਾਂ 'ਚ ਲਗਭਗ 1.50 ਰੁਪਏ ਪ੍ਰਤੀ ਲਿਟਰ ਸਸਤੇ ਹੋ ਚੁੱਕੇ ਪੈਟਰੋਲ-ਡੀਜ਼ਲ ਕੀਮਤਾਂ 'ਚ ਹੋਰ ਕਮੀ ਹੋ ਸਕਦੀ ਹੈ।
Petrol diesel today
ਇਸ ਹਫਤੇ 'ਚ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 4 ਫੀਸਦੀ ਡਿੱਗ ਕੇ ਲਗਭਗ 62 ਡਾਲਰ ਪ੍ਰਤੀ ਬੈਰਲ 'ਤੇ ਆ ਚੁੱਕਾ ਹੈ। ਇਹ ਵਾਇਰਸ ਹੁਣ ਤੱਕ 800 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਤੇ 41 ਦੀ ਜਾਨ ਲੈ ਚੁੱਕਾ ਹੈ ਅਤੇ ਘੱਟੋ-ਘੱਟ ਸੱਤ ਹੋਰ ਦੇਸ਼ਾਂ 'ਚ ਇਸ ਦੇ ਪਸਾਰ ਦੀ ਖਬਰ ਹੈ। ਬਾਜ਼ਾਰ ਨੂੰ ਡਰ ਹੈ ਕਿ ਇਸ ਪ੍ਰਕੋਪ ਨਾਲ ਯਾਤਰਾ, ਤੇਲ ਦੀ ਮੰਗ ਅਤੇ ਚੀਨ ਦੇ ਆਰਥਿਕ ਵਿਕਾਸ ਨੂੰ ਝਟਕਾ ਲੱਗੇਗਾ। ਚੀਨ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਤੇਲ ਖਪਤਕਾਰ ਹੈ।
petrol
ਕੋਰੋਨਾ ਵਾਇਰਸ ਫੈਲਣ ਦੇ ਡਰੋਂ ਚੀਨ ਨੇ ਵੁਹਾਨ ਸਮੇਤ 17 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਜਿਸ ਕਾਰਨ 4.5 ਕਰੋੜ ਲੋਕ ਘਰਾਂ 'ਚ ਹੀ ਰਹਿਣਗੇ। ਮਾਹਰਾਂ ਦਾ ਕਹਿਣਾ ਹੈ ਕਿ ਯਾਤਰਾ 'ਚ ਕਮੀ ਹੋਣ ਨਾਲ ਤੇਲ ਦੀ ਮੰਗ ਘੱਟ ਹੋਵੇਗੀ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ।
Petrol Pump
ਬਾਜ਼ਾਰ ਮਾਹਰਾਂ ਮੁਤਾਬਕ, ਕੋਰੋਨਾ ਵਾਇਰਸ ਦਾ ਪਰਛਾਵਾਂ ਆਉਣ ਵਾਲੇ ਦਿਨਾਂ 'ਚ ਤੇਲ ਬਾਜ਼ਾਰ 'ਤੇ ਛਾਇਆ ਰਹੇਗਾ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਇਸ ਸਥਿਤੀ ਨੂੰ ਐਮਰਜੈਂਸੀ ਕਰਾਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।